ETV Bharat / state

ਕਰੰਟ ਲੱਗਣ ਨਾਲ ਲੁਧਿਆਣਾ 'ਚ ਤਿੰਨ ਬੱਚਿਆ ਦੀ ਮਾਂ ਦੀ ਮੌਤ, 8 ਸਾਲ ਪਹਿਲਾਂ ਹੋ ਚੁੱਕੀ ਹੈ ਪਤੀ ਦੀ ਮੌਤ

author img

By ETV Bharat Punjabi Team

Published : Nov 5, 2023, 8:55 PM IST

ਲੁਧਿਆਣਾ ਦੇ ਭਾਮੀਆਂ ਕਲਾਂ ਵਿੱਚ ਦਿਵਾਲੀ ਦੀਆਂ ਲੜੀਆਂ ਲਗਾ ਰਹੀ 3 ਬੱਚਿਆਂ ਦੀ ਮਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। Woman dies of electrocution in Ludhiana

Woman dies of electrocution in Ludhiana
ਕਰੰਟ ਲੱਗਣ ਨਾਲ ਲੁਧਿਆਣਾ ਚ ਤਿੰਨ ਬੱਚਿਆ ਦੀ ਮਾਂ ਦੀ ਮੌਤ, 8 ਸਾਲ ਪਹਿਲਾਂ ਹੋ ਚੁੱਕੀ ਹੈ ਪਤੀ ਦੀ ਮੌਤ

ਮ੍ਰਿਤਕ ਮਹਿਲਾ ਦਾ ਸਹੁਰਾ ਹਾਦਸੇ ਸਬੰਧੀ ਜਾਣਕਾਰੀ ਦਿੰਦਾ ਹੋਇਆ।

ਲੁਧਿਆਣਾ : ਲੁਧਿਆਣਾ ਦੇ ਭਾਮੀਆਂ ਕਲਾਂ 'ਚ ਰਹਿਣ ਵਾਲੀ 35 ਸਾਲ ਦੀ ਮਹਿਲਾ ਦੀ ਅੱਜ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਦੇਰ ਸ਼ਾਮ ਉਹ ਆਪਣੇ ਘਰ ਦੀ ਛੱਤ ਉੱਤੇ ਦਿਵਾਲੀ ਨੂੰ ਲੈ ਕੇ ਲੜੀਆਂ ਲਾਉਣ ਗਈ ਸੀ। ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿਥੇ ਉਸ ਦੇ ਪਰਿਵਾਰ ਪੁੱਜਿਆ।


3 ਬੱਚੇ ਹਨ ਮ੍ਰਿਤਕ ਮਹਿਲਾ ਦੇ : ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਉਨ੍ਹਾ ਦੀ ਬਹੂ ਰੀਟਾ ਦੇਵੀ ਜਿਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਹੈ ਉਸ ਨੂੰ ਕਰੰਟ ਲੱਗ ਗਿਆ, ਸਹੁਰੇ ਪ੍ਰੇਮ ਚੰਦ ਨੇ ਦੱਸਿਆ ਕਿ ਉਸ ਦੀ ਨੂੰਹ ਦੇ 3 ਬੱਚੇ ਹਨ, ਜੋਕਿ ਘਟ ਉਮਰ ਦੇ ਹਨ। ਉਨ੍ਹਾ ਦੱਸਿਆ ਕਿ ਸ਼ਾਮ ਵੇਲੇ ਉਹ ਛੱਤ ਉਤੇ ਗਈ ਸੀ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਉਸ ਦੇ ਬੇਟੇ ਮ੍ਰਿਤਕ ਦੇ ਪਤੀ ਦੀ 8 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੀ ਨੂੰਹ ਹੀ ਬੱਚਿਆਂ ਨੂੰ ਸਾਂਭਦੀ ਸੀ।



ਸਹੁਰੇ ਨੇ ਦੱਸਿਆ ਕਿ ਛੱਤ ਉੱਤੇ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਰਕੇ ਉਨ੍ਹਾਂ ਦੀ ਨੂਹ ਦੀ ਮੌਤ ਹੋਈ ਹੈ। ਉਨ੍ਹਾ ਕਿਹਾ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਮੈਂ ਘਰ ਦੇ ਵਿੱਚ ਹੀ ਮੌਜੂਦ ਸਨ ਅਤੇ ਮੈਂ ਹੇਠਾਂ ਸੀ ਅਤੇ ਉਸਦੀ ਨੂੰ ਰੀਟਾ ਦੇਵੀ ਉੱਪਰ ਲੜੀਆਂ ਲਾਉਣ ਗਈ ਸੀ ਜਦੋਂ ਉਹ ਕਰੰਟ ਲੱਗਣ ਕਰਕੇ ਝੂਲਸ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਸਹੁਰੇ ਨੇ ਇਹ ਵੀ ਦੱਸਿਆ ਕਿ ਨੂੰਹ ਰੀਟਾ ਦੇਵੀ ਦੇ ਤਿੰਨ ਬੱਚੇ ਹਨ ਅਤੇ ਸਭ ਤੋਂ ਛੋਟੇ ਬੱਚੇ ਦੀ ਉਮਰ ਹਾਲੇ 9 ਤੋਂ 10 ਸਾਲ ਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.