ETV Bharat / state

ਲੁਧਿਆਣਾ 'ਚ ਕੁੜੀ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਭਿੜੀਆਂ ਦੋ ਧਿਰਾਂ, ਇੱਕ ਦੀ ਹਾਲਤ ਗੰਭੀਰ

author img

By ETV Bharat Punjabi Team

Published : Jan 19, 2024, 2:34 PM IST

Two parties clashed in the case of girl molestation in Ludhiana, the condition of one is serious
ਲੁਧਿਆਣਾ 'ਚ ਕੁੜੀ ਨਾਲ ਛੇੜਛਾੜ ਦੇ ਮਾਮਲੇ 'ਚ ਭਿੜੀਆਂ ਦੋ ਧਿਰਾਂ,ਇੱਕ ਦੀ ਹਾਲਤ ਗੰਭੀਰ

Two parties clash in Ludhiana : ਲੁਧਿਆਣਾ ਵਿੱਚ ਕੁੜੀ ਨਾਲ ਛੇੜਖਾਨੀ ਨੂੰ ਦੇਖਦੇ ਹੋਏ ਦੋ ਧਿਰਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਇੱਕ ਧਿਰ ਦੇ ਨੌਜਵਾਨ ਦੀ ਹਾਲਤ ਗੰਭੀਰ ਹੈ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਲੁਧਿਆਣਾ 'ਚ ਕੁੜੀ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਭਿੜੀਆਂ ਦੋ ਧਿਰਾਂ

ਲੁਧਿਆਣਾ : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਛੇ ਅਧੀਨ ਪੈਂਦੇ ਦਾਣਾ ਮੰਡੀ 'ਚ ਆਪਸੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਮਾਮਲਾ ਇੰਨਾ ਵੱਧ ਗਿਆ ਕਿ ਦੋਹਾਂ ਹੀ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਤੇਜ ਧਾਰ ਹਥਿਆਰਾਂ ਦੇ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਜਖਮੀ ਹਾਲਤ ਦੇ ਵਿੱਚ ਦੋਵੇਂ ਹੀ ਧਿਰਾਂ ਸਿਵਿਲ ਹਸਪਤਾਲ ਪਹੁੰਚੀਆਂ ਤਾਂ ਉੱਥੇ ਦੋਹਾਂ ਹੀ ਧਿਰਾਂ ਨੇ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਏ ਨੇ। ਦੋਵਾਂ ਧਿਰਾਂ ਦੇ 3 ਨੌਜਵਾਨ ਜਖਮੀ ਨੇ ਜਿਨ੍ਹਾ ਵਿੱਚ ਸੂਰਜ ਨਾਂ ਦੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕੁੜੀ ਨਾਲ ਛੇੜਛਾੜ ਨੂੰ ਲੈਕੇ ਹੋਈ ਲੜਾਈ : ਪਹਿਲੀ ਧਿਰ ਨੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਨੂੰ ਇੱਕ ਨੌਜਵਾਨ ਵੱਲੋਂ ਨੰਬਰ ਦਿੱਤਾ ਗਿਆ ਸੀ। ਜਿਸ ਦਾ ਉਹਨਾਂ ਪਹਿਲਾਂ ਵੀ ਵਿਰੋਧ ਕੀਤਾ,ਪਰ ਉਹ ਨਾ ਹਟਿਆ। ਜਿਸ ਤੋਂ ਬਾਅਦ ਅੱਜ ਮਾਮਲਾ ਇਹਨਾਂ ਗਰਮਾ ਗਿਆ ਕਿ ਕੁਝ ਨੌਜਵਾਨਾਂ ਦੇ ਨਾਲ ਲੜਾਈ ਝਗੜਾ ਵੀ ਹੋਇਆ ਹੈ। ਉਨ੍ਹਾ ਕਿਹਾ ਕਿ ਦੋ ਨੌਜਵਾਨ ਪਹਿਲਾਂ ਹੀ ਤਿਆਰੀ 'ਚ ਆਏ ਸਨ। ਇਨ੍ਹਾਂ ਕੋਲ ਤੇਜਧਾਰ ਹਥਿਆਰ ਵੀ ਸਨ। ਜਦੋਂ ਲੜਾਈ ਹੋਈ ਤਾਂ ਇਨ੍ਹਾਂ ਵਿਚੋਂ ਅੱਧੇ ਭਜ ਗਏ ਅਤੇ ਇੱਕ ਨੇ ਸਾਡੇ 'ਤੇ ਹਮਲਾ ਕੀਤਾ, ਉਸ ਕੋਲ ਟੋਕਾ ਅਤੇ ਹੋਰ ਮਾਰੂ ਹਥਿਆਰ ਸੀ।

ਆਪਸੀ ਬਹਿਸਬਾਜ਼ੀ ਨੇ ਕੀਤਾ ਖੂਨੀ ਰੂਪ ਅਖ਼ਤਿਆਰ : ਉਨ੍ਹਾ ਕਿਹਾ ਕਿ ਸਾਡੀ ਭਤੀਜੀ 'ਤੇ ਇਹ ਗਲਤ ਅੱਖ ਰੱਖਦਾ ਸੀ। ਉਧਰ ਦੂਸਰੀ ਧਿਰ ਦੇ ਵੱਲੋਂ ਵੀ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦਾ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਜਦੋਂ ਉਹ ਨੌਜਵਾਨ ਦੀ ਸ਼ਿਕਾਇਤ ਉਹਨਾਂ ਦੇ ਘਰ ਕਰਨ ਲਈ ਗਿਆ ਤਾਂ ਉਹਨਾਂ ਦੇ ਮੁੰਡੇ ਦੇ ਨਾਲ ਹੀ ਉਲਟਾ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਉਸਨੇ ਕਿਹਾ ਕਿ 15 ਤੋਂ 20 ਨੌਜਵਾਨਾਂ ਦੇ ਵੱਲੋਂ ਤੇਜ਼ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਅਤੇ ਨੌਜਵਾਨ ਸੀਰੀਅਸ ਹਾਲਤ ਦੇ ਵਿੱਚ ਸਿਵਲ ਹਸਪਤਾਲ ਜੇਰੇ ਇਲਾਜ ਹੈ। ਉਨ੍ਹਾ ਕਿਹਾ ਕਿ ਬੇ-ਵਜ੍ਹਾ ਉਨ੍ਹਾ 'ਤੇ ਹਮਲਾ ਕੀਤਾ ਗਿਆ ਹੈ।

ਪੁਲਿਸ ਤੱਕ ਪਹੁੰਚਿਆ ਮਾਮਲਾ : ਉਥੇ ਹੀ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਸੀਂ ਮੌਕੇ 'ਤੇ ਜਾਂਚ ਕਰਨ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਾਂ। ਫਿਲਹਾਲ ਦੋਵਾਂ ਧਿਰਾਂ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.