ETV Bharat / state

Women reached DC office: ਡੀਸੀ ਦਫ਼ਤਰ ਪਹੁੰਚੀਆਂ ਬਾਪੂ ਆਸਾਰਾਮ ਦੀਆਂ ਮਹਿਲਾ ਸਮਰਥਕਾਂ, ਕਿਹਾ-ਬਾਪੂ ਬੇਕਸੂਰ ਕੀਤਾ ਜਾਵੇ ਰਿਹਾਅ

author img

By

Published : Mar 9, 2023, 5:43 PM IST

ਜ਼ਬਰ ਜਨਾਹ ਦੇ ਇਲਜ਼ਾਮ ਵਿੱਚ ਤਿਹਾੜ ਜੇਲ੍ਹ ਅੰਦਰ ਬੰਦ ਬਾਪੂ ਆਸਾਰਾਮ ਦੀਆਂ ਮਹਿਲਾ ਸਮਰਥਕਾਂ ਰਿਹਾਈ ਦੀ ਮੰਗ ਕਰਦੀਆਂ ਹੋਈਆਂ ਲੁਧਿਆਣਾ ਡੀਸੀ ਦਫ਼ਤਰ ਪਹੁੰਚੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਆਸਾਰਾਮ ਬੇਸਕੂਰ ਹੈ ਅਤੇ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

Women reached DC office of Ludhiana for Asaram's release
Women reached DC office: ਡੀਸੀ ਦਫ਼ਤਰ ਪਹੁੰਚੀਆਂ ਬਾਪੂ ਆਸਾਰਾਮ ਦੀਆਂ ਮਹਿਲਾ ਸਮਰਥਕਾਂ, ਕਿਹਾ-ਬਾਪੂ ਬੇਕਸੂਰ ਕੀਤਾ ਜਾਵੇ ਰਿਹਾਅ

Women reached DC office: ਡੀਸੀ ਦਫ਼ਤਰ ਪਹੁੰਚੀਆਂ ਬਾਪੂ ਆਸਾਰਾਮ ਦੀਆਂ ਮਹਿਲਾ ਸਮਰਥਕਾਂ, ਕਿਹਾ-ਬਾਪੂ ਬੇਕਸੂਰ ਕੀਤਾ ਜਾਵੇ ਰਿਹਾਅ

ਲੁਧਿਆਣਾ: ਬਾਪੂ ਆਸਾਰਾਮ ਨੂੰ ਜੇਲ੍ਹ 'ਚੋਂ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਮਹਿਲਾ ਸਮਰਥਕ ਪਹੁੰਚੀਆਂ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਡਾ ਬਾਪੂ ਆਸਾਰਾਮ ਬੇਕਸੂਰ ਹੈ ਅਤੇ ਉਸ ਨੂੰ ਇਸ ਉਮਰ 'ਚ ਬਿਨਾਂ ਕਿਸੇ ਕਾਰਨ ਜੇਲ੍ਹ 'ਚ ਬੰਦ ਕੀਤਾ ਗਿਆ ਹੈ, ਉਸ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ। ਆਸਾਰਾਮ ਦੀਆਂ ਮਹਿਲਾ ਪੈਰੋਕਾਰਾਂ ਨੇ ਕਿਹਾ ਕਿ ਕਿਸੇ ਇੱਕ ਔਰਤ ਵੱਲੋਂ ਇਲਜ਼ਾਮ ਲਗਾਉਣ ਉੱਤੇ ਕਿਸੇ ਸੰਤ ਨੂੰ ਕਿਵੇਂ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਹੈ। ਡੀਸੀ ਦਫ਼ਤਰ ਪਹੁੰਚੀਆਂ ਮਹਿਲਾਵਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਸਾਰਾਮ ਨੂੰ ਕਿਸੇ ਮਹਿਲਾ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿੱਚ ਨਹੀਂ ਸਗੋਂ ਸਿਆਸਤ ਦੇ ਤਹਿਤ ਜੇਲ੍ਹ ਅੰਦਰ ਬੰਦ ਬੰਦ ਕੀਤਾ ਗਿਆ ਹੈ ਜਦਕਿ ਉਨ੍ਹਾਂ ਵਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ। ਔਰਤਾਂ ਵਲੋਂ ਦੱਸਿਆ ਗਿਆ ਕਿ ਕੋਈ ਵੀ ਬਾਬਾ ਸੰਤ ਅਜਿਹੇ ਕੁਕਰਮ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੂੰ ਫਸਾਇਆ ਜਾਂਦਾ ਹੈ।


ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਜੇਲ੍ਹ ਬੰਦ: ਮਹਿਲਾਵਾਂ ਨੇ ਕਿਹਾ ਕਿ ਜੇਕਰ ਇਕ ਔਰਤ ਦੇ ਕਹਿਣ 'ਤੇ ਉਸ ਨੂੰ ਜੇਲ੍ਹ ਹੋ ਸਕਦੀ ਹੈ ਤਾਂ ਲੱਖਾਂ ਔਰਤਾਂ ਜੋ ਉਸ ਦੀਆਂ ਸ਼ਰਧਾਲੂ ਹਨ, ਕਹਿ ਰਹੀਆਂ ਹਨ ਕਿ ਉਹ ਬੇਕਸੂਰ ਹੈ ਤਾਂ ਉਸ ਨੂੰ ਬਾਹਰ ਕਿਉਂ ਨਹੀਂ ਭੇਜਿਆ ਜਾ ਰਿਹਾ। ਔਰਤਾਂ ਨੇ ਕੁਝ ਹੋਰ ਸੰਤਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ। ਔਰਤਾਂ ਨੇ ਕਿਹਾ ਕਿ ਅਸੀਂ ਦਰਜਨਾਂ ਵਾਰ ਉਨ੍ਹਾਂ ਦੇ ਆਸ਼ਰਮ 'ਚ ਜਾ ਚੁੱਕੇ ਹਾਂ, ਉੱਥੇ ਅਜਿਹਾ ਕੁਝ ਨਹੀਂ ਹੁੰਦਾ, ਪਰ ਲੋਕਾਂ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਜਰੂਰ ਹੁੰਦੀ ਹੈ।

ਇਕ ਦਿਨ ਵੀ ਨਹੀਂ ਮਿਲੀ ਪੈਰੋਲ: ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਵੀ ਸਾਥ ਨਹੀਂ ਦਿੰਦਾ, ਸੋਸ਼ਲ ਮੀਡੀਆ ਉੱਤੇ ਉਨ੍ਹਾ ਦੇ ਬਾਪੂ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਬੰਦ ਕੀਤਾ ਜਾਵੇ। ਮਹਿਲਾਵਾਂ ਨੇ ਕਿਹਾ ਕਿ ਬਾਪੂ ਆਸਾਰਾਮ ਦੇ ਚੰਗੇ ਕੰਮਾਂ ਨੂੰ ਸੋਸ਼ਲ ਮੀਡੀਆ ਉੱਤੇ ਦਿਖਾਇਆ ਜਾਣਾ ਚਾਹੀਦਾ ਹੈ। ਮਹਿਲਾ ਸਮਰਥਕਾਂ ਨੇ ਕਿਹਾ ਕਿ ਉਨ੍ਹਾਂ ਦੇ ਬਾਪੂ ਬਿਮਾਰ ਹਨ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੈ ਇਸ ਕਰਕੇ ਉਨ੍ਹਾ ਨੂੰ ਬਾਹਰ ਕੱਢਿਆ ਜਾਵੇ। ਮਹਿਲਾਵਾਂ ਨੇ ਇਹ ਵੀ ਕਿਹਾ ਕਿ ਬਾਪੂ ਆਸਾਰਾਮ ਨੂੰ ਸ਼ਰੇਆਮ ਸਿਆਸੀ ਮੰਤਵ ਨਾਲ ਫਸਾਇਆ ਗਿਆ ਹੈ ਕਿਉਂਕਿ ਉਨ੍ਹਾਂ ਉੱਤੇ ਸਿਰਫ਼ ਇੱਕ ਮਹਿਲਾ ਨੇ ਇਲਜ਼ਾਮ ਲਗਾਇਆ ਅਤੇ ਝੂਠੀ ਜਾਂਚ ਦੇ ਨਾਂਅ ਉੱਤੇ ਉਨ੍ਹਾਂ ਨੂੰ ਪਿਛਲੇ 10 ਸਾਲ ਤੋਂ ਜੇਲ੍ਹ ਵਿੱਚ ਡੱਕਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਇੱਕ ਵੀ ਵਾਰ ਬਾਪੂ ਆਸਾਰਾਮ ਨੂੰ ਪੈਰੋਲ ਉੱਤੇ ਨਹੀਂ ਭੇਜਿਆ ਗਿਆ।

ਇਹ ਵੀ ਪੜ੍ਹੋ: SGPC submitted a demand letter: SGPC ਨੇ ਬੰਦੀ ਸਿੰਘਾਂ ਦੀ ਰਿਹਾਈ ਤੇ HSGPC ਦੇ ਮੁੱਦੇ 'ਤੇ ਰਾਸ਼ਟਰਪਤੀ ਨੂੰ ਸ਼੍ਰੋਮਣੀ ਕਮੇਟੀ ਨੇ ਸੋਂਪਿਆ ਮੰਗ ਪੱਤਰ



ETV Bharat Logo

Copyright © 2024 Ushodaya Enterprises Pvt. Ltd., All Rights Reserved.