ETV Bharat / state

ਸਾਬਕਾ ਮੰਤਰੀ ਦੇ ਕਥਿਤ ਪੀਏ ਨੇ ਵਿਜੀਲੈਂਸ ਦਫ਼ਤਰ 'ਚ ਕੀਤਾ ਆਤਮ ਸਮਰਪਣ, ਮੁਲਜ਼ਮ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

author img

By

Published : Dec 16, 2022, 3:54 PM IST

Updated : Dec 16, 2022, 5:56 PM IST

ਸਾਬਕਾ ਮੰਤਰੀ ਦੇ ਪੀ ਏ ਨੇ ਵਿਜੀਲੈਂਸ ਦਫ਼ਤਰ 'ਚ ਕੀਤਾ ਆਤਮ ਸਮਰਪਣ, ਮੁਲਜ਼ਮ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਸਾਬਕਾ ਮੰਤਰੀ ਦੇ ਕਥਿਤ ਪੀ ਏ ਨੇ ਵਿਜੀਲੈਂਸ ਦਫ਼ਤਰ 'ਚ ਕੀਤਾ ਆਤਮ ਸਮਰਪਣ, ਮੁਲਜ਼ਮ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਲੁਧਿਆਣਾ ਵਿਖੇ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ (Transport tender scam case at Ludhiana) ਵਿੱਚ ਸਾਬਕਾ ਮੰਤਰੀ ਆਸ਼ੂ ਦੇ ਕਥਿਤ ਪੀ ਏ ਨੇ ਵਿਜੀਲੈਂਸ ਦਫ਼ਤਰ ਵਿੱਚ ਆਤਮ ਸਮਰਪਣ (Surrender in Vigilance Office) ਕਰ ਦਿੱਤਾ ਹੈ।ਮੁਲਜ਼ਮ ਨੂੰ ਭਲਕੇ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

The former ministers PA surrendered before the vigilance office at Ludhiana

ਲੁਧਿਆਣਾ: ਬਹੁਕਰੋੜੀ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ (Multi crore transport tender scam case) ਦੇ ਵਿੱਚ ਖੁਦ ਨੂੰ ਭਾਰਤ ਭੂਸ਼ਣ ਆਸ਼ੂ ਸਾਬਕਾ ਖੁਰਾਕ ਮੰਤਰੀ ਦੇ ਕਥਿੱਤ ਪੀਏ ਦੱਸਣ ਵਾਲੇ ਮੀਨੂ ਮਲਹੋਤਰਾ ਨੇ ਵਿਜੀਲੈਂਸ ਦਫ਼ਤਰ ਆਤਮ ਸਮਰਪਣ ਕਰ ਦਿੱਤਾ ਹੈ ਅੱਜ ਲਗਭਗ 11 ਵਜੇ ਦੇ ਕਰੀਬ ਮੀਨੂ ਮਲਹੋਤਰਾ ਖੁਦ ਵਿਜੀਲੈਂਸ ਦਫ਼ਤਰ ਪੁੱਜਿਆ ਅਤੇ ਉਸ ਨੇ (Surrender in Vigilance Office) ਆਤਮ ਸਮਰਪਣ ਕੀਤਾ ਉਹ ਤਿੰਨ ਮਹੀਨੇ ਤੋਂ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਸੀ ਅਤੇ ਵਿਜੀਲੈਂਸ ਅੱਗੇ ਪੇਸ਼ ਹੋਣ ਲਈ 25 ਦਸੰਬਰ ਆਖਰੀ ਮਿਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਨੇ ਭਗੌੜਾ ਕਰਾਰ ਦੇਣਾ ਸੀ, ਪਰ ਅੱਜ ਆਖਿਰਕਰ ਮੀਨੂ ਮਲਹੋਤਰਾ ਨੇ ਖੁਦ ਹੀ ਆਤਮ ਸਮਰਪਣ ਕਰ ਦਿੱਤਾ ਉਸ ਨੂੰ ਵਿਜੀਲੈਂਸ ਕਲ੍ਹ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।



ਕੀ ਹੈ ਮਾਮਲਾ ?: ਦਰਅਸਲ ਇਹ ਪੂਰਾ ਮਾਮਲਾ ਉਦੋਂ ਉਜਾਗਰ ਹੋਇਆ ਸੀ ਜਦੋਂ ਸਾਬਕਾ ਸਰਕਾਰ ਵੇਲੇ ਅਨਾਜ ਦੀ ਢੋਆ-ਢੁਆਈ ਦੇ ਵਿਚ ਵਿਜੀਲੈਂਸ ਵੱਲੋਂ ਕਥਿਤ ਬੇਨਿਯਮੀਆਂ ਪਾਈਆਂ ਗਈਆਂ ਸਨ, ਆਪਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਅਤੇ ਠੇਕੇ ਦਵਾਉਣ ਲਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ (Rules were flouted) ਗਈਆਂ ਸਨ।

ਢੋਆ-ਢੁਆਈ ਦੇ ਲਈ ਟਰੱਕਾਂ ਦੇ ਨੰਬਰ ਦੀ ਥਾਂ ਮੋਟਰ ਸਾਈਕਲਾਂ ਦੇ ਨੰਬਰ ਟੈਂਡਰ ਦੇ ਵਿੱਚ ਦਿੱਤੇ ਗਏ ਸਨ ਇਸ ਮਾਮਲੇ ਦੇ ਵਿਚ ਹੁਣ ਤੱਕ ਸਾਬਕਾ ਖੁਰਾਕ ਸਪਲਾਈ ਮੰਤਰੀ ਸਣੇ 6 ਗ੍ਰਿਫਤਾਰੀਆਂ ਹੋ ਚੁਕੀਆਂ ਨੇ ਅਤੇ ਤਿੰਨ ਦੇ ਖ਼ਿਲਾਫ਼ ਵਿਜੀਲੈਂਸ ਅਪਣਾ ਅਦਾਲਤ ਵਿੱਚ ਚਲਾਨ ਨਾ ਪੇਸ਼ ਕਰ ਚੁੱਕੀ ਹੈ। ਹੁਣ ਇਸ ਮਾਮਲੇ ਚ ਸੱਤਵੇਂ ਮੁਲਜ਼ਮ ਮੀਨੂ ਮਲਹੋਤਰਾ ਨੇ ਆਤਮ ਸਮਰਪਣ (Menu Malhotra surrendered) ਕਰ ਦਿੱਤਾ ਹੈ।



ਇੰਦਰਜੀਤ ਇੰਦੀ: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿਚ 17 ਮੁਲਜ਼ਮ ਨਾਮਜ਼ਦ ਨੇ ਇਸ ਮਾਮਲੇ ਦੇ ਵਿੱਚ ਇੰਦਰਜੀਤ ਇੰਦੀ ਵੱਲੋਂ ਵੀ ਆਤਮ ਸਮਰਪਣ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਕੋਲ ਵੀ ਹੁਣ ਕੋਈ ਰਾਹ ਨਹੀਂ ਬਚਿਆ ਹੈ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ (Supreme Court rejects anticipatory bail ) ਤੋਂ ਵੀ ਰੱਦ ਹੋ ਚੁੱਕੀ ਹੈ। ਵਿਜੀਲੈਂਸ ਦੀ ਈ ਓ ਵਿੰਗ ਵੱਲੋਂ ਇਨ੍ਹਾਂ ਦੀਆਂ ਜਾਇਦਾਦ ਦਾ ਵੇਰਵਾ ਲੈਕੇ ਉਸ ਦੀ ਪੈਮਾਇਸ਼ ਕੀਤੀ ਜਾ ਚੁੱਕੀ ਹੈ ਜੇਕਰ ਇੰਦੀ ਵੀ 25 ਤੋਂ ਪਹਿਲਾਂ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਕਰਾਰ ਦੇਕੇ ਉਸ ਦੀ ਜਾਇਦਾਦ ਅਟੈਚ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: RPG ਅਟੈਕ ਨੂੰ ਡੀਜੀਪੀ ਪੰਜਾਬ ਨੇ ਸੁਲਝਾਉਣ ਦਾ ਕੀਤਾ ਦਾਅਵਾ,ਕਿਹਾ ਗੈਂਗਸਟਰ ਲੰਡਾ ਅਟੈਕ ਦਾ ਮਾਸਟਰਮਾਈਂਡ



ਕਿੰਨੇ ਮੁਲਜ਼ਮ ਨਾਮਜ਼ਦ: ਇਸ ਸਬੰਧ ਵਿੱਚ ਐਫ.ਆਈ.ਆਰ ਨੰਬਰ 11 ਮਿਤੀ 16-08-2022, ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਅਤੇ ਭਾਈਵਾਲਾਂ ਦੇ ਨਾਲ-ਨਾਲ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਇਹ ਮੁਕੱਦਮਾ ਪਹਿਲਾਂ ਹੀ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸ਼ਾਮਲ 17 ਮੁਲਜ਼ਮਾਂ ਵਿੱਚੋਂ 6 ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ (Efforts are on to arrest the accused) ਜਾਰੀ ਹਨ।

Last Updated :Dec 16, 2022, 5:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.