ETV Bharat / state

ਬਦਮਾਸ਼ ਨੇ ਹਥਿਆਰਾਂ ਦੀ ਨੋਕ 'ਤੇ ਫਾਰਚੂਨਰ ਕਾਰ ਖੋਹੀ, ਸੀਸੀਟੀਵੀ ਆਈ ਸਾਹਮਣੇ

author img

By

Published : Feb 25, 2022, 9:58 PM IST

ਲੁਧਿਆਣਾ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਵਿਖਾਈ ਦੇ ਰਹੇ ਹਨ। ਦਿਨ ਦਿਹਾੜੇ 2 ਬਦਮਾਸ਼ਾਂ ਹਥਿਆਰਾਂ ਦੀ ਨੋਕ ’ਤੇ ਸ਼ਖ਼ਸ ਕੋਲੋਂ ਐਸਯੂਵੀ ਫਾਰਚੂਨਰ ਕਾਰ ਖੋਹ ਕੇ ਫਰਾਰ ਹੋ ਗਏ ਹਨ। ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੁਧਿਆਣਾ ਚ 2 ਬਦਮਾਸ਼ਾਂ ਨੇ ਹਥਿਆਰ  ਦੀ ਨੋਕ ਤੇ ਸ਼ਖਸ ਤੋਂ ਫਾਰਚੂਨਰ ਕਾਰ ਖੋਹੀ
ਲੁਧਿਆਣਾ ਚ 2 ਬਦਮਾਸ਼ਾਂ ਨੇ ਹਥਿਆਰ ਦੀ ਨੋਕ ਤੇ ਸ਼ਖਸ ਤੋਂ ਫਾਰਚੂਨਰ ਕਾਰ ਖੋਹੀ

ਲੁਧਿਆਣਾ: ਸੂਬੇ ਵਿੱਚ ਲੁੱਟ ਖੋਹ ਅਤੇ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਝੁੱਡੂ ਚੌਕ ’ਚ ਉਸ ਵੇਲੇ ਇਕ ਵੱਡੀ ਘਟਨਾ ਵਾਪਰ ਗਈ ਜਦੋਂ ਦੋ ਹਥਿਆਰਬੰਦ ਨੌਜਵਾਨ ਐਸਯੂਵੀ ਫਾਰਚੂਨਰ ਕਾਰ ਬੰਦੂਕ ਦੀ ਨੋਕ ’ਤੇ ਲੈ ਕੇ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੀ ਘਟਨਾ ਨੂੰ ਲੈਕੇ ਆਲੇ ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਾਹ ਹੈ। ਇਸ ਘਟਨਾਂ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।

ਲੁਧਿਆਣਾ ਚ 2 ਬਦਮਾਸ਼ਾਂ ਨੇ ਹਥਿਆਰ ਦੀ ਨੋਕ ਤੇ ਸ਼ਖਸ ਤੋਂ ਫਾਰਚੂਨਰ ਕਾਰ ਖੋਹੀ

ਪੀੜਤ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਦੁਕਾਨ ’ਤੇ ਬੈਠਾ ਸੀ ਜਦੋਂ ਪਹਿਲਾਂ ਉਸ ਨੂੰ ਆਵਾਜ਼ ਦੇ ਕੇ ਨੌਜਵਾਨਾਂ ਨੇ ਬੁਲਾਇਆ ਅਤੇ ਫਿਰ ਦੋਵਾਂ ਨੇ ਪਿਸਤੌਲ ਕੱਢ ਲਏ ਅਤੇ ਉਸ ’ਤੇ ਤਾਣ ਦਿੱਤੀ ਜਿਸ ਤੋਂ ਬਾਅਦ ਉਸ ਦੇ ਭਰਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੁਲਜ਼ਮਾਂ ਨੇ ਵੇਖਿਆ ਕਿ ਗੱਡੀ ਦੀ ਚਾਬੀ ਗੱਡੀ ਵਿੱਚ ਲੱਗੀ ਹੋਈ ਹੈ ਜਿਸਦਾ ਮੌਕੇ ਦਾ ਫਾਇਦਾ ਚੁੱਕ ਕੇ ਉਹ ਗੱਡੀ ਲੈ ਕੇ ਫਰਾਰ ਹੋ ਗਏ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਭੱਜਦਾ ਹੋਇਆ ਵਿਖਾਈ ਦੇ ਰਿਹਾ ਹੈ।

ਪੀੜਤ ਦੇ ਭਰਾ ਨੇ ਵੀ ਦੱਸਿਆ ਕਿ ਦੋਵੇਂ ਮੁਲਜ਼ਮ ਆਪਣੀ ਕਾਰ ਵਿੱਚ ਆਏ ਸਨ। ਇਸਦੇ ਨਾਲ ਹੀ ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਸ਼ਾਇਦ ਉਨ੍ਹਾਂ ਦਾ ਇਰਾਦਾ ਕਾਰ ਲੁੱਟਣਾ ਘੱਟ ਸਗੋਂ ਉਸ ਦੇ ਭਰਾ ਨੂੰ ਮਾਰਨਾ ਜ਼ਿਆਦਾ ਸੀ ਕਿਉਂਕਿ ਤਿੰਨ ਸਾਲ ਪਹਿਲਾਂ ਕੋਈ ਆਪਸ ਵਿੱਚ ਛੋਟੀ ਮੋਟੀ ਗੱਲ ਹੋਈ ਸੀ ਜਿਸ ਦਾ ਬਦਲਾ ਲੈਣ ਲਈ ਉਹ ਮੁਲਜ਼ਮ ਆਏ ਸਨ। ਸ਼ਖ਼ਸ ਨੇ ਦੱਸਿਆ ਕਿ ਕਿਹਾ ਕਿ ਉਹ ਉਸਦੇ ਭਰਾ ਨੂੰ ਤਾਂ ਨਿਸ਼ਾਨਾ ਨਹੀਂ ਬਣਾ ਸਕੇ ਪਰ ਗੱਡੀ ਜ਼ਰੂਰ ਲੈ ਕੇ ਫਰਾਰ ਹੋ ਗਏ।

ਉਧਰ ਮੌਕੇ ’ਤੇ ਪਹੁੰਚੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਡਿਵੀਜ਼ਨ ਨੰਬਰ 8 ਪੁਲਿਸ ਚੌਕੀ ਕੈਲਾਸ਼ ਇੰਚਾਰਜ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਉਹ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹਨ।

ਇਹ ਵੀ ਪੜ੍ਹੋ: ਬੇਖੌਫ ਲੁਟੇਰੇ ਲੜਕੀ ਤੋਂ ਮੋਬਾਇਲ ਖੋਹ ਹੋਏ ਫਰਾਰ, CCTV ਆਈ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.