ETV Bharat / state

Mansa Flood News: ਹੜ੍ਹ 'ਚ ਫਸੇ ਵੀਰੇਵਾਲਾ ਡੋਗਰਾ ਪਿੰਡ ਦੇ ਲੋਕਾਂ ਦਾ ਹਾਲ ਜਾਨਣ ਪਹੁੰਚੇ ਡਿਪਟੀ ਕਮਿਸ਼ਨਰ

author img

By

Published : Jul 18, 2023, 12:39 PM IST

ਹੜ੍ਹ ਵਿੱਚ ਫਸੇ ਲੋਕਾਂ ਦਾ ਹਾਲ ਜਾਣ ਲਈ ਪ੍ਰਸ਼ਾਸਨ ਪਹੁੰਚ ਰਿਹਾ ਹੈ। ਇਸ ਸਮੇਂ ਚਾਂਦਪੁਰ ਬੰਨ੍ਹ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਉਥੇ ਹੀ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਮਦਦ ਮੁਹਈਆ ਕਰਵਾਈ ਜਾ ਸਕੇ।

DC Mansa came to know the condition of the people of Veerewala Dogra village caught in the flood
Mansa Flood News : ਹੜ੍ਹ 'ਚ ਫਸੇ ਵੀਰੇਵਾਲਾ ਡੋਗਰਾ ਪਿੰਡ ਦੇ ਲੋਕਾਂ ਦਾ ਹਾਲ ਜਾਨਣ ਪਹੁੰਚੇ ਡਿਪਟੀ ਕਮਿਸ਼ਨਰ ਮਾਨਸਾ

ਵੀਰੇਵਾਲਾ ਡੋਗਰਾ ਪਿੰਡ ਦੇ ਲੋਕਾਂ ਦੀ ਸਮੱਸਿਆ ਸੁਣਨ ਪਹੁੰਚੇ ਡਿਪਟੀ ਕਮਿਸ਼ਨਰ ਮਾਨਸਾ

ਮਾਨਸਾ : ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਪਈ ਮੀਂਹ ਦੀ ਮਾਰ ਨੇ ਲੋਕਾਂ ਦੀ ਅੰਤਾਂ ਦੀ ਤਬਾਹੀ ਕੀਤੀ ਹੈ ਲੋਕਾਂ ਦੇ ਘਰ, ਕਾਰੋਬਾਰ ਦਾ ਵਾਧੂ ਨੁਕਸਾਨ ਕੀਤਾ ਹੈ। ਇਥੋਂ ਤੱਕ ਕਿ ਜਾਨਾਂ ਤੱਕ ਗੁਆਈਆਂ ਹਨ। ਸਭ ਤੋਂ ਵੱਧ ਨੁਕਸਾਨ ਮਾਨਸਾ ਜ਼ਿਲ੍ਹੇ ਵਿੱਚ ਹੋਇਆ ਹੈ। ਜਿੱਥੇ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਲੋਕਾਂ ਦੇ ਬੁਰੇ ਹਾਲ ਹਨ। ਇਹਨਾਂ ਹਲਾਤਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪਿੰਡ ਬੀਰੇ ਵਾਲਾ ਡੋਗਰਾ ਦੇ ਵਿੱਚ ਫਸੇ ਹੋਏ ਲੋਕਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਲੋੜਵੰਦਾਂ ਤਕ ਪਹੁੰਚਾਈ ਜਾ ਰਹੀ ਹੈ।

ਬਾਹਰ ਨਹੀਂ ਜਾਣਾ ਚਾਹੁੰਦੇ ਲੋਕ : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦੇ ਵਿੱਚ ਘਿਰੇ ਹੋਏ ਲੋਕਾਂ ਨੇ ਤਰਪਾਲਾਂ ਦੀ ਮੰਗ ਕੀਤੀ ਹੈ ਅਤੇ ਉਹ ਵੀ ਜਲਦ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਪਿੰਡ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਂਪ ਵੀ ਬਣਾਏ ਗਏ ਹਨ ਜਿੱਥੇ ਇਨ੍ਹਾਂ ਨੂੰ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਕੁਝ ਲੋਕ ਪਿੰਡ ਦੇ ਵਿੱਚ ਅਜੇ ਮੌਜੂਦ ਹਨ, ਜੋ ਕਿ ਬਾਹਰ ਨਹੀਂ ਜਾਣਾ ਚਾਹੁੰਦੇ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਨ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 8-10 ਪਿੰਡ ਪਾਣੀ ਵਿੱਚ ਚਪੇਟ ਦੇ ਵਿੱਚ ਹਨ ਅਤੇ ਉਹਨਾਂ ਲੋਕਾਂ ਦੀ ਜਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਹੋਵੇਗੀ ਤਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਪਣਾ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ਦੇ ਜ਼ਰੀਏ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇਗੀ।

ਘੱਗਰ ਅਜੇ ਤੱਕ ਨਹੀਂ ਹੋਇਆ ਸ਼ਾਂਤ : ਜ਼ਿਕਰਯੋਗ ਹੈ ਕਿ ਮਾਨਸਾ ਦੇ ਨਾਲ ਨਾਲ ਹੋਰਨਾਂ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹ ਹਲੇ ਵੀ ਨੁਕਸਾਨ ਕਰ ਸਕਦੇ ਹਨ। ਜਿਸ ਵਿਚ ਘੱਗਰ ਦਰਿਆ ਤੋਂ ਵੀ ਖਤਰਾ ਬਣਿਆ ਹੋਇਆ ਹੈ। ਇਥੇ ਹੜ੍ਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆ ’ਚ ਨੁਕਸਾਨ ਹੋਇਆ ਹੈ। ਜਿੱਥੇ ਲੋਕਾਂ ਦੇ ਘਰ ਢਹਿਢੇਰੀ ਹੋਏ ਹਨ, ਉੱਥੇ ਫ਼ਸਲਾਂ ਵੀ ਨਸ਼ਟ ਹੋ ਚੁੱਕੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਘੱਗਰ ਦਰਿਆ ਅਜੇ ਹੋਰ ਤਬਾਹੀ ਮਚਾ ਸਕਦਾ ਹੈ। ਇੰਨੇ ਪਾੜ ਪੈਣ ਦੇ ਬਾਵਜੂਦ ਦਰਿਆ ਵਿਚ ਪਾਣੀ ਅਜੇ ਵੀ ਜ਼ਿਆਦਾ ਘਟਿਆ ਨਹੀਂ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.