ETV Bharat / state

ਮਾਣਹਾਨੀ ਕੇਸ 'ਚ ਮਾਨਸਾ ਅਦਾਲਤ ਵਿੱਚ ਪੇਸ਼ ਹੋਏ CM ਮਾਨ, 5 ਦਸੰਬਰ ਨੂੰ ਮੁੜ ਹੋਣਗੇ ਪੇਸ਼

author img

By

Published : Oct 20, 2022, 1:39 PM IST

ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮਾਣਹਾਨੀ (Defamation cases against Bhagwant Maan) ਦੇ ਕੀਤੇ ਗਏ ਕੇਸ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਭੁਗਤਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ਵਿਖੇ ਪੇਸ਼ ਹੋਏ ਜਿਥੋਂ ਮਾਨਯੋਗ ਅਦਾਲਤ ਵੱਲੋਂ 5 ਦਸੰਬਰ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।

Chief Minister Bhagwant Mann appeared in Mansa court, CM Manns appearance in defamation case
ਅਦਾਲਤ ਵਿੱਚ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਮਾਨ, ਮਾਣਹਾਨੀ ਦੇ ਕੇਸ ਵਿੱਚ ਹੋਈ ਸੀਐੱਮ ਮਾਨ ਦੀ ਪੇਸ਼ੀ

ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਪਹੁੰਚੇ (Bhagwant Maan Mansa arrived in the court to appear) ਦਰਅਸਲ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਮਾਨਹਾਨੀ ਦੇ ਕੀਤੇ ਗਏ ਕੇਸ ਵਿੱਚ ਉਨ੍ਹਾਂ ਦੀ ਅਦਾਲਤ ਅੱਗੇ ਪੇਸ਼ੀ ਹੋਈ।ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਦੇ ਦਿੱਲੀ ਵਿੱਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਮਾਣਹਾਨੀ ਦਾ ਕੇਸ ਦਰਜ ਹੋਇਆ ਕਦੇ ਸੰਜੇ ਸਿੰਘ ਅਤੇ ਹੁਣਂ ਖੁੱਦ ਮੇਰੇ ਉੱਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਮਾਨਯੋਗ ਅਦਾਲਤਾਂ ਦਾ ਸਨਮਾਨ ਕਰਦੇ ਹਨ ਅਤੇ ਸੁਣਵਾਈ ਲਈ ਪੇਸ਼ ਹੁੰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕੀਤੇ ਗਏ ਮਾਣਹਾਨੀ ਦੇ ਕੇਸ (Defamation cases filed by Manshahiyya) ਵਿਚ ਅਦਾਲਤ ਵਿਚ ਪੇਸ਼ ਹੋਇਆ ਹਾਂ ਉਨ੍ਹਾਂ ਕਿਹਾ ਕਿ ਮਾਨਸ਼ਾਹੀਆ ਨੂੰ ਮਾਨਸਾ ਦੇ ਲੋਕਾਂ ਨੇ ਡੇਢ ਲੱਖ ਵੋਟ ਦੇ ਕੇ ਜਿਤਾਇਆ ਸੀ ਪਰ ਇਹ ਉਨ੍ਹਾਂ ਲੋਕਾਂ ਤੋਂ ਬਿਨਾਂ ਪੁੱਛੇ ਕਾਂਗਰਸ ਦੇ ਵਿਚ ਸ਼ਾਮਿਲ ਹੋ ਗਏ।

ਅਦਾਲਤ ਵਿੱਚ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਮਾਨ, ਮਾਣਹਾਨੀ ਦੇ ਕੇਸ ਵਿੱਚ ਹੋਈ ਸੀਐੱਮ ਮਾਨ ਦੀ ਪੇਸ਼ੀ

ਉਨ੍ਹਾਂ ਕਿਹਾ ਕਿ ਮਾਨਸ਼ਾਹੀਆ ਨੂੰ ਜਿੰਨ੍ਹਾਂ ਲੋਕਾਂ ਨੇ ਜਤਾਇਆ ਉਨ੍ਹਾਂ ਨੂੰ ਬਿਨਾਂ ਦੱਸੇ ਕਾਂਗਰਸ ਵਿੱਚ ਸ਼ਾਮਿਲ ਹੋਕੇ ਮਾਨਸ਼ਾਹੀਆਂ ਨੇ ਲੋਕਾਂ ਨਾਲ ਮਾਨਹਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਟਿਕਟ ਨਹੀਂ ਦਿੱਤੀ।ਉਨ੍ਹਾਂ ਕਿਹਾ ਕਿ ਅਸੀਂ ਮਾਨਯੋਗ ਅਦਾਲਤਾਂ (Honorable Courts) ਦਾ ਸਨਮਾਨ ਕਰਦੇ ਹਾਂ ਅਦਾਲਤਾਂ ਦੇ ਆਦੇਸ਼ਾਂ ਉੱਤੇ ਪੇਸ਼ ਹੁੰਦੇ ਰਹਾਂਗੇ।

ਇਹ ਵੀ ਪੜ੍ਹੋ: ਅੰਮ੍ਰਿਤਸਰ : ਪੁਲਿਸ ਮੁਲਾਜਮ ਤੋਂ ਚੱਲੀ ਗੋਲੀ, ਲਾਈਵ ਤਸਵੀਰਾਂ cctv 'ਚ ਕੈਦ

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.