ETV Bharat / state

ਨੈਸ਼ਨਲ ਐਵਾਰਡ ਲਈ ਚੁਣੇ 46 ਅਧਿਆਪਕ, ਮਾਨਸਾ ਜ਼ਿਲ੍ਹੇ ਦਾ ਪ੍ਰਿੰਸੀਪਲ ਵੀ ਸ਼ਾਮਲ

author img

By

Published : Aug 29, 2022, 3:03 PM IST

Updated : Aug 29, 2022, 6:50 PM IST

46 teachers selected for national award
46 teachers selected for national award

46 teachers selected for national award ਨੈਸ਼ਨਲ ਐਵਾਰਡ ਲਈ ਚੁਣੇ 46 ਅਧਿਆਪਕਾਂ ਵਿੱਚ ਇਕ ਮਾਨਸਾ ਜ਼ਿਲ੍ਹੇ ਦਾ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਵੀ ਸ਼ਾਮਲ ਹੈ। ਜਿਸ ਨੂੰ ਨੈਸ਼ਨਲ ਐਵਾਰਡ ਪ੍ਰਾਪਤ ਹੋਵੇਗਾ।

ਮਾਨਸਾ: ਦਿੱਲੀ ਦੇ ਵਿਗਿਆਨ ਭਵਨ ਵਿੱਚ 5 ਸਤੰਬਰ (ਅਧਿਆਪਕ ਦਿਵਸ) ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਲਈ ਦੇਸ਼ ਭਰ ਵਿੱਚੋਂ ਚੁਣੇ ਗਏ 46 ਅਧਿਆਪਕਾਂ 46 teachers selected for national award ਵਿੱਚ ਮਾਨਸਾ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਣਿਤ ਵਿਸ਼ੇ ਨੂੰ ਸੌਖੇ ਤਰੀਕੇ ਨਾਲ ਪੜਾਉਣ ਦੀ ਮੁਹਾਰਤ ਰੱਖਣ ਵਾਲੇ, ਰਾਜ ਪੁਰਸਕਾਰ ਅਤੇ ਮਾਲਤੀ ਗਿਆਨ ਪੀਠ ਪੁਰਸਕਾਰ ਜੇਤੂ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਦਾ ਨਾਮ ਵੀ ਸ਼ਾਮਲ ਹੈ।


ਇੰਨਾਂ ਸਾਰੇ ਅਧਿਆਪਕਾਂ ਨੂੰ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਦਿੱਤੇ ਜਾਣਗੇ। ਜਿਸ ਵਿੱਚ ਸਰਟੀਫਿਕੇਟ ਆਫ ਮੈਰਿਟ, 50 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਿਲਵਰ ਮੈਡਲ ਹੋਵੇਗਾ। ਜਿਸਤੇ ਜ਼ਿਲਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀ ਟੀਮ ਨੇ ਅੱਜ ਸਕੂਲ ਪਹੁੰਚਕੇ ਅਧਿਆਪਕ ਅਰੁਣ ਗਰਗ Principal Arun Garg will get National Award ਨੂੰ ਵਧਾਈ ਦਿੱਤੀ।



ਮਾਨਸਾ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਦੀ ਕੌਮੀ ਪੁਰਸਕਾਰ ਲਈ ਚੋਣ ਹੋਣ ਤੋਂ ਬਾਅਦ ਜਿੱਥੇ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਹੈ। ਉੱਥੇ ਮਾਨਸਾ ਜ਼ਿਲ੍ਹੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦਾ ਇਕ ਅਧਿਆਪਕ ਰਾਸ਼ਟਰਪਤੀ ਹੱਥੋਂ ਸਿੱਖਿਆ ਦੇ ਖੇਤਰ ਚ ਰਾਸ਼ਟਰੀ ਐਵਾਰਡ ਹਾਸਲ ਕਰੇਗਾ। ਅਵਾਰਡ ਲਈ ਚੁਣੇ ਗਏ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਨੇ ਦੱਸਿਆ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੇਰੀ ਚੋਣ ਰਾਸ਼ਟਰੀ ਪੁਰਸਕਾਰ ਲਈ ਹੋਈ ਹੈ ਅਤੇ ਮੈਂ ਇਹ ਪੁਰਸਕਾਰ ਆਪਣੇ ਵਿਦਿਆਰਥੀਆਂ ਅਤੇ ਦੋਸਤਾਂ ਨੂੰ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇਥੇ ਤੱਕ ਪਹੁੰਚਿਆ ਹਾਂ।




ਨੈਸ਼ਨਲ ਐਵਾਰਡ ਲਈ ਚੁਣੇ 46 ਅਧਿਆਪਕ, ਮਾਨਸਾ ਜ਼ਿਲ੍ਹੇ ਦਾ ਪ੍ਰਿੰਸੀਪਲ ਵੀ ਸ਼ਾਮਲ





ਉਨ੍ਹਾਂ ਕਿਹਾ ਕਿ ਇਹ ਐਵਾਰਡ ਮੇਰਾ ਨਹੀਂ ਬਲਕਿ ਮਾਨਸਾ ਜ਼ਿਲ੍ਹੇ ਦਾ ਹੈ, ਕਿਉਂਕਿ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਮਾਨਸਾ ਜ਼ਿਲੇ ਦੇ ਹਿੱਸੇ ਇਹ ਐਵਾਰਡ ਆਇਆ ਹੈ। ਉਨ੍ਹਾਂ ਕਿਹਾ ਕਿ ਹੈ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਦਾਤੇਵਾਸ ਵਿਖੇ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਹੈ ਅਤੇ ਪਿਛਲੇ 6-7 ਸਾਲਾਂ ਦੌਰਾਨ ਮੇਰੇ ਵੱਲੋਂ ਗਣਿਤ ਵਿਸ਼ੇ ਵਿੱਚ ਕੀਤੇ ਕੰਮਾਂ ਬਦਲੇ ਮੈਨੂੰ ਇਹ ਐਵਾਰਡ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ 2017 ਵਿੱਚ ਮੈਨੂੰ ਮਾਨਯੋਗ ਰਾਸ਼ਟਰਪਤੀ ਵੱਲੋਂ ਮਾਲਤੀ ਗਿਆਨ ਪੀਠ ਪੁਰਸਕਾਰ ਮਿਲਿਆ ਸੀ, ਸਾਲ 2018 ਵਿੱਚ ਰਾਜ ਪੁਰਸਕਾਰ ਮਿਲਿਆ ਸੀ ਅਤੇ ਪਿਛਲੇ ਸਾਲ ਮੈਨੂੰ ਯੂਨੀਵਰਸਿਟੀ ਆਫ ਅਮਰੀਕਾ ਤੋਂ ਆਨਰੈਰੀ ਡਿਗਰੀ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਮੈਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿਉਂਕਿ ਮਾਨਸਾ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੋ ਅਧਿਆਪਕਾਂ ਨੂੰ ਇਹ ਪੁਰਸਕਾਰ ਲਈ ਚੁਣਿਆ ਹੈ ਅਤੇ ਦੋਵੇਂ ਅਧਿਆਪਕ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਹਨ।



ਸਕੂਲ ਵਿੱਚ ਪ੍ਰਿੰਸੀਪਲ ਅਰੁਣ ਗਰਗ Principal Arun Garg will get National Award ਨੂੰ ਵਧਾਈ ਦੇਣ ਪਹੁੰਚੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਕੁਮਾਰ ਗੋਇਲ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਨੂੰ ਨੈਸ਼ਨਲ ਐਵਾਰਡ ਲਈ ਚੁਣਿਆ ਗਿਆ ਹੈ।




ਉਨ੍ਹਾਂ ਕਿਹਾ ਕਿ ਅਰੁਣ ਕੁਮਾਰ ਗਰਗ Principal Arun Garg will get National Award ਬਹੁਤ ਹੀ ਮਿਹਨਤੀ ਅਧਿਆਪਕਾਂ ਅਤੇ ਇਹਨਾਂ ਦੀ ਮਿਹਨਤ ਸਦਕਾ ਹੀ ਇਨ੍ਹਾਂ ਨੂੰ ਇਹ ਐਵਾਰਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਅਰੁਣ ਕੁਮਾਰ ਗਰਗ ਸਾਡੇ ਕੋਲ ਆਪਣੀ ਨਾਮਜ਼ਦਗੀ ਲਈ ਪੇਸ਼ਕਾਰੀ ਦੇਣ ਆਏ ਸਨ, ਇਹਨਾਂ ਦਾ ਕੰਮ ਅਤੇ ਮਿਹਨਤ ਦੇ ਕੇ ਸਾਨੂੰ ਉਸ ਦਿਨ ਹੀ ਲੱਗਦਾ ਸੀ ਕਿ ਇਹਨਾਂ ਨੂੰ ਨੈਸ਼ਨਲ ਐਵਾਰਡ ਲਈ ਜ਼ਰੂਰ ਚੁਣਿਆ ਜਾਵੇਗਾ।

ਇਹ ਵੀ ਪੜੋ:- ਅੱਜ ਤੋਂ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਵੇਗਾ ਆਗਾਜ਼, ਮੀਂਹ ਕਾਰਨ ਪ੍ਰੋਗਰਾਮ ਵਿੱਚ ਦੇਰੀ

Last Updated :Aug 29, 2022, 6:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.