ETV Bharat / state

ਸਰਕਾਰ ਨੂੰ ਇਕ ਮਰਲਾ ਜ਼ਮੀਨ ਵੀ ਅਕਵਾਇਰ ਨਹੀਂ ਕਰਨ ਦੇਵਾਂਗੇ : ਚੀਮਾ

author img

By

Published : Aug 2, 2020, 2:25 PM IST

ਸਰਕਾਰ ਨੂੰ ਇਕ ਮਰਲਾ ਜ਼ਮੀਨ ਵੀ ਅਕਵਾਇਰ ਨਹੀਂ ਕਰਨ ਦੇਵਾਂਗੇ : ਚੀਮਾ
ਸਰਕਾਰ ਨੂੰ ਇਕ ਮਰਲਾ ਜ਼ਮੀਨ ਵੀ ਅਕਵਾਇਰ ਨਹੀਂ ਕਰਨ ਦੇਵਾਂਗੇ : ਚੀਮਾ

ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਪਾਰਕ ਲਈ ਅਕਵਾਇਰ ਕੀਤੀ ਜਾ ਰਹੀ ਪੰਚਾਇਤੀ ਜ਼ਮੀਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਪਿੰਡ ਸੇਖੋਵਾਲ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਨਾਲ ਡੱਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ।

ਲੁਧਿਆਣਾ/ਖੰਨਾ: ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਪਾਰਕ ਨੂੰ ਲੈ ਕੇ ਅਕਵਾਇਰ ਕੀਤੀ ਜਾ ਰਹੀ ਪੰਚਾਇਤੀ ਜ਼ਮੀਨ ਦਾ ਮਾਮਲਾ ਦਿਨ-ਬ-ਦਿਨ ਭੱਖਦਾ ਜਾ ਰਿਹਾ ਹੈ। ਜਿਥੇ ਦੋ ਦਿਨ ਪਹਿਲਾਂ ਕੂੰਮਕਲਾਂ ਪੁਲਿਸ ਦੀ ਮਦਦ ਨਾਲ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਸੇਖੇਵਾਲ ਦੀ ਮਹਿਲਾ ਸਰਪੰਚ ਅਤੇ ਬਾਕੀ ਪੰਚਾਇਤ ਮੈਂਬਰਾਂ ਪਾਸੋਂ ਕਥਿਤ ਤੌਰ 'ਤੇ ਜ਼ਬਰਦਸਤੀ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕਾਰਨ ਇਹ ਮਾਮਲਾ ਹੋਰ ਤੂਲ ਫੜ ਗਿਆ ਹੈ।

ਸਰਕਾਰ ਨੂੰ ਇਕ ਮਰਲਾ ਜ਼ਮੀਨ ਵੀ ਅਕਵਾਇਰ ਨਹੀਂ ਕਰਨ ਦੇਵਾਂਗੇ : ਚੀਮਾ

ਸੰਘਰਸ਼ ਕਮੇਟੀ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪਿੰਡ ਸੇਖੇਵਾਲ ਦੀ ਪੰਚਾਇਤ ਦਾ ਸਾਥ ਦੇਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਲੀਗਲ ਸੈਲ ਇੰਚਾਰਜ਼ ਗਿਆਨ ਸਿੰਘ ਮੂੰਗੋ ਨਾਲ ਪਿੰਡ ਸੇਖੇਵਾਲ ਪੁੱਜੇ।

ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਆਪਣੇ ਨਾਦਰਸ਼ਾਹੀ ਤਰੀਕੇ ਅਪਣਾ ਕੇ ਪੰਜਾਬ ਦੀਆਂ ਪੰਚਾਇਤਾਂ ਦੀ ਜ਼ਮੀਨ ਨੂੰ ਅਕਵਾਇਰ ਕਰਨ ਦੀ ਫਿਰਾਕ 'ਚ ਹੈ। ਇੰਡਸਟਰੀਅਲ ਪਾਰਕ ਦੀ ਆੜ 'ਚ ਪਿੰਡ ਸੇਖੇਵਾਲ ਅਤੇ ਆਸਪਾਸ ਦੇ ਪਿੰਡਾਂ ਦੀ ਕਰੀਬ 1000 ਏਕੜ ਜ਼ਮੀਨ ਨੂੰ ਹਥਿਆਉਣ ਲਈ ਸਰਕਾਰ ਹੁਣ ਗੁੰਡਾਗਰਦੀ 'ਤੇ ਉਤਰ ਆਈ ਹੈ, ਪਰ ਆਪ, ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦੇਵੇਗੀ।

ਸਰਕਾਰ ਨੂੰ ਇੰਡਸਟਰੀਅਲ ਪਾਰਕ ਦੇ ਨਾਮ 'ਤੇ ਇਕ ਮਰਲਾ ਵੀ ਪੰਚਾਇਤੀ ਜ਼ਮੀਨ ਨੂੰ ਅਕਵਾਇਰ ਨਹੀਂ ਕਰਨ ਦਿੱਤਾ ਜਾਵੇਗਾ। ਫਿਰ ਭਾਵੇਂ ਇਸ ਲਈ ਸਿਆਸੀ ਲੜਾਈ ਲੜਨੀ ਪਵੇ, ਕਾਨੂੰਨੀ ਲੜਾਈ ਲੜਨੀ ਪਵੇ ਜਾਂ ਵੱਡਾ ਲੋਕਰਾਜ਼ੀ ਸੰਘਰਸ਼ ਵਿੱਢਣਾ ਪਵੇ।

ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਫ਼ੈਸਲੇ ਦਾ ਵਿਰੋਧ ਵਿਧਾਨ ਸਭਾ ਅਤੇ ਲੋਕ ਸਭਾ ਸਮੇਤ ਹਰ ਜਗ੍ਹਾ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.