ETV Bharat / state

"ਸ਼ਰਾਬੀ ਮਾਂ-ਪਿਓ" ਦੀ ਕੁੱਟਮਾਰ ਦੇ ਡਰੋਂ ਘਰੋਂ ਭੱਜੀਆਂ ਬੱਚੀਆਂ !

author img

By

Published : Jan 22, 2023, 11:01 AM IST

Updated : Jan 22, 2023, 12:27 PM IST

Two Sisters escaped from own home
"ਸ਼ਰਾਬੀ ਮਾਂ-ਪਿਓ" ਦੀ ਕੁੱਟਮਾਰ ਦੇ ਡਰੋਂ ਘਰੋਂ ਭੱਜੀਆਂ ਬੱਚੀਆਂ !

ਜਲੰਧਰ ਤੋਂ ਭੱਜ ਕੇ ਲੁਧਿਆਣਾ ਪਹੁੰਚੀਆਂ ਦੋ ਭੈਣਾਂ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਸ਼ਰਾਬ ਪੀਣ ਦੇ ਆਦੀ ਹਨ, ਅਤੇ ਮਾਤਾ- ਪਿਤਾ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਇਸ ਲਈ ਉਹ ਘਰ ਨਹੀਂ ਜਾਣਾ ਚਾਹੁੰਦੀਆਂ। ਫਿਲਹਾਲ ਪੁਲਿਸ ਨੇ ਲੜਕੀਆਂ ਨੂੰ ਬੱਚਿਆਂ ਦੇ ਆਸ਼ਰਮ ਭੇਜਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

"ਸ਼ਰਾਬੀ ਮਾਂ-ਪਿਓ" ਦੀ ਕੁੱਟਮਾਰ ਦੇ ਡਰੋਂ ਘਰੋਂ ਭੱਜੀਆਂ ਬੱਚੀਆਂ !

ਲੁਧਿਆਣਾ: ਜਗਰਾਓਂ ਪੁੱਲ ਉੱਤੇ ਪੁਲਿਸ ਨੂੰ ਦੋ ਅਜਿਹੀਆਂ ਛੋਟੀ ਬੱਚੀਆਂ ਮਿਲੀਆਂ ਹਨ, ਜੋ ਜਲੰਧਰ ਤੋਂ ਆਪਣੇ ਘਰ ਤੋਂ ਭੱਜ ਕੇ ਲੁਧਿਆਣਾ ਆ ਪਹੁੰਚੀਆਂ ਹਨ। ਦੋਵੇਂ ਬੱਚੀਆਂ ਲੁਧਿਆਣਾ ਦੀ ਜਗਰਾਉਂ ਪੁੱਲ ਕੋਲ ਘੁੰਮ ਰਹੀਆਂ ਸਨ ਅਤੇ ਉੱਥੇ ਟਰੈਫਿਕ ਪੁਲਿਸ ਕਰਮਚਾਰੀ ਪਰਮਜੀਤ ਸਿੰਘ ਨੇ ਉਨ੍ਹਾਂ ਨੂੰ ਵੇਖਿਆ ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਪੁੱਛਿਆ ਤਾਂ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ ਜਿਸ ਕਰਕੇ ਉਹ ਆਪਣਾ ਘਰ ਛੱਡਕੇ ਉੱਥੇ ਆ ਗਈਆਂ ਹਨ। ਬੱਚੀਆਂ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਉਨ੍ਹਾਂ ਨੂੰ ਕੁੱਟਦੇ ਹਨ ਅਤੇ ਉਸ ਦੇ ਪਿਤਾ ਸ਼ਰਾਬ ਪੀਣ ਦੇ ਆਦੀ ਹਨ।

ਮਾਤਾ-ਪਿਤਾ ਸ਼ਰਾਬ ਪੀਂਦੇ ਨੇ, ਸਾਨੂੰ ਛੱਡ ਕੇ ਭੱਜ ਗਏ: ਬੱਚੀਆਂ ਨੇ ਦੱਸਿਆ ਕਿ ਮਾਤਾ-ਪਿਤਾ ਸ਼ਰਾਬ ਪੀਂਦੇ ਹਨ ਤੇ ਉਨ੍ਹਾਂ ਨੂੰ ਟਾਰਚਰ ਕਰਦੇ ਹਨ। ਉਹ ਮਨੁੱਖਤਾ ਦੀ ਸੇਵਾ ਸੁਸਾਇਟੀ, ਬਦੋਵਾਲ ਰਹਿੰਦੀਆਂ ਸੀ, ਜਿੱਥੋ ਸਾਨੂੰ ਮਾਤਾ ਪਿਤਾ ਲੈਣ ਆਏ। ਸੁਸਾਇਟੀ ਵਾਲਿਆਂ ਨੇ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਤੇ ਸਾਨੂੰ ਨਾਲ ਭੇਜਿਆ। ਪਰ, ਬਾਅਦ ਵਿੱਚ ਪਹਿਲਾਂ ਪਿਤਾ ਤੇ ਫਿਰ ਮਾਤਾ ਸਾਨੂੰ ਛੱਡ ਕੇ ਨਿਕਲ ਗਏ। ਫਿਰ ਅਸੀਂ ਘਰੋਂ ਨਿਕਲ ਕੇ ਇੱਥੇ ਆ ਗਏ।

ਸਹਿਮੀਆਂ ਮਿਲੀਆਂ ਬੱਚੀਆਂ: ਟਰੈਫਿਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੀਆਂ ਕਲਕੱਤਾ ਦੀਆਂ ਰਹਿਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਰਿਕਵਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਬੱਦੋਵਾਲ ਹੀ ਰਹਿ ਰਹੀਆਂ ਸੀ। ਪਰ, ਬਾਅਦ ਵਿੱਚ ਇਨ੍ਹਾਂ ਦੇ ਮਾਤਾ ਪਿਤਾ ਨਾਲ ਇਨ੍ਹਾਂ ਦੀ ਸੁਲਹ ਹੋ ਗਈ ਅਤੇ ਉਹ ਦੋਵੇਂ ਇਨ੍ਹਾਂ ਬੱਚੀਆਂ ਨੂੰ ਲੈਣ ਲਈ ਸੁਸਾਇਟੀ ਪਹੁੰਚੇ। ਇਸ ਤੋਂ ਬਾਅਦ ਬੱਦੋਵਾਲ ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਕਰੀਬ 7 ਹਜ਼ਾਰ ਰੁਪਏ ਵੀ ਦਿੱਤੇ ਗਏ ਤੇ ਬੱਚੀਆਂ ਨੂੰ ਨਾਲ ਭੇਜਿਆ। ਉਨ੍ਹਾਂ ਨੇ ਅੱਗੇ ਕਲਕੱਤਾ ਜਾਣਾ ਸੀ, ਪਰ ਬੱਚੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮਾਤਾ-ਪਿਤਾ ਲਈ ਮੁੜ ਤੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਛੱਡ ਕੇ ਕਿਤੇ ਚਲੇ ਗਏ ਜਿਸ ਕਰਕੇ ਉਹ ਉੱਥੋਂ ਭੱਜ ਕੇ ਵਾਪਿਸ ਆ ਗਈਆਂ। ਮੌਕੇ 'ਤੇ ਮੌਜੂਦ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਪੁਲਿਸ ਨੇ ਕੀਤੀ ਮਦਦ : ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਦੋਵੇਂ ਹੀ ਬੱਚੀਆਂ ਕਾਫੀ ਸਹਿਮੀਆਂ ਹੋਈਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਭੈਣਾਂ ਨੂੰ ਅਸੀਂ ਪੁਲਿਸ ਸਟੇਸ਼ਨ ਦੀ ਮਦਦ ਨਾਲ ਬੱਚਿਆਂ ਦੇ ਆਸ਼ਰਮ ਭੇਜ ਦਿੱਤਾ ਹੈ। ਇਕ ਬੱਚੀ ਦੀ ਪਛਾਣ ਅੰਮ੍ਰਿਤਾ ਅਤੇ ਦੂਜੀ ਦੀ ਦਿਵਿਆ ਵਜੋਂ ਹੋਈ ਹੈ । ਦੋਨੋਂ ਬੱਚੀਆਂ ਦੇ ਦੱਸਣ ਮੁਤਾਬਕ, ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ। ਬੱਚੀਆਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਕੋਈ ਰਹਿਣ ਦਾ ਪੱਕਾ ਟਿਕਾਣਾ ਨਹੀਂ ਹੈ। ਇਸ ਕਰਕੇ ਉਹ ਘਰੋ ਇੰਨਾ ਪਰੇਸ਼ਾਨ ਹੋ ਗਈਆਂ ਸਨ ਕਿ ਮੁੜ ਤੋਂ ਘਰ ਨਹੀਂ ਜਾਣਾ ਚਾਹੁੰਦੀਆਂ ਹਨ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਬੇਅਦਬੀ ਕਾਂਡ : ਪੰਜਾਬ ਤੋਂ ਬਾਹਰ ਕੇਸ ਨਿਜਾਣ ਲਈ ਸੁਪਰੀਮ ਕੋਰਟ ਪੁੱਜੇ ਡੇਰਾ ਪ੍ਰੇਮੀ

Last Updated :Jan 22, 2023, 12:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.