ETV Bharat / state

ਸੂਬੇ ’ਚ ਡੇਂਗੂ ਦਾ ਕਹਿਰ, ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਮਰੀਜ਼ਾਂ ਦੀ ਗਿਣਤੀ !

author img

By

Published : Oct 21, 2021, 1:41 PM IST

ਡੇਂਗੂ ਦਾ ਕਹਿਰ, ਦਿਨੋਂ ਦਿਨ ਵੱਧ ਦੀ ਜਾ ਰਹੀ ਹੈ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ
ਡੇਂਗੂ ਦਾ ਕਹਿਰ, ਦਿਨੋਂ ਦਿਨ ਵੱਧ ਦੀ ਜਾ ਰਹੀ ਹੈ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ

ਡੇਂਗੂ ਦੇ 527 ਕੇਸਾਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ, ਇੰਨਾ ਹੀ ਨਹੀਂ ਸਿਹਤ ਵਿਭਾਗ ਨੇ 1960 ਡੇਂਗੂ ਦੇ ਸ਼ੱਕੀ ਮਰੀਜ਼ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ।

ਲੁਧਿਆਣਾ: ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 54 ਡੇਂਗੂ ਦੇ ਕੇਸ ਬੀਤੇ ਦਿਨ ਸਾਹਮਣੇ ਆਏ ਹਨ। ਜਦੋਂ ਕਿ 527 ਕੇਸਾਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ, ਇੰਨਾ ਹੀ ਨਹੀਂ ਸਿਹਤ ਵਿਭਾਗ ਨੇ 1960 ਡੇਂਗੂ ਦੇ ਸ਼ੱਕੀ ਮਰੀਜ਼ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ।

ਬੀਤੇ ਦਿਨ ਜੋ ਕੇਸ ਸਾਹਮਣੇ ਆਏ ਹਨ। ਉਨ੍ਹਾਂ ਵਿੱਚੋਂ 43 ਡੇਂਗੂ ਦੇ ਕੇਸ ਸ਼ਹਿਰੀ ਖੇਤਰਾਂ ਤੋਂ ਸਬੰਧਤ ਹਨ, ਜਦੋਂ ਕਿ 11 ਕੇਸ ਪੇਂਡੂ ਖੇਤਰ ਤੋਂ ਸਾਹਮਣੇ ਆਏ ਹਨ, ਪੰਜ ਕੇਸ ਜਗਰਾਉਂ ਨਾਲ ਸਬੰਧਤ ਹਨ। ਜਦੋਂਕਿ ਦੋ ਕੇਸ ਪੱਖੋਵਾਲ ਅਤੇ ਇੱਕ ਕੇਸ ਖੰਨਾ ਸਾਹਨੇਵਾਲ ਸਿੱਧਵਾਂ ਬੇਟ ਅਤੇ ਸੁਧਾਰ ਤੋਂ ਵੀ ਸਾਹਮਣੇ ਆਇਆ ਹੈ, ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ, ਤਾਂ 527 ਕੇਸਾਂ ਦੇ ਵਿਚੋਂ 405 ਕੇਸ ਲੁਧਿਆਣਾ ਸ਼ਹਿਰ ਤੋਂ ਅਤੇ 122 ਕੇਸ ਪੇਂਡੂ ਖੇਤਰ ਤੋਂ ਪਾਏ ਗਏ ਹਨ।

126 ਡੇਂਗੂ ਦੇ ਮਰੀਜ਼ ਲੁਧਿਆਣਾ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਨਹੀਂ ਜਦੋਂ ਕਿ ਹੁਣ ਤੱਕ 401 ਡੇਂਗੂ ਦੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਉਧਰ ਲੁਧਿਆਣਾ ਦੀ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ.ਪ੍ਰਭਲੀਨ ਕੌਰ ਨੇ ਦੱਸਿਆ 3 ਸ਼ੱਕੀ ਲੋਕਾਂ ਦੀ ਹੁਣ ਤੱਕ ਡੇਂਗੂ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਤੇਜ਼ ਬੁਖਾਰ, ਜੋੜਾਂ ਵਿੱਚ ਦਰਦ ਅਤੇ ਜ਼ੁਕਾਮ ਸਿਰਦਰਦ ਆਦਿ ਦੀ ਸਮੱਸਿਆ ਆਉਂਦੀ ਹੈ, ਤਾਂ ਉਹ ਤੁਰੰਤ ਡਾਕਟਰ ਨੂੰ ਜ਼ਰੂਰ ਇਤਲਾਹ ਕਰਨ।

ਡੇਂਗੂ ਦਾ ਕਹਿਰ, ਦਿਨੋਂ ਦਿਨ ਵੱਧ ਦੀ ਜਾ ਰਹੀ ਹੈ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ

ਉਨ੍ਹਾਂ ਕਿਹਾ ਕਿ ਡੇਂਗੂ ਤੋਂ ਜਾਗਰੂਕਤਾ ਬੇਹੱਦ ਜ਼ਰੂਰੀ ਹੈ, ਆਪਣੇ ਘਰਾਂ ਵਿੱਚ ਕਿਸੇ ਵੀ ਕਿਸਮ ਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਡਾ.ਪ੍ਰਭਲੀਨ ਨੇ ਕਿਹਾ ਕਿ ਨਗਰ ਨਿਗਮ ਨਾਲ ਮਿਲ ਕੇ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ, ਜਿੱਥੇ ਡੇਂਗੂ ਦੇ ਕੇਸ ਵਧ ਰਹੇ ਹਨ।

ਉਨ੍ਹਾਂ ਦੱਸਿਆ ਕਿ ਡੇਂਗੂ ਸਬੰਧੀ ਜੋ ਟੈਸਟ ਕਰਵਾਏ ਜਾਂਦੇ ਹਨ, ਉਨ੍ਹਾਂ ਦੀ ਕੀਮਤਾਂ ਵੀ ਸਰਕਾਰ ਵੱਲੋਂ ਨਿਰਧਾਰਿਤ ਕਰ ਦਿੱਤੀ ਗਈ ਹੈ। ਹੁਣ ਕਿਤੇ ਵੀ ਡੇਂਗੂ ਸੰਬੰਧੀ ਟੈਸਟ ਲਈ 600 ਰੁਪਏ ਹੀ ਚਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਹਰ ਵੇਲੇ ਮੱਛਰ ਭਜਾਉਣ ਵਾਲੀਆਂ ਮਸ਼ੀਨਾਂ ਜਾਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਆਪਣੇ ਘਰ ਦੀ ਸਾਫ਼ ਸਫ਼ਾਈ ਵੀ ਜ਼ਰੂਰ ਰੱਖਣ।

ਜ਼ਿਕਰਯੋਗ ਹੈ ਕਿ ਡਾ.ਪ੍ਰਭਲੀਨ ਕੌਰ ਭਾਵੇਂ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਸਬੰਧੀ ਉਚੇਚੇ ਪ੍ਰਬੰਧ ਹੋਣ ਦੇ ਦਾਅਵੇ ਕਰਦੇ ਰਹੇ ਹਨ, ਪਰ ਸਾਡੀ ਟੀਮ ਵੱਲੋਂ ਜਦੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਕੇਸ ਲਗਾਤਾਰ ਵਧ ਰਹੇ ਹਨ ਅਤੇ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੇ ਗਏ, ਅੰਕੜਿਆਂ ਤੋਂ ਜ਼ਾਹਿਰ ਹੋਇਆ ਹੈ ਕਿ ਡੇਂਗੂ ਦੇ ਲਗਪਗ 126 ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਹੀ ਦਾਖ਼ਲ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਸਰਕਾਰੀ ਹਸਪਤਾਲਾਂ ਤੋਂ ਕਿੰਨੀ ਕੁ ਸੰਤੁਸ਼ਟ ਹਨ।

ਇਹ ਵੀ ਪੜ੍ਹੋ: ਸਾਈਕਲ ਇੰਡਸਟਰੀ 'ਤੇ ਇਨਕਮ ਟੈਕਸ ਦਾ ਛਾਪਾ, ਵੱਡੇ ਖੁਲਾਸੇ ਹੋਣ ਦਾ ਖਦਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.