ETV Bharat / state

ਖੰਨਾ 'ਚ ਰੇਲਵੇ ਦੀ ਪਟੜੀ ਪਾਰ ਕਰਦਿਆਂ ਰੇਲਗੱਡੀ ਹੇਠਾਂ ਆਈ ਲੜਕੀ, ਮੌਕੇ 'ਤੇ ਹੀ ਹੋਈ ਮੌਤ

author img

By

Published : Aug 13, 2023, 10:33 PM IST

ਲੁਧਿਆਣਾ ਦੇ ਖੰਨਾ 'ਚ ਲਾਈਨਾਂ ਪਾਰ ਕਰਦੀ ਲੜਕੀ ਰੇਲਗੱਡੀ ਹੇਠਾਂ ਆ ਗਈ ਹੈ। ਜਾਣਕਾਰੀ ਮੁਤਾਬਿਕ ਲਾਸ਼ ਦੇ ਕਈ ਟੁਕੜੇ-ਟੁਕੜੇ ਹੋਣ ਕਾਰਨ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ ਲਾਸ਼ ਕੋਲੋਂ ਕਿਤਾਬਾਂ ਮਿਲੀਆਂ ਹਨ।

The girl crossing the lines in Khanna came under the train
ਖੰਨਾ 'ਚ ਰੇਲਵੇ ਦੀ ਪਟੜੀ ਪਾਰ ਕਰਦਿਆਂ ਰੇਲਗੱਡੀ ਹੇਠਾਂ ਆਈ ਲੜਕੀ, ਮੌਕੇ 'ਤੇ ਹੀ ਹੋਈ ਮੌਤ

ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ।

ਖੰਨਾ: ਲੁਧਿਆਣਾ-ਅੰਬਾਲਾ ਰੇਲ ਮਾਰਗ ਦੇ ਵਿਚਕਾਰ ਪੈਂਦੇ ਖੰਨਾ ਰੇਲਵੇ ਸਟੇਸ਼ਨ ਨੇੜੇ ਲਾਈਨਾਂ ਪਾਰ ਕਰਦੀ ਇੱਕ ਲੜਕੀ ਸੁਪਰਫਾਸਟ ਰੇਲਗੱਡੀ ਹੇਠਾਂ ਆ ਗਈ। ਨੌਜਵਾਨ ਲੜਕੀ ਬੁਰੀ ਤਰ੍ਹਾਂ ਕੁਚਲੀ ਗਈ ਹੈ। ਜਾਣਕਾਰੀ ਮੁਤਾਬਿਕ ਚਿਹਰਾ ਬਿਲਕੁਲ ਹੀ ਖਤਮ ਕਰ ਦਿੱਤਾ ਹੈ, ਜਿਸ ਕਾਰਨ ਉਸਦੀ ਪਛਾਣ ਕਰਨੀ ਵੀ ਔਖੀ ਹੋ ਗਈ ਹੈ। ਲੜਕੀ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਮੌਕੇ ’ਤੇ ਕੁਝ ਕਿਤਾਬਾਂ ਹੀ ਮਿਲੀਆਂ ਹਨ।

ਰੇਲ ਪਟੜੀ ਪਾਰ ਕਰਦਿਆਂ ਹਾਦਸਾ : ਇਹ ਹਾਦਸਾ ਰੇਲਵੇ ਟਰੈਕ ਪਾਰ ਕਰਦੇ ਸਮੇਂ ਵਾਪਰਿਆ। ਜਿਸ ਤੋਂ ਬਾਅਦ ਟਰੇਨ ਦੇ ਗਾਰਡ ਨੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਸਟੇਸ਼ਨ ਮਾਸਟਰ ਨੇ ਤੁਰੰਤ ਜੀਆਰਪੀ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਜੀਆਰਪੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਮੌਕੇ ਦੇ ਹਾਲਾਤ ਇਹ ਸਨ ਕਿ ਲੜਕੀ ਨੂੰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਫਿਲਹਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਲੇ ਦੁਆਲੇ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਕਿਸੇ ਦੀ ਲੜਕੀ ਲਾਪਤਾ ਤਾਂ ਨਹੀਂ ਹੈ। ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ। ਫਿਲਹਾਲ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।


ਰੇਲ ਡਰਾਈਵਰ ਨਾਲ ਸੰਪਰਕ ਦੀ ਕੋਸ਼ਿਸ਼ : ਕੀ ਹੈ ਹਾਦਸੇ ਦੀ ਅਸਲੀਅਤ? ਲੜਕੀ ਕਿਵੇਂ ਟ੍ਰੈਕ ਪਾਰ ਕਰ ਰਹੀ ਸੀ ਤੇ ਕਿਵੇਂ ਟੱਕਰ ਵੱਜੀ। ਇਹ ਸਭ ਰੇਲ ਡਰਾਈਵਰ ਹੀ ਦੱਸ ਸਕਦਾ ਹੈ। ਜੀਆਰਪੀ ਇੰਚਾਰਜ ਕੁਲਦੀਪ ਸਿੰਘ ਡਰਾਈਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਰਾਈਵਰ ਦਾ ਨਾਂ ਅਤੇ ਮੋਬਾਈਲ ਨੰਬਰ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਰੇਲਵੇ ਪੁਲਿਸ ਦੀ ਜਾਂਚ ਅੱਗੇ ਵਧੇਗੀ।

ਅਕਸਰ ਹੁੰਦੇ ਰਹਿੰਦੇ ਹਨ ਹਾਦਸੇ: ਇਸ ਥਾਂ ਉਪਰ ਅਕਸਰ ਰੇਲ ਹਾਦਸੇ ਹੁੰਦੇ ਰਹਿੰਦੇ ਹਨ। ਕਿਉਂਕਿ ਇੱਥੇ ਇੱਕ ਪਾਸੇ ਸ਼ਹਿਰ ਨੂੰ ਰਸਤਾ ਜਾਂਦਾ ਹੈ ਅਤੇ ਦੂਜੇ ਪਾਸੇ ਰਿਹਾਇਸ਼ੀ ਇਲਾਕਾ ਹੈ। ਲੋਕ ਆਮ ਹੀ ਰੇਲਵੇ ਲਾਈਨਾਂ ਪਾਰ ਕਰਦੇ ਰਹਿੰਦੇ ਹਨ। ਪੁਲਿਸ ਸਖਤ ਕਾਰਵਾਈ ਨਹੀਂ ਕਰਦੀ ਅਤੇ ਲੋਕ ਲਾਪਰਵਾਹ ਹੋ ਕੇ ਲੰਘਦੇ ਰਹਿੰਦੇ ਹਨ। ਇਹੀ ਕਾਰਨ ਇਸ ਹਾਦਸੇ ਹੋ ਰਹੇ ਹਨ। ਲੋਕਾਂ ਵੱਲੋਂ ਵੀ ਇੱਥੇ ਲਾਂਘੇ ਲਈ ਪੁਲ ਬਣਾਉਣ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.