ETV Bharat / state

Punjab Open Debate: ਲੁਧਿਆਣਾ ਡਿਬੇਟ 'ਚ 1200 ਲੋਕਾਂ ਲਈ 2500 ਪੁਲਿਸ ਮੁਲਾਜ਼ਮ ਕੀਤੇ ਤੈਨਾਤ, ਅਕਾਲੀ ਦਲ ਨੇ ਕਿਹਾ ਅੱਜ ਲੁਧਿਆਣਾ 'ਚ ਰਹੇ ਐਮਰਜੰਸੀ ਵਰਗੇ ਹਾਲਾਤ

author img

By ETV Bharat Punjabi Team

Published : Nov 1, 2023, 10:10 PM IST

The Congress and the Akali Dal raised questions about the tight security in the Ludhiana debate
Punjab Open Debate: ਡਿਬੇਟ 'ਚ ਸਖ਼ਤ ਸੁਰੱਖਿਆ 'ਤੇ ਵਿਰੋਧੀਆਂ ਦਾ ਵਾਰ,SAD ਨੇ ਕਿਹਾ ਅੱਜ ਲੁਧਿਆਣਾ 'ਚ ਰਹੇ ਐਮਰਜੰਸੀ ਵਰਗੇ ਹਾਲਾਤ, ਜਾਖੜ ਨੇ ਵੀ ਕੱਸੇ ਤੰਜ

ਲੁਧਿਆਣਾ ਵਿੱਚ 'ਮੈਂ ਪੰਜਾਬ ਬੋਲਦਾ' ਡਿਬੇਟ ਦੌਰਾਨ ਵਿਰੋਧੀਆਂ ਨੇ ਸਖ਼ਤ ਸੁਰੱਖਿਆ ਪਹਿਰੇ ਉੱਤੇ ਸਵਾਲ ਚੁੱਕੇ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਕਿਹਾ ਕਿ ਡਿਬੇਟ ਵਿੱਚ ਪਹੁੰਚੇ 1200 ਲੋਕਾਂ ਦੀ ਸੁਰੱਖਿਆ ਲਈ 2500 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਜ਼ਿਲ੍ਹੇ ਵਿੱਚ ਐਂਮਰਜੰਸੀ ਵਰਗੇ ਹਾਲਾਤ ਸਨ।

'ਲੁਧਿਆਣਾ 'ਚ ਰਹੇ ਐਮਰਜੰਸੀ ਵਰਗੇ ਹਾਲਾਤ'

ਲੁਧਿਆਣਾ: 'ਮੈਂ ਪੰਜਾਬ ਬੋਲਦਾ' ਡਿਬੇਟ ਵਿੱਚ ਲੁਧਿਆਣਾ ਨੂੰ ਅੱਜ ਪੂਰੀ ਪੁਲਿਸ ਤਰ੍ਹਾਂ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਹਾਲਾਂਕਿ ਲੋਕਾਂ ਨੂੰ ਡਿਬੇਟ ਦੇ ਵਿੱਚ ਖੁੱਲ੍ਹਾ ਸੱਦਾ ਦਿੱਤਾ ਗਿਆ ਪਰ ਅੱਜ ਆਮ ਲੋਕਾਂ ਨੂੰ ਹੀ ਪੀਏਯੂ ਦੇ ਵਿੱਚ ਐਂਟਰੀ ਨਹੀਂ (Entry into PAU) ਦਿੱਤੀ ਗਈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਤਰਕ ਦਿੱਤਾ ਕਿ ਐਡੀਟੋਰੀਅਮ ਦੇ ਵਿੱਚ ਬੈਠਣ ਦੀ ਸਮਰੱਥਾ ਦੇ 1 ਹਜ਼ਾਰ ਦੇ ਕਰੀਬ ਲੋਕਾਂ ਦੀ ਸੀ ਜਿਹੜੇ ਪਹਿਲਾਂ ਆ ਗਏ ਉਹਨਾਂ ਨੂੰ ਹੀ ਸੀਟਾਂ ਮਿਲ ਗਈਆਂ ਬਾਅਦ ਵਿੱਚ ਨਹੀਂ ਮਿਲ ਸਕੀਆਂ। ਸੁਰੱਖਿਆ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ।

ਪੁਲਿਸ ਅਫਸਰ ਸੜਕਾਂ ਉੱਤੇ ਤਾਇਨਾਤ: ਲੁਧਿਆਣਾ ਵਿੱਚ ਅੱਜ ਸੱਤ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ (Police of seven districts) ਕੀਤੀ ਗਈ, ਜਿਨ੍ਹਾਂ ਵਿੱਚ 2500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ। ਇਸ ਤੋਂ ਇਲਾਵਾ ਦੰਗਾ ਵਿਰੋਧੀ ਫੋਰਸ, ਸੀਆਈਡੀ, ਦੰਗਾ ਵਿਰੋਧੀ ਵੈਨ, ਹਥਿਆਰਾਂ ਨਾਲ ਲੈਸ ਪੁਲਿਸ ਮੁਲਾਜ਼ਮ, ਏਡੀਸੀਪੀ ਰੈਂਕ ਦੇ ਪੁਲਿਸ ਅਫਸਰ ਸੜਕਾਂ ਉੱਤੇ ਤਾਇਨਾਤ ਕੀਤੇ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਏਡੀਜੀਪੀ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਸਾਰਸ ਮੇਲੇ ਅਤੇ ਵੱਡੇ ਲੋਕਾਂ ਦੇ ਇਕੱਠ ਦੇ ਮੱਦੇਨਜ਼ਰ ਹੀ ਪੁਲਿਸ ਵੱਲੋਂ ਨਾ ਸਿਰਫ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਗੋਂ ਪੂਰੇ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਹਨ ਫੋਰਸ ਤਾਇਨਾਤ ਕੀਤੀ ਗਈ ਹੈ ਪਰ ਅੱਜ ਸਿਆਸੀ ਪਾਰਟੀਆਂ ਨੇ ਉਦੋਂ ਸਵਾਲ ਖੜ੍ਹੇ ਕਰ ਦਿੱਤੇ ਜਦੋਂ ਆਮ ਲੋਕਾਂ ਨੂੰ ਹੀ ਅੰਦਰ ਨਹੀਂ ਜਾਣ ਦਿੱਤਾ ਗਿਆ।

ਵਿਰੋਧੀਆਂ ਨੇ ਕੀਤੇ ਵਾਰ: ਇਸ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (BJP president Sunil Jakhar) ਨੇ ਵੀ ਟਵੀਟ ਕਰਕੇ ਕਿਹਾ ਸੀ ਕਿ 1200 ਲੋਕਾਂ ਦੇ ਲਈ 2500 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਹਰ ਇੱਕ ਵਿਅਕਤੀ ਉੱਤੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਵੀ ਕਿਹਾ ਕਿ ਲੁਧਿਆਣਾ ਦੇ ਵਿੱਚ ਕਰਫਿਊ ਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ, ਲੀਡਰਾਂ ਨੂੰ ਘਰਾਂ ਦੇ ਵਿੱਚ ਡੱਕ ਦਿੱਤਾ ਗਿਆ। ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਅੱਜ ਲੁਧਿਆਣੇ ਦੇ ਵਿੱਚ ਐਮਰਜੰਸੀ ਵਰਗੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾ ਦਿੱਤੇ ਜੋ ਕਿ ਵੀਆਈਪੀ ਕਲਚਰ ਨੂੰ ਲੈ ਕੇ ਵੱਡੇ ਵੱਡੇ ਬਿਆਨ ਦਿੰਦੇ ਸਨ। ਹਾਲਾਂਕਿ ਸਾਰਸ ਮੇਲੇ ਨੂੰ ਲੈ ਕੇ ਪਹਿਲਾਂ ਹੀ ਪ੍ਰਸ਼ਾਸਨ ਨੇ 3 ਵਜੇ ਤੱਕ ਮੇਲਾ ਬੰਦ ਕਰਨ ਦਾ ਫੈਸਲਾ ਲੈ ਲਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.