ETV Bharat / state

51 ਹਜਾਰ ਸ਼ਗਨ ਸਕੀਮ ਦੀ ਉਡੀਕ ਕਰ ਰਹੇ ਹਨ 2 ਹਜ਼ਾਰ ਪਰਿਵਾਰ

author img

By

Published : Oct 7, 2022, 10:52 PM IST

51 ਹਜਾਰ ਸ਼ਗਨ ਸਕੀਮ ਦੀ ਉਡੀਕ ਕਰ ਰਹੇ ਹਨ 2 ਹਜ਼ਾਰ ਪਰਿਵਾਰ
51 ਹਜਾਰ ਸ਼ਗਨ ਸਕੀਮ ਦੀ ਉਡੀਕ ਕਰ ਰਹੇ ਹਨ 2 ਹਜ਼ਾਰ ਪਰਿਵਾਰ

ਪੰਜਾਬ ਸਰਕਾਰ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਸਮੇਂ ਦਿੱਤੀ ਜਾਣ ਵਾਲੀ 51 ਹਜਾਰ ਰੁਪਏ ਸ਼ਗਨ ਸਕੀਮ ਪਿਛਲੇ ਦੱਸ ਮਹੀਨੇ ਤੋਂ ਨਾ ਮਿਲਣ ਕਾਰਨ ਮਾਪੇ ਪ੍ਰੇਸ਼ਾਨ ਨੇ ਤੇ ਪੰਜਾਬ ਸਰਕਾਰ ਤੋਂ ਤੁਰੰਤ ਸ਼ਗਨ ਸਕੀਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ।Mansa omen scheme news.

ਮਾਨਸਾ: ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਸਮੇਂ ਦਿੱਤੀ ਜਾਣ ਵਾਲੀ 51 ਹਜਾਰ ਰੁਪਏ ਸ਼ਗਨ ਸਕੀਮ (Omen scheme) ਪਿਛਲੇ 10 ਮਹੀਨੇ ਤੋਂ ਨਾ ਮਿਲਣ ਕਾਰਨ ਮਾਪੇ ਪ੍ਰੇਸ਼ਾਨ ਹਨ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਸ਼ਗਨ ਸਕੀਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਉੱਧਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਅਗਸਤ ਤੱਕ ਦੇ 1186 ਕੇਸਾਂ ਲਈ 6 ਕਰੋੜ 3 ਲੱਖ 84 ਹਜਾਰ ਦੀ ਡਿਮਾਡ ਕੀਤੀ ਹੈ ਤੇ ਦਸੰਬਰ 2021 ਤੱਕ ਦੀ ਰਾਸ਼ੀ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੀ ਹੈ ਅਤੇ ਜਲਦ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।Mansa omen scheme news.

ਦੱਸ ਦੇਈਏ ਕਿ 1 ਦਸੰਬਰ 2021 ਤੋ ਅਗਸਤ 2022 ਤੱਕ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ 2 ਹਜ਼ਾਰ ਦੇ ਕਰੀਬ ਲੜਕੀਆਂ ਦਾ ਵਿਆਹ ਹੋਇਆ ਸੀ ਅਤੇ ਇਨ੍ਹਾਂ ਲੜਕੀਆਂ ਦੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੋਂ ਮਿਲਣ ਵਾਲੀ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇ ਲਈ ਵਿਭਾਗ ਕੋਲ ਅਪਲਾਈ ਵੀ ਕਰ ਦਿੱਤਾ ਸੀ ਪਰ ਅਜੇ ਤੱਕ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਦੇ ਕਾਰਨ ਪਰਿਵਾਰ ਵਿਭਾਗ ਦੇ ਦਫਤਰਾਂ ਦੇ ਚੱਕਰ ਲਗਾਉਣ ਦੇ ਲਈ ਮਜ਼ਬੂਰ ਹਨ।

About 2 thousand families of Mansa district are waiting for 51 thousand shagan scheme of Punjab government

ਉੱਧਰ ਜ਼ਿਲ੍ਹਾ ਸਮਾਜਿਕ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਦਸੰਬਰ 2021 ਤੱਕ 371 ਕੇਸਾਂ ਦਾ ਇੱਕ ਕਰੋੜ 89 ਲੱਖ 21 ਹਜ਼ਾਰ ਰੁਪਏ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੋਮਵਾਰ ਮੰਗਲਵਾਰ ਤੱਕ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਚਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਵਰੀ 2022 ਤੋਂ ਅਗਸਤ ਤੱਕ 1186 ਕੇਸ ਹਨ ਅਤੇ ਮੁੱਖ ਦਫ਼ਤਰ ਨੂੰ ਡਿਮਾਂਡ ਭੇਜੀ ਗਈ ਹੈ ਜਿਸ ਵਿੱਚ 6 ਕਰੋੜ 3 ਲੱਖ 84 ਹਜ਼ਾਰ ਰੁਪਏ ਦੀ ਸਰਕਾਰ ਤੋਂ ਡਿਮਾਂਡ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਗਸਤ ਤੱਕ ਦੇ ਸਾਰੇ ਖਾਤੇ ਵਿਚ ਜਦੋਂ ਤੱਕ ਪੈਸੇ ਆਉਂਦੇ ਹਨ ਟਰਾਂਸਫਰ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦੇ ਲਈ ਵਿਭਾਗ ਦੇ ਮੰਤਰੀ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਜਲਦ ਹੀ ਰਾਸ਼ੀ ਭੇਜਣ ਦਾ ਭਰੋਸਾ ਦਿੱਤਾ ਹੈ।

ਇਸੇ ਤਹਿਤ ਵੱਖ ਵੱਖ ਪਿੰਡਾਂ ਦੇ ਲਾਭਪਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਹੋਇਆਂ ਨੂੰ 10 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਸ਼ਗਨ ਸਕੀਮ ਨਸੀਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਵਿਆਹ ਤੋਂ ਪਹਿਲਾਂ ਸ਼ਗਨ ਸਕੀਮ ਅਪਲਾਈ ਕੀਤੀ ਜਾਵੇ। ਵਿਆਹ ਸਮੇਂ ਸ਼ਗਨ ਸਕੀਮ ਮਿਲ ਜਾਵੇਗੀ ਪਰ ਉਨ੍ਹਾਂ ਨੂੰ ਅਜੇ ਤੱਕ ਸ਼ਗਨ ਸਕੀਮ ਨਹੀਂ ਮਿਲੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਸ਼ਗਨ ਸਕੀਮ ਜਾਰੀ ਕੀਤੀ ਜਾਵੇ ਤਾਂ ਕਿ ਉਹ ਆਪਣੇ ਸਿਰ ਚੜਿਆ ਬੋਝ ਹਲਕਾ ਕਰ ਸਕਣ।

ਉਧਰ ਮਾਨਸਾ ਦੇ ਐਡਵੋਕੇਟ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਰੂਰਤਮੰਦ ਪਰਿਵਾਰਾਂ ਨੇ ਕਰਜਾ ਲੈ ਕੇ ਆਪਣੀਆਂ ਧੀਆਂ ਦੇ ਵਿਆਹ ਘਰੇ ਸਨ ਪਰ ਵਿਆਹ ਸਮੇਂ ਸ਼ਗਨ ਸਕੀਮ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਵੱਲੋਂ ਅਜੇ ਤੱਕ ਜ਼ਰੂਰਤਮੰਦ ਪਰਿਵਾਰਾਂ ਨੂੰ ਸ਼ਗਨ ਸਕੀਮ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ 2 ਹਜ਼ਾਰ ਦੇ ਕਰੀਬ ਪਰਿਵਾਰ ਅਜਿਹੇ ਹਨ। ਜਿੰਨ੍ਹਾਂ ਨੂੰ ਸ਼ਗਨ ਸਕੀਮ ਨਹੀਂ ਮਿਲੀ ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਰੰਤ ਜ਼ਰੂਰਤਮੰਦ ਪਰਿਵਾਰਾਂ ਨੂੰ ਸ਼ਗਨ ਸਕੀਮ ਜਾਰੀ ਕੀਤੀ ਜਾਵੇ ਤਾਂ ਕਿ ਉਨ੍ਹਾਂ ਸਿਰ ਕਰਜ਼ੇ ਦਾ ਬੋਝ ਹੋਰ ਨਾ ਵਧੇ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕਾਫਿਲੇ ਦਾ ਇਨਸਾਫ ਮੋਰਚੇ ਵੱਲੋਂ ਵਿਰੋਧ,ਪ੍ਰਦਰਸ਼ਨਕਾਰੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.