ETV Bharat / state

Conflict in Mansa's Villages: ਨਹਿਰ ਨੂੰ ਪੱਕਾ ਕਰਨ ਨੂੰ ਲੈ ਕੇ ਮਾਨਸਾ ਦੇ ਕਈ ਪਿੰਡਾ ਵਿੱਚ ਵਿਵਾਦ, ਤਣਾਅ ਦਾ ਮਾਹੌਲ

author img

By

Published : Mar 7, 2023, 7:34 PM IST

Construction of Mansa by taking refuge in the canal
Conflict in Mansa's Villages : ਨਹਿਰ ਨੂੰ ਪੱਕਾ ਕਰਨ ਨੂੰ ਲੈ ਕੇ ਮਾਨਸਾ ਦੇ ਕਈ ਪਿੰਡਾ ਵਿੱਚ ਵਿਵਾਦ, ਤਣਾਅ ਦਾ ਮਾਹੌਲ

ਮਾਨਸਾ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਵਿੱਚੋਂ ਲੰਘਣ ਵਾਲੀ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਹੈ। ਪਰ ਇਸ ਨਹਿਰ ਨੂੰ ਦੋ ਧਿਰਾਂ ਆਹਮੋ ਸਾਹਮਣੇ ਹਨ। ਪਿੰਡ ਵਿਚ ਤਣਾਅ ਦਾ ਮਾਹੌਲ ਹੈ।

Conflict in Mansa's Villages : ਨਹਿਰ ਨੂੰ ਪੱਕਾ ਕਰਨ ਨੂੰ ਲੈ ਕੇ ਮਾਨਸਾ ਦੇ ਕਈ ਪਿੰਡਾ ਵਿੱਚ ਵਿਵਾਦ, ਤਣਾਅ ਦਾ ਮਾਹੌਲ


ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਤੋਂ ਲੈ ਕੇ ਅਚਾਨਕ ਮੰਡੇਰ ਵਿੱਚੋਂ ਗੁਜ਼ਰਨ ਵਾਲੀ ਨਹਿਰ ਨੂੰ ਪੱਕਾ ਕਰਨ ਦੇ ਲਈ ਸਰਕਾਰ ਵੱਲੋਂ 30 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਜਿਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਕੁਝ ਪਿੰਡਾਂ ਦੇ ਲੋਕਾਂ ਨੇ ਉਸ ਦਾ ਕੰਮ ਬੰਦ ਕਰ ਦਿੱਤਾ ਜਿਸ ਕਾਰਨ ਇੱਕ ਦਰਜਨ ਦੇ ਕਰੀਬ ਪਿੰਡਾਂ ਵਾਲਿਆਂ ਨੇ ਇਸ ਨਹਿਰ ਨੂੰ ਪੱਕਾ ਕਰਨ ਦੇ ਲਈ ਧਰਨਾ ਦੇ ਰਹੇ ਹਨ ਜਦੋਂ ਕਿ ਕੁਝ ਪਿੰਡ ਨੂੰ ਦੇ ਲੋਕ ਇਸ ਨਹਿਰ ਪੱਕਾ ਹੋਣ ਤੋਂ ਰੋਕ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਘਰ ਜਾਵੇਗਾ। ਇਸ ਮੌਕੇ ਉੱਤੇ ਪ੍ਰਸ਼ਾਸਨ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।



ਨਹਿਰ ਨੂੰ ਪੱਕਾ ਕਰਨ ਲਈ ਧਰਨਾ : ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਮੇਟੀ ਬਖਸ਼ੀਵਾਲਾ ਨੂੰ ਪੱਕਾ ਕਰਨ ਦੇ ਲਈ ਸੰਘਰਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਪੱਕਾ ਕਰਨ ਦੇ ਲਈ 30 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਪਰ ਪਿੰਡਾਂ ਦੇ ਲੋਕ ਇਸ ਕੰਮ ਨੂੰ ਰੋਕਦਾ ਹੈ ਅਤੇ ਇਕ ਦਰਜਨ ਦੇ ਕਰੀਬ ਪਿੰਡਾਂ ਨੇ ਇਸ ਨਹਿਰ ਨੂੰ ਪੱਕਾ ਕਰਨ ਦੇ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਕੁਝ ਪਿੰਡਾਂ ਦੇ ਲੋਕ ਇਸ ਨੂੰ ਰੋਕ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਜਲਦੀ ਸ਼ੁਰੂ ਕਰਵਾਇਆ। ਉਨ੍ਹਾਂ ਨੂੰ ਪੀਣ ਵਾਲੇ ਪਾਣੀ ਅਤੇ ਖੇਤ ਦੇ ਲਈ ਪਾਣੀ ਨਸੀਬ ਹੋ ਸਕੇ।

ਦੂਸਰੇ ਪਾਸੇ ਕੰਮ ਨੂੰ ਨਹਿਰ ਦੇ ਕੰਮ ਨੂੰ ਰਵਾਉਣ ਵਾਲੀ ਧਿਰ ਦਾ ਕਹਿਣਾ ਹੈ ਕਿ ਨਹਿਰ ਦਾ ਸਾਈਜ਼ ਘਟਾਇਆ ਗਿਆ ਹੈ ਜਦੋਂ ਕਿ ਇਸ ਦੇ ਚਲਦੇ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਘੱਟ ਜਾਵੇਗਾ, ਜਿਸ ਕਾਰਨ ਉਨ੍ਹਾਂ ਵੱਲੋਂ ਇਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾਉਣ ਦੀ ਮੰਗ ਰੱਖੀ ਗਈ ਹੈ।

ਇਹ ਵੀ ਪੜ੍ਹੋ: Village Dispensaries : ਪਿੰਡਾਂ ਵਿਚਲੀਆਂ ਜ਼ਿਆਦਾਤਰ ਡਿਸਪੈਂਸਰੀਆਂ ਹੋਈਆਂ ਬੰਦ, ਚਾਰ ਮਹੀਨਿਆਂ ਤੋਂ ਨਹੀਂ ਮਿਲੀ ਡਾਕਟਰਾਂ ਨੂੰ ਤਨਖਾਹ



ਜੇਕਰ ਨਹਿਰੀ ਵਿਭਾਗ ਦੇ ਐਸਡੀਓ ਸੁਰਜੀਤ ਸਿੰਘ ਨੇ ਦੱਸਿਆ ਕਿ ਬਖਸ਼ੀਵਾਲਾ ਹੈਡ ਤੋਂ ਨਹਿਰ ਨੂੰ ਪੱਕਾ ਕਰਨ ਦੇ ਕੰਮ ਲਈ 30 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜੋ ਕਿ 15 ਕਿਲੋਮੀਟਰ ਦੇ ਕਰੀਬ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਹੈ ਜਿਸ ਦਾ ਕਿਸਾਨਾਂ ਨੂੰ ਲਾਭ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.