ETV Bharat / state

ਮਜ਼ਦੂਰ ਦੇ ਇਨਸਾਫ਼ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕੀਤਾ ਪੁਲਿਸ ਥਾਣੇ ਦਾ ਘਿਰਾਓ

author img

By

Published : Sep 5, 2022, 5:51 PM IST

ਮਜ਼ਦੂਰ ਬੂਟਾ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਮਜ਼ਦੂਰ-ਕਿਸਾਨ ਜਥੇਬੰਦੀਆਂ ਨੇ ਬੈਰੀਗੇਟ ਤੋੜਦਿਆ ਥਾਣਾ ਭਦੌੜ ਦਾ ਘਿਰਾਓ ਕੀਤਾ। Labor farmer organizations protest in Bhadaur

Labor farmer organizations protest in Bhadaur
Labor farmer organizations protest in Bhadaur

ਬਰਨਾਲਾ: ਮਜ਼ਦੂਰ-ਕਿਸਾਨ ਜਥੇਬੰਦੀਆਂ Labor farmer organizations protest in Bhadaur ਨੇ ਪਿੰਡ ਨੈਣੇਵਾਲ ਦੇ ਉਕਤ ਮਜ਼ਦੂਰ ਬੂਟਾ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਰੈਲੀ ਕੱਢ ਕੇ ਨਾਅਰੇਬਾਜ਼ੀ ਕਰਦਿਆਂ ਥਾਣਾ ਭਦੌੜ Bhadaur police station ਦਾ ਘਿਰਾਓ ਕੀਤਾ। ਇਸ ਦੌਰਾਨ ਪੁਲਿਸ ਵੱਲੋ ਲਗਾਏ ਬੈਰੀਗੇਟ ਤੋੜਦਿਆ ਮਜ਼ਦੂਰ-ਕਿਸਾਨ ਜਥੇਬੰਦੀਆਂ ਨੇ ਥਾਣਾ ਭਦੌੜ ਦਾ ਘਿਰਾਓ ਕੀਤਾ।



ਇਸ ਸਮੇਂ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਪਿੰਡ ਨੈਣੇਵਾਲ ਦੇ ਮਜ਼ਦੂਰ ਬੂਟਾ ਸਿੰਘ ਨੇ ਤਕਰੀਬਨ ਅੱਠ ਸਾਲ ਪਹਿਲਾਂ ਪਿੰਡ ਦੇ ਹੀ ਕਿਸੇ ਜ਼ਿਮੀਂਦਾਰ ਤੋਂ ਗਿਆਰਾਂ ਮਰਲੇ ਦਾ ਪਲਾਟ ਲਿਆ ਸੀ, ਪਰ ਕੁਝ ਸਮੇਂ ਬਾਅਦ ਪਿੰਡ ਦਾ ਹੀ ਜ਼ਿਮੀਂਦਾਰ ਸੁਖਚੈਨ ਸਿੰਘ ਉਸ ਨੂੰ ਇਸ ਪਲਾਟ ਉੱਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਜਿਸ ਵਿੱਚੋਂ ਐਨ.ਆਰ.ਆਈ ਸੁਖਚੈਨ ਸਿੰਘ ਨੈਣੇਵਾਲ ਨੇ ਤਕਰੀਬਨ 7 ਮਰਲੇ ਦੇ ਪਲਾਟ ਉੱਤੇ ਕਬਜ਼ਾ ਵੀ ਕਰ ਲਿਆ ਸੀ ਅਤੇ ਬੂਟਾ ਸਿੰਘ ਕੋਲ ਸਿਰਫ 3-4 ਮਰਲੇ ਹੀ ਰਹਿ ਗਏ ਸਨ।



ਪਰ ਸੁਖਚੈਨ ਸਿੰਘ ਨੇ ਫਿਰ ਵੀ ਸਬਰ ਨਹੀਂ ਕੀਤਾ, ਸਗੋਂ ਉਸ ਨੂੰ ਸਾਰਾ ਪਲਾਟ ਖਾਲੀ ਕਰਨ ਲਈ ਤੰਗ ਪਰੇਸ਼ਾਨ ਕਰਨ ਲੱਗਿਆ। ਜਿਸ ਤੋਂ ਬਾਅਦ ਬੂਟਾ ਸਿੰਘ ਨੇ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੀ ਟੈਂਕੀ ਤੇ ਚੜ੍ਹ ਕੇ ਇਨਸਾਫ ਦੀ ਮੰਗ ਵੀ ਕੀਤੀ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਕ ਸਮਝੌਤਾ ਹੋਇਆ ਸੀ, ਪਰ ਹੁਣ ਸੁਖਚੈਨ ਸਿੰਘ ਹੋਏ ਸਮਝੌਤੇ ਤੋਂ ਮੁੱਕਰ ਰਿਹਾ ਹੈ, ਉਸ ਨੂੰ ਮੁੱਕਰਨ ਦੇ ਬਦਲੇ ਬੂਟਾ ਸਿੰਘ ਨੂੰ ਇਨਸਾਫ਼ ਨਹੀਂ ਦੇ ਰਹੀ। ਜਿਸ ਕਾਰਨ ਸਾਡੇ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਬੂਟਾ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਅੱਜ ਸੋਮਵਾਰ ਥਾਣਾ ਭਦੌੜ ਦਾ ਘਿਰਾਓ ਕੀਤਾ ਗਿਆ ਹੈ।



ਉਨ੍ਹਾਂ ਕਿਹਾ ਕਿ ਘਿਰਾਓ ਨਾ ਹੋਣ ਦੇਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਬੈਰੀਗੇਡ ਲਗਾਏ ਗਏ ਸਨ ਜਿਸ ਨੂੰ ਤੋਡ਼ ਕੇ ਅੱਜ ਅਸੀਂ ਥਾਣੇ ਦਾ ਘਿਰਾਓ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਦਿੱਲੀ ਦੇ ਵੱਡੇ ਵੱਡੇ ਬੈਰੀਕੇਡ ਨਹੀਂ ਛੱਡੇ ਅਤੇ ਭਦੌੜ ਪੁਲੀਸ ਸਾਨੂੰ ਛੋਟੇ ਜਿਹੇ ਬੈਰੀਗੇਡ ਲਗਾ ਕੇ ਡਰਾ ਨਹੀਂ ਸਕਦੀ ਅਤੇ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਤੋਂ ਵੀ ਵੱਡਾ ਸੰਘਰਸ਼ ਉਲੀਕਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


ਇਸ ਸਮੇਂ ਗੁਰਪ੍ਰੀਤ ਸਿੰਘ ਕਾਮਰੇਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਟਾ ਸਿੰਘ ਮਜ਼ਦੂਰ ਨੈਣੇਵਾਲ ਨਾਲ ਪਿੰਡ ਦਾ ਹੀ ਇੱਕ ਸੁਖਚੈਨ ਸਿੰਘ ਨਾਮ ਦਾ ਜ਼ਿਮੀਂਦਾਰ ਧੱਕਾ ਕਰ ਰਿਹਾ ਹੈ ਅਤੇ ਉਸ ਦੇ ਘਰ ਨੂੰ ਖਾਲੀ ਕਰਵਾ ਰਿਹਾ ਹੈ ਬੂਟਾ ਸਿੰਘ ਨੇ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਸ਼ਾਸਨ ਸਮੇਤ ਸਿਵਲ ਦੇ ਦਫਤਰਾਂ ਅੱਗੇ ਗੇੜੇ ਕੱਢ ਕੇ ਇਨਸਾਫ ਦੀ ਗੁਹਾਰ ਲਗਾਈ ਪਰ ਕਿਸੇ ਪਾਸਿਓਂ ਵੀ ਕੋਈ ਵੀ ਉਸ ਦੀ ਗੱਲ ਨਹੀਂ ਸੁਣੀ ਗਈ ਜਿਸ ਤੋਂ ਅੱਕ ਕੇ ਉਹ ਪਿਛਲੇ ਦਿਨੀਂ ਪਿੰਡ ਦੀ ਹੀ ਪਾਣੀ ਵਾਲੀ ਟੈਂਕੀ ਤੇ ਚੜ੍ਹਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੁਖਚੈਨ ਸਿੰਘ ਅਤੇ ਬੂਟਾ ਸਿੰਘ ਦੇ ਵਿਚਕਾਰ ਇੱਕ ਸਮਝੌਤਾ ਕਰਵਾਇਆ ਸੀ ਪ੍ਰੰਤੂ ਹੁਣ ਸੁਖਚੈਨ ਸਿੰਘ ਉਸ ਸਮਝੌਤੇ ਤੋਂ ਭੱਜ ਰਿਹਾ ਹੈ ਜਿਸ ਲਈ ਅਸੀਂ ਬੂਟਾ ਸਿੰਘ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਾਂ ਅਤੇ ਜਦੋਂ ਮਜ਼ਦੂਰ ਬੂਟਾ ਸਿੰਘ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ।



ਅਪਡੇਟ ਜਾਰੀ ਹੈ...

ETV Bharat Logo

Copyright © 2024 Ushodaya Enterprises Pvt. Ltd., All Rights Reserved.