ETV Bharat / state

Saras Fair In Ludhiana: ਸਾਰਸ ਮੇਲੇ ਵਿੱਚ ਪਾਰਕਿੰਗ ਦੀ ਨਜਾਇਜ਼ ਵਸੂਲੀ ਦਾ ਭਖਿਆ ਮਾਮਲਾ, ਲੋਕਾਂ ਨੇ ਚੁੱਕੇ ਸਵਾਲ

author img

By ETV Bharat Punjabi Team

Published : Oct 31, 2023, 12:51 PM IST

Saras Fair In Ludhiana
Saras Fair In Ludhiana

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗੇ ਸਾਰਸ ਮੇਲੇ ਵਿੱਚ ਕਾਰ ਪਾਰਕਿੰਗ ਦੀ ਨਾਜਾਇਜ਼ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਉੱਤੇ ਮੇਲਾ ਵੇਖਣ ਆਏ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ।

ਮੇਲਾ ਵੇਖਣ ਆਏ ਲੋਕਾਂ ਨੇ ਕਿਹਾ

ਲੁਧਿਆਣਾ: ਪੀਏਯੂ ਵਿੱਚ ਲੱਗਿਆ ਮੇਲਾ ਵਿਵਾਦਾਂ ਵਿੱਚ ਆ ਗਿਆ ਹੈ। ਸਾਰਸ ਮੇਲੇ ਦੀ ਪਾਰਕਿੰਗ ਵਿੱਚ ਨਜਾਇਜ਼ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੇਲੇ ਦੀ ਪਾਰਕਿੰਗ ਵਿੱਚ ਵਾਹਨ ਚਾਲਕਾ ਕੋਲੋਂ ਦੁੱਗਣੀ ਫੀਸ ਵਸੂਲੀ ਕੀਤੀ ਜਾ ਰਹੀ ਹੈ, ਮੇਲਾ ਪ੍ਰਬੰਧਕਾ ਮੁਤਾਬਕ ਮੋਟਰਸਾਈਕਲ ਦੀ ਪਾਰਕਿੰਗ ਫੀਸ 10 ਰੁਪਏ ਅਤੇ ਕਾਰ ਦੀ 25 ਰੁਪਏ ਹੈ। ਪਰ ਬਾਵਜੂਦ ਇਸਦੇ ਵਾਹਨ ਚਾਲਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਪਾਰਕਿੰਗ ਦੇ ਕਰਿੰਦੇ ਕਾਰ ਤੇ 50 ਰੁਪਏ ਵਸੂਲ ਰਹੇ ਹਨ ਜਦਕਿ ਮੋਟਰਸਾਈਕਲ ਦੇ 20 ਰੁਪਏ ਵਸੂਲੇ ਜਾ ਰਹੇ ਹਨ। ਇਹੀ ਨਹੀਂ ਪਰਚੀਆਂ ਦੇ ਉੱਪਰ ਸਾਰਸ ਮੇਲਾ ਅੰਮ੍ਰਿਤਸਰ ਵੀ ਲਿਖਿਆ ਹੋਇਆ ਪਾਇਆ ਗਿਆ ਹੈ, ਜਦਕਿ ਮੇਲਾ ਲੁਧਿਆਣਾ ਦੇ ਵਿੱਚ ਲਗਾਇਆ ਗਿਆ ਹੈ।

ਇਸ ਦੌਰਾਨ ਹੀ ਲੋਕਾਂ ਨੇ ਸਵਾਲ ਕੀਤੇ ਖੜ੍ਹੇ ਹਨ ਕਿ ਜੇਕਰ ਕਿਸੇ ਦੀ ਗੱਡੀ ਇਸ ਪਾਰਕਿੰਗ ਵਿੱਚੋਂ ਚੋਰੀ ਹੋ ਜਾਵੇ ਤਾਂ ਉਹ ਇਸ ਪਰਚੀ ਨੂੰ ਲੈ ਕੇ ਜਾਵੇ ਤਾਂ ਕਿ ਇਹ ਆਖਿਆ ਜਾਵੇਗਾ ਕਿ ਇਹ ਪਰਚੀ ਤਾਂ ਅੰਮ੍ਰਿਤਸਰ ਮੇਲੇ ਦੀ ਹੈ ਤਾਂ ਇਸ ਨੂੰ ਲੈ ਕੇ ਵੀ ਲੋਕ ਹੈਰਾਨ ਨਜ਼ਰ ਆਏ ਅਤੇ ਗੁੱਸਾ ਜਾਹਿਰ ਕੀਤਾ ਕਿ ਲੋਕ ਮੇਲਾ ਦੇਖਣ ਆਏ ਹਨ, ਪਰ ਇਸ ਮੇਲੇ ਵਿੱਚ ਪਾਰਕਿੰਗ ਦੀ ਪਰਚੀ ਬਹੁਤ ਜ਼ਿਆਦਾ ਰੱਖੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਮੇਲਾ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਉਹਨਾਂ ਕੋਲੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਉਹ ਠੇਕੇਦਾਰ ਨੂੰ ਬੁਲਾ ਕੇ ਉਸ ਕੋਲੋਂ ਪੁੱਛਗਿੱਛ ਕਰਨਗੇ ਅਤੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜਦੋਂ ਕੀ ਪਾਰਕਿੰਗ ਦੇ ਠੇਕੇਦਾਰ ਨੇ ਦੱਸਿਆ ਕਿ ਉਸ ਨੇ ਪਾਰਕਿੰਗ ਦਾ ਠੇਕਾ 9 ਲੱਖ 25 ਹਜ਼ਾਰ ਦਾ ਲਿਆ ਹੈ, ਜਦੋਂ ਕਿ ਉਸ ਦੇ ਪੈਸੇ ਪੂਰੇ ਨਹੀਂ ਹੋ ਪਾ ਰਹੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਪਾਰਕਿੰਗ ਦੀ ਟਿਕਟ 20 ਰੁਪਏ ਅਤੇ 50 ਰੁਪਏ ਸੀ, ਉਨ੍ਹਾਂ ਕਿਹਾ ਲੁਧਿਆਣਾ ਵਿੱਚ ਪਾਰਕਿੰਗ ਫੀਸ ਸਭ ਨੂੰ ਪਤਾ ਹੈ, ਮੋਟਰਸਾਇਕਲ ਦੇ 10 ਰੁਪਏ ਜਦੋਂ ਕਿ 25 ਰੁਪਏ ਪ੍ਰਸ਼ਾਸ਼ਨ ਨੇ ਕਾਰ ਦੀ ਪਾਰਕਿੰਗ ਰੱਖੀ ਸੀ, ਜਦੋਂ ਕਿ 20 ਰੁਪਏ ਤੇ 50 ਰੁਪਏ ਲਏ ਜਾ ਰਹੇ ਹਨ। ਪਾਰਕਿੰਗ ਠੇਕੇਦਾਰ ਨੇ ਕਿਹਾ ਕਿ ਸਾਡੀ ਮਜ਼ਬੂਰੀ ਹੈ, ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਉਧਰ ਮੇਲਾ ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਵੀ ਇਸ ਸਬੰਧੀ ਪਤਾ ਲੱਗਾ ਸੀ, ਅਸੀਂ ਕਾਰਵਾਈ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.