ETV Bharat / state

ਖੰਨਾ 'ਚ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਤੇਜ਼ ਰਫਤਾਰ ਕਾਰਨ ਵਾਪਰਿਆ ਹਾਦਸਾ, ਮੁਲਜ਼ਮ ਮੌਕੇ ਤੋਂ ਫਰਾਰ

author img

By

Published : Jul 30, 2023, 1:25 PM IST

A violent collision between a canter and a motorcycle took the life of a young man, the canter driver escaped from the spot
ਕੈਂਟਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਤ ਟੱਕਰ ਨੇ ਲਈ ਨੌਜਵਾਨ ਦੀ ਜਾਨ,ਕੈਂਟਰ ਚਾਲਕ ਮੌਕੇ ਤੋਂ ਹੋਇਆ ਫਰਾਰ

ਖੰਨਾ 'ਚ ਕੈਂਟਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਰਾਹੋਂ ਰੋਡ 'ਤੇ ਲੱਖੋਵਾਲ ਪੈਟਰੋਲ ਪੰਪ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਮੁਲਜ਼ਮ ਆਪਣਾ ਕੈਂਟਰ ਛੱਡ ਕੇ ਫਰਾਰ ਹੋ ਗਿਆ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।

ਖੰਨਾ 'ਚ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਖੰਨਾ: ਮਾਛੀਵਾੜਾ ਸਾਹਿਬ ਵਿਖੇ ਕੈਂਟਰ-ਬਾਈਕ ਦੀ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਰਾਹੋਂ ਰੋਡ 'ਤੇ ਲੱਖੋਵਾਲ ਪੈਟਰੋਲ ਪੰਪ ਨੇੜੇ ਵਾਪਰਿਆ। ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਰਹੀ। ਕੈਂਟਰ ਦੀ ਟੱਕਰ ਤੋਂ ਬਾਅਦ ਬਾਈਕ ਸਵਾਰ ਦੀ ਹਾਲਤ ਦੇਖ ਕੇ ਦੋਸ਼ੀ ਡਰਾਈਵਰ ਆਪਣਾ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸਦੇ ਨਾਲ ਹੀ ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੀ ਪਛਾਣ 20 ਸਾਲਾ ਬਿੱਟੂ ਵਾਸੀ ਪਿੰਡ ਬਲੀਬੇਗ ਵਜੋਂ ਹੋਈ। ਬਿੱਟੂ ਦੇ ਪਿਤਾ ਡਬਲੂ ਨੇ ਦੱਸਿਆ ਕਿ ਗਰੀਬ ਪਰਿਵਾਰ ਹੋਣ ਕਰਕੇ ਉਸਦਾ ਲੜਕਾ ਜ਼ਿਆਦਾ ਪੜ੍ਹ ਲਿਖ ਨਹੀਂ ਸਕਿਆ ਸੀ। ਜਿਸ ਕਰਕੇ ਉਹ 15 ਸਾਲਾਂ ਦਾ ਹੀ ਕੰਮ ਕਰਨ ਲੱਗ ਗਿਆ ਸੀ। ਉਸਦਾ ਲੜਕਾ ਬਾਈਕ ’ਤੇ ਜਾ ਰਿਹਾ ਸੀ। ਪੈਟਰੋਲ ਪੰਪ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਕੈਂਟਰ ਨੇ ਉਸਦੇ ਲੜਕੇ ਨੂੰ ਟੱਕਰ ਮਾਰ ਦਿੱਤੀ। ਕੈਂਟਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਉਸਨੂੰ ਰੋਕ ਨਹੀਂ ਸਕਿਆ। ਉਸਦੇ ਪੁੱਤਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਸਰੀਰ 'ਤੇ ਕਈ ਹੋਰ ਗੰਭੀਰ ਸੱਟਾਂ ਲੱਗੀਆਂ। ਜਦੋਂ ਤੱਕ ਉਸਦੇ ਲੜਕੇ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਪੁਲਿਸ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।

ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਜਾਰੀ: ਇਸ ਹਾਦਸੇ ਸਬੰਧੀ ਪੁਲਸ ਨੇ ਕੈਂਟਰ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਜਿਸਦੀ ਪਛਾਣ ਸਾਬਰ ਖਾਨ ਵਜੋਂ ਹੋਈ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਹਸਪਤਾਲ ਚੋਂ ਸੂਚਨਾ ਮਿਲਣ ਮਗਰੋਂ ਉਹ ਤੁਰੰਤ ਹਾਦਸੇ ਵਾਲੀ ਥਾਂ ਉਪਰ ਗਏ। ਉਥੇ ਕੈਂਟਰ ਖੜ੍ਹਾ ਸੀ ਜਿਸਨੂੰ ਕਬਜ਼ੇ ਚ ਲਿਆ ਗਿਆ। ਇਸਦੇ ਨੰਬਰ ਤੋਂ ਮੁਲਜ਼ਮ ਦੀ ਪਛਾਣ ਕੀਤੀ ਗਈ। ਸਾਬਰ ਖਾਨ ਨਾਮਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਜਿਸਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ। ਦੂਜੇ ਪਾਸੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੱਖਿਆ ਗਿਆ ਅਤੇ ਪੋਸਟਮਾਰਟਮ ਹੋਣ ਉਪਰੰਤ ਇਸਨੂੰ ਵਾਰਸਾਂ ਹਵਾਲੇ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.