ETV Bharat / state

ਪੰਜਾਬ ਦੀ ਸਿਆਸਤ ਦੇ ਬੋਹੜ ਆਪਣੇ ਨਰਮ ਸੁਭਾਅ ਕਾਰਨ ਪਹੁੰਚੇ ਸਿਖਰ ਤੇ, ਪੰਜ ਵਾਰ ਰਹੇ ਮੁੱਖ ਮੰਤਰੀ

author img

By

Published : Apr 25, 2023, 10:09 PM IST

Updated : Apr 25, 2023, 10:28 PM IST

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਦੇ ਫੋਰਟਿਜ਼ ਹਸਪਤਾਲ ਵਿੱਚ ਆਖਰੀ ਸਾਹ ਲਏ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਸੂਬੇ ਦੀ ਸਿਆਸਤ ਅੰਦਰ ਆਪਣੇ ਨਰਮ ਸੁਭਾਅ, ਡੂੰਘੀ ਸੋਚ ਅਤੇ ਹੋਰ ਬਹੁਤ ਸਾਰੇ ਗੁਣਾਂ ਕਰਕੇ ਜਾਣੇ ਜਾਂਦੇ ਸਨ।

Veteran political leader Parkash Singh Badal breathed his last in a hospital in Mohali
ਨਹੀਂ ਰਹੇ ਪੰਜਾਬ ਦੀ ਸਿਆਸਤ ਦੇ ਬੋਹੜ ਪ੍ਰਕਾਸ਼ ਸਿੰਘ ਬਾਦਲ, ਪੰਜ ਵਾਰ ਦੇ ਸੀਐੱਮ ਦੀ ਜੀਵਨ ਉੱਤੇ ਇਸ ਰਿਪੋਰਟ ਰਾਹੀਂ ਇੱਕ ਝਾਤ

ਨਹੀਂ ਰਹੇ ਪੰਜਾਬ ਦੀ ਸਿਆਸਤ ਦੇ ਬੋਹੜ ਪ੍ਰਕਾਸ਼ ਸਿੰਘ ਬਾਦਲ, ਪੰਜ ਵਾਰ ਦੇ ਸੀਐੱਮ ਦੀ ਜੀਵਨ ਉੱਤੇ ਇਸ ਰਿਪੋਰਟ ਰਾਹੀਂ ਇੱਕ ਝਾਤ

ਚੰਡੀਗੜ੍ਹ: ਸੂਬੇ ਦੀ ਸਿਆਸਤ ਵਿੱਚ ਹਰਮਨ ਪਿਆਰੇ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਜ਼ਾਦੀ ਦੇ ਵਰ੍ਹੇ 1947 ਵਿੱਚ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਸ਼ੁਰੂਆਤ ਕੀਤੀ, ਪਰ ਉਨ੍ਹਾਂ ਨੇ ਸਾਲ 1957 ਵਿੱਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ। 1969 ਵਿੱਚ ਉਹ ਮੁੜ ਵਿਧਾਨ ਸਭਾ ਚੋਣਾਂ ਜਿੱਤ ਗਏ। 1969-1970 ਤੱਕ, ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਆਦਿ ਨਾਲ ਸਬੰਧਤ ਮੰਤਰਾਲਿਆਂ ਵਿੱਚ ਕਾਰਜਕਾਰੀ ਮੰਤਰੀ ਵਜੋਂ ਕੰਮ ਕੀਤਾ। ਪ੍ਰਕਾਸ਼ ਸਿੰਘ ਬਾਦਲ 1970-71, 1977-80, 1997-2002 ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ 1972, 1980 ਅਤੇ 2002 ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ। ਉਹ ਮੋਰਾਰਜੀ ਦੇਸਾਈ ਦੇ ਸ਼ਾਸਨਕਾਲ ਦੌਰਾਨ ਸੰਸਦ ਮੈਂਬਰ ਵੀ ਬਣੇ। ਉਨ੍ਹਾਂ ਨੂੰ ਕੇਂਦਰੀ ਮੰਤਰੀ ਵਜੋਂ ਖੇਤੀਬਾੜੀ ਅਤੇ ਸਿੰਚਾਈ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਅਕਾਲੀ ਦਲ ਜਦੋਂ 2007 ਵਿੱਚ ਮੁੜ ਪੰਜਾਬ ਦੀ ਸੱਤਾ ਉੱਤੇ ਕਾਬਿਜ਼ ਹੋਏ ਤਾਂ ਉਨ੍ਹਾਂ ਦਾ ਕਾਰਜਕਾਲ ਮੁੱਖ ਮੰਤਰੀ ਵਜੋਂ 1 ਮਾਰਚ 2007 ਤੋਂ 2017 ਤੱਕ ਰਿਹਾ ਹੈ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਵੱਕਾਰੀ ਸਿੱਖੀ 'ਤੇ ਆਧਾਰਿਤ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹੇ, ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਰਾਖੀ ਅਤੇ ਉਨ੍ਹਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਲਈ ਆਪਣੀ ਜ਼ਿੰਦਗੀ ਦੇ ਤਕਰੀਬਨ ਸਤਾਰਾਂ ਸਾਲ ਜੇਲ੍ਹਾਂ ਵਿੱਚ ਕੱਟੇ ਸਨ।




ਨਰਮ ਸੁਭਾਅ ਦੇ ਮਾਲਿਕ: ਪਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਉਂਝ ਹੀ ਨਹੀਂ ਬਣੇ ਉਨ੍ਹਾਂ ਦੇ ਨਰਮ ਸੁਭਾਅ ਅਤੇ ਠਰੰਮੇ ਕਰਕੇ ਉਨ੍ਹਾਂ ਨੂੰ ਅੱਜ ਦੀ ਸਿਆਸਤ ਦੇ ਵਿੱਚ ਜਾਣਿਆ ਜਾਂਦਾ ਸੀ। ਪਰਕਾਸ਼ ਸਿੰਘ ਬਾਦਲ ਵੱਲੋਂ ਕਦੇ ਵੀ ਕਿਸੇ ਵੀ ਵਿਰੋਧੀ ਪਾਰਟੀ ਦੇ ਆਗੂ ਉੱਤੇ ਜਾਂ ਕਿਸੇ ਨਿੱਜੀ ਵਿਅਕਤੀ ਉੱਤੇ ਅਜਿਹੀ ਟਿੱਪਣੀ ਨਹੀਂ ਕੀਤੀ ਗਈ ਜੋਕਿ ਕਦੇ ਵੀ ਆਪਣੇ ਮਿਆਰ ਤੋਂ ਹੇਠਾਂ ਡਿੱਗੀ ਹੋਵੇ, ਉਹਨਾਂ ਦੀ ਗੱਲ ਕਰਨ ਦੇ ਢੰਗ ਅਤੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਠਰਮੇ ਨਾਲ ਦੇਣ ਕਰਕੇ ਉਹ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਬਣੇ। ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਦੱਸਦੇ ਨੇ ਇੱਕ ਚੰਗੇ ਸਿਆਸਤਦਾਨ ਦੇ ਵਿੱਚ ਇਹ ਗੁਣ ਹੋਣਾ ਬੇਹੱਦ ਜ਼ਰੂਰੀ ਹੈ, ਕਿ ਉਹ ਆਪਣੇ ਵਿਰੋਧੀਆਂ ਦੇ ਬਾਰੇ ਵੀ ਕਦੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰਨ ਜੋ ਜਨਤਾ ਦੀ ਕਚਹਿਰੀ ਵਿੱਚ ਉਨ੍ਹਾਂ ਦੇ ਉਤਰਨ ਲੱਗੇ ਸਵਾਲ ਖੜ੍ਹੇ ਕਰਦਾ ਹੈ।



ਪਾਰਟੀ ਪ੍ਰਤੀ ਵਫਾਦਾਰੀ: ਪਰਕਾਸ਼ ਸਿੰਘ ਬਾਦਲ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਵਫ਼ਾਦਾਰ ਰਹੇ , ਜਦੋਂ ਤੋਂ ਉਨ੍ਹਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਸੀ ਉਸ ਸਮੇਂ ਤੂੰ ਹੀ ਉਹ ਇੱਕੋ ਹੀ ਪਾਰਟੀ ਦੇ ਨਾਲ ਹਮੇਸ਼ਾ ਤੋਂ ਜੁੜੇ ਰਹੇ ਸਨ। ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਉਹ ਕਈ ਦਹਾਕਿਆਂ ਤੱਕ ਪ੍ਰਧਾਨ ਰਹੇ ਸਨ। ਪਰਕਾਸ਼ ਸਿੰਘ ਤੋਂ ਇਲਾਵਾ ਪੰਜਾਬ ਦਾ ਕੋਈ ਵੀ ਲੀਡਰ ਅਜਿਹਾ ਨਹੀਂ ਹੈ ਜੋ ਇੱਕੋ ਹੀ ਪਾਰਟੀ ਦੇ ਵਿਚ ਇਨ੍ਹੇ ਸਾਲ ਤੱਕ ਰਿਹਾ ਹੋਵੇ, ਭਾਵੇਂ ਉਹ ਐਮਰਜੰਸੀ ਦਾ ਦੂਰ ਹੋਵੇ ਭਾਵੇਂ ਉਹ ਕਾਲਾ ਦੌਰ ਹੋਵੇ, ਭਾਵੇਂ ਪੰਜਾਬ ਦੇ ਹੱਕਾਂ ਲਈ ਜੇਲ੍ਹ ਜਾਣਾ ਹੋਵੇ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਹੀ ਅੱਗੇ ਰਹੇ ਨੇ ਇਹੀ ਕਾਰਨ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਉਹ ਇਕਲੌਤੇ ਲੀਡਰ ਸਨ ਜੋ ਪੰਜ ਵਾਰੀ ਮੁੱਖ ਮੰਤਰੀ ਰਹੇ ਸਨ।



ਇਹ ਵੀ ਪੜ੍ਹੋ: ਧਾਰਮਿਕ ਸਥਾਨਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਪੁਲਿਸ ਨੇ ਕੀਤੀ ਸਮੀਖਿਆ, ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਦਾ ਵੀ ਲਿਆ ਜਾਇਜ਼ਾ

Last Updated : Apr 25, 2023, 10:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.