ETV Bharat / state

ਜੇਲ੍ਹ ’ਚ ਕੈਦੀਆਂ ਦੇ ਦੋ ਧੜਿਆਂ ਦੀ ਖੂਨੀ ਝੜਪ, ਪੁਲਿਸ ਨੂੰ ਪਈਆਂ ਭਾਜੜਾਂ !

author img

By

Published : Jun 2, 2022, 8:11 PM IST

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ
ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ਵਿੱਚ ਜੇਲ੍ਹ ਵਿੱਚ ਬੰਦ ਇੱਕ ਕੈਦੀ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਸਬੰਧੀ ਜ਼ਖ਼ਮੀ ਕੈਦੀ ਦੇ ਸਾਥੀ ਵੱਲੋਂ ਹਸਪਤਾਲ ਦੇ ਬਾਹਰ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿੱਤੀ ਜਦਕਿ ਪ੍ਰਸ਼ਾਸਨ ਮਸਲੇ ’ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ।

ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਸ਼ੁਭਮ ਨਾਂ ਦੇ ਇੱਕ ਕੈਦੀ ਨੂੰ ਸੱਟਾਂ ਵੀ ਲੱਗੀਆਂ ਜਿਸ ਤੋਂ ਬਾਅਦ ਉਸਨੂੰ ਲੁਧਿਆਣਾ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ। ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਮੌਜੂਦ ਰਹੀ। ਪੁਲਿਸ ਚੁੱਪ-ਚਪੀਤੇ ਐਂਬੂਲੈਂਸ ਵਿੱਚ ਕੈਦੀ ਨੂੰ ਹਸਪਤਾਲ ਲੈ ਕੇ ਆਈ ਅਤੇ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ। ਇਸ ਦੌਰਾਨ ਪੁਲਿਸ ਨੇ ਤਾਂ ਕੁਝ ਬਹੁਤਾ ਨਹੀਂ ਬੋਲਿਆ ਪਰ ਜ਼ਖ਼ਮੀ ਸ਼ੁਭਮ ਦੇ ਦੋਸਤ ਨੇ ਸਾਰੀ ਗੱਲ ਮੀਡੀਆ ਅੱਗੇ ਖੋਲ੍ਹ ਦਿੱਤੀ।

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਜ਼ਖ਼ਮੀ ਕੈਦੀ ਦੇ ਦੋਸਤ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜੇਲ੍ਹ ਵਿੱਚ ਇਕ ਗੁੱਟ ਵੱਲੋਂ ਜਿਸ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਉਨ੍ਹਾਂ ਵੱਲੋਂ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਇਸ ਦੇ ਸਿਰ ਵਿੱਚ ਅਤੇ ਪੈਰ ’ਤੇ ਸੱਟ ਵੀ ਲੱਗੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਲ੍ਹ ਵਿੱਚ ਇਸ ਤਰ੍ਹਾਂ ਹਮਲੇ ਹੋਣਾ ਮੰਦਭਾਗੀ ਗੱਲ ਹੈ ਉਨ੍ਹਾਂ ਕਿਹਾ ਕਿ ਉਸ ਨੂੰ ਆਪਣੇ ਦੋਸਤ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਪੁਲਿਸ ਕੁਝ ਕਹਿ ਰਹੀ ਹੈ।

ਉਥੇ ਹੀ ਮੌਕੇ ’ਤੇ ਪਹੁੰਚੇ ਸਬ ਇੰਸਪੈਕਟਰ ਆਕਾਸ਼ ਤੱਤ ਤੋਂ ਜਦੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਜਾਣਕਾਰੀ ਨਹੀਂ ਕਿ ਕਿਸ ਤਰ੍ਹਾਂ ਲੜਾਈ ਹੋਈ ਹੈ। ਉਨ੍ਹਾਂ ਕਿਹਾ ਇੱਕ ਜ਼ਖ਼ਮੀ ਹੋਇਆ ਹੈ ਉਸ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਉਨ੍ਹਾਂ ਇਹ ਜ਼ਰੂਰ ਦੱਸਿਆ ਕਿ ਜਿਸ ਦੇ ਸੱਟਾਂ ਵੱਜੀਆਂ ਨੇ ਉਸ ਦਾ ਨਾਮ ਸ਼ੁਭਮ ਹੈ ਪਰ ਸੱਟਾਂ ਕਿਸ ਹਥਿਆਰ ਨਾਲ ਮਾਰੀਆਂ ਗਈਆਂ ਹਨ ਅਤੇ ਕਿਸ ਨੇ ਮਾਰੀਆਂ ਹਨ ਇਸ ਬਾਰੇ ਉਸ ਨੂੰ ਨਹੀਂ ਜਾਣਕਾਰੀ।

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਵਿਚਾਲੇ ਝੜਪ

ਜੇਲ੍ਹ ਵਿੱਚ ਹੋਈ ਲੜਾਈ ਮਾਮਲੇ ਵਿੱਚ ਸਿਵਲ ਹਸਪਤਾਲ ਲੈ ਕੇ ਪਹੁੰਚੇ ਮਰੀਜ਼ ਬਾਰੇ ਡਾਕਟਰ ਨੇ ਦੱਸਿਆ ਕਿ ਸ਼ੁਭਮ ਨਾਮ ਦੇ ਪੱਚੀ ਸਾਲਾ ਲੜਕੇ ਨੂੰ ਸਿਵਲ ਹਸਪਤਾਲ ਲੈ ਕੇ ਆਏ ਸਨ ਪੁਲਿਸ ਮੁਲਾਜ਼ਮ ਜਿਸ ਦੇ ਅੱਠ ਸੱਟਾਂ ਲੱਗੀਆਂ ਸਨ ਅਤੇ ਸੀਟੀ ਸਕੈਨ ਕਰਵਾਉਣ ਵਾਸਤੇ ਉਸ ਨੂੰ ਅੱਗੇ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ। ਉਸ ਨੂੰ ਵਾਪਸ ਜੇਲ ਭੇਜਿਆ ਜਾਵੇਗਾ ਜਾਂ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਵੇਗਾ ਇਹ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਰਿਪੋਰਟਾਂ ਦੇ ਹਿਸਾਬ ਨਾਲ ਹੀ ਅਗਲੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਲਾਰੈਂਸ ਦੇ ਭਾਣਜੇ ਦਾ ਵੱਡਾ ਬਿਆਨ, ਮੈਂ ਮੂਸੇਵਾਲਾ ਨੂੰ ਗੋਲੀ ਮਾਰ ਵਿੱਕੀ ਮਿੱਡੂਖੇੜਾ ਦਾ ਬਦਲਾ ਲਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.