ETV Bharat / state

ਸਵਾ ਕਰੋੜ ਦੀ ਲਾਗਤ ਨਾਲ ਬਣੇ ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ ?

author img

By

Published : May 18, 2022, 8:25 PM IST

ਨੰਗਲ ਦੇ ਪਾਰਕ ’ਚ ਬਣੇ ਇਸ ਸਵੀਮਿੰਗ ਪੂਲ ਦਾ ਨੀਂਹ ਪੱਥਰ 2010 ਵਿੱਚ ਉਸ ਸਮੇਂ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ ਤੇ 2013 ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ ਤੇ ਇਸਨੂੰ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੁਆਰਾ ਸ਼ਹਿਰ ਵਾਸੀਆਂ ਲਈ ਸ਼ੁਰੂ ਕਰ ਦਿੱਤਾ ਗਿਆ ਸੀ। ਕੁਝ ਦਿਨ ਤੈਰਨ ਦੇ ਸ਼ੌਕੀਨ ਇਸ ਸਵੀਮਿੰਗ ਪੂਲ ਵਿੱਚ ਆਉਂਦੇ ਰਹੇ ਪਰ ਸਵਾ ਕਰੋੜ ਰੁਪਏ ਖਰਚ ਕੇ ਬਣੇ ਇਸ ਸਵੀਮਿੰਗ ਪੂਲ ਵਿੱਚ ਲੀਕੇਜ ਹੋਣੀ ਸ਼ੁਰੂ ਹੋ ਗਈ ਤੇ ਇਸਨੂੰ ਠੀਕ ਕਰਨ ਲਈ ਇਸਨੂੰ ਬੰਦ ਕੀਤਾ ਗਿਆ ਸੀ ।

ਨੰਗਲ ਦੇ ਪਾਰਕ ਚ ਬਣੇ ਸਵੀਮਿੰਗ ਪੂਲ ਦੀ ਤਰਸਯੋਗ ਹਾਲਤ
ਨੰਗਲ ਦੇ ਪਾਰਕ ਚ ਬਣੇ ਸਵੀਮਿੰਗ ਪੂਲ ਦੀ ਤਰਸਯੋਗ ਹਾਲਤ

ਰੂਪਨਗਰ: 2013 ਵਿੱਚ ਪੰਜਾਬ ਸਰਕਾਰ ਤੇ ਨਗਰ ਕੌਂਸਲ ਨੰਗਲ ਦੁਆਰਾ ਸਤਲੁਜ ਪਾਰਕ ਵਿੱਚ ਸਵੀਮਿੰਗ ਕਰਨ ਦੇ ਸ਼ੌਕੀਨਾਂ ਲਈ ਨੰਗਲ ਦੇ ਸਤਲੁਜ ਪਾਰਕ ਵਿੱਚ ਲਗਭਗ ਸਵਾ ਕਰੋੜ ਦੀ ਲਾਗਤ ਨਾਲ ਇੱਕ ਸਵੀਮਿੰਗ ਪੂਲ ਬਣਾਇਆ ਗਿਆ ਸੀ ਪਰ ਇਹ ਸਵੀਮਿੰਗ ਪੂਲ ਕੁਝ ਦਿਨ ਚੱਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਪੂਲ ਵਿੱਚ ਲੀਕੇਜ਼ ਦੀ ਸਮੱਸਿਆ ਆ ਗਈ ਸੀ ਤੇ ਉਸਨੂੰ ਠੀਕ ਕਰਨ ਲਈ ਇਸਨੂੰ ਬੰਦ ਕੀਤਾ ਗਿਆ ਸੀ।

ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ
ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ

ਪਰ ਨਾ ਤਾਂ ਲੀਕੇਜ ਠੀਕ ਹੋਈ ਤੇ ਨਾ ਹੀ ਦੋਬਾਰਾ ਸ਼ੁਰੂ ਕੀਤਾ ਗਿਆ ਜਿਸ ਕਾਰਨ ਅੱਜ ਇਸ ਪੂਲ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਆਲੇ ਦੁਆਲੇ ਵੱਡਾ ਵੱਡਾ ਘਾਹ ਤੇ ਇਸਦੇ ਦਫ਼ਤਰ ਤੇ ਪੂਲ ਵਿਚ ਕਾਫੀ ਟੁੱਟ ਭੱਜ ਹੋ ਚੁੱਕੀ ਹੈ।ਇਸਦੀ ਜਾਂਚ ਲਈ ਉੱਚ ਅਧਿਕਾਰੀਆਂ ਵੱਲੋਂ ਇੱਕ ਟੀਮ ਬਣਾਈ ਗਈ ਸੀ ਜਿਸਨੇ ਜਾਂਚ ਵਿੱਚ ਕੌਂਸਲ ਦੇ ਕਈ ਅਧਿਕਾਰੀਆਂ ਨੂੰ ਦੋਸ਼ੀ ਠਹਰਾਇਆ ਸੀ ਤੇ ਵਿਭਾਗ ਵੱਲੋਂ ਉਨ੍ਹਾਂ ਅਧਿਕਾਰੀਆਂ ’ਤੇ ਕਾਰਵਾਈ ਕਰਦੇ ਹੋਏ ਸਜ਼ਾਵਾਂ ਵੀ ਦਿੱਤੀਆਂ ਗਈਆਂ ਸਨ। ਸਜ਼ਾਵਾਂ ਭਾਵੇਂ ਦੇ ਦਿੱਤੀਆਂ ਗਈਆਂ ਪਰ ਜਨਤਾ ਦੇ ਟੈਕਸ ਦਾ ਕਰੋੜ ਰੁਪਿਆ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬਰਬਾਦ ਹੋ ਗਿਆ।

ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ
ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ

ਇਹ ਪੂਲ ਕੁਝ ਮਹੀਨੇ ਚੱਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸਦਾ ਨੀਂਹ ਪੱਥਰ 2010 ਵਿੱਚ ਉਸ ਸਮੇਂ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ ਤੇ 2013 ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ ਤੇ ਇਸਨੂੰ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੁਆਰਾ ਸ਼ਹਿਰ ਵਾਸੀਆਂ ਲਈ ਸ਼ੁਰੂ ਕਰ ਦਿੱਤਾ ਗਿਆ ਸੀ। ਕੁਝ ਦਿਨ ਤੈਰਨ ਦੇ ਸ਼ੌਕੀਨ ਇਸ ਸਵੀਮਿੰਗ ਪੂਲ ਵਿੱਚ ਆਉਂਦੇ ਰਹੇ ਪਰ ਸਵਾ ਕਰੋੜ ਰੁਪਏ ਖਰਚ ਕੇ ਬਣੇ ਇਸ ਸਵੀਮਿੰਗ ਪੂਲ ਵਿੱਚ ਲ਼ੀਕੇਜ ਹੋਣੀ ਸ਼ੁਰੂ ਹੋ ਗਈ ਤੇ ਇਸਨੂੰ ਠੀਕ ਕਰਨ ਲਈ ਇਸਨੂੰ ਬੰਦ ਕੀਤਾ ਗਿਆ ਸੀ ।

ਨੰਗਲ ਦੇ ਪਾਰਕ ਚ ਬਣੇ ਸਵੀਮਿੰਗ ਪੂਲ ਦੀ ਤਰਸਯੋਗ ਹਾਲਤ

ਨੰਗਲ ਨਗਰ ਕੌਂਸਿਲ ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ਵਿੱਚੋਂ ਪਹਿਲੇ ਪੰਜ ਵਿੱਚ ਆਉਂਦੀ ਹੈ ਤੇ ਜਨਤਾ ਦੇ ਟੈਕਸ ਦਾ ਪੈਸਾ ਬਰਬਾਦ ਹੋ ਰਿਹਾ ਹੈ। ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਇਸ ਸਵੀਮਿੰਗ ਪੂਲ ਦਾ ਦੌਰਾ ਕਰ ਚੁੱਕੇ ਹਨ ਤੇ ਇਸਨੂੰ ਸ਼ੁਰੂ ਕਰਨ ਦੀ ਗੱਲ ਕਰ ਚੁੱਕੇ ਹਨ ਪਰ ਸ਼ੁਰੂ ਨਹੀਂ ਕਰ ਪਾਏ ।

ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ
ਸਵੀਮਿੰਗ ਪੂਲ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ

ਹੁਣ ਆਪ ਸਰਕਾਰ ਵਿੱਚ ਕੈਬਿਨਟ ਮੰਤਰੀ ਹਰਜੋਤ ਬੈਂਸ ਵੀ ਇੱਥੋਂ ਦਾ ਦੌਰਾ ਕਰ ਚੁੱਕੇ ਹਨ ਤੇ ਸ਼ੁਰੂ ਕਰਨ ਦੀ ਗੱਲ ਕਹਿ ਚੁੱਕੇ ਹਨ। ਇਸ ਬਾਰੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸਵਿਮਿੰਗ ਪੂਲ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਇਸ ਵਿਚ ਲੀਕੇਜ ਦੀ ਸਮੱਸਿਆ ਆ ਗਈ ਅਤੇ ਇਸ ਦੀ ਜਾਂਚ ਲਈ ਉੱਚ ਅਧਿਕਾਰੀਆਂ ਵੱਲੋਂ ਇਕ ਟੀਮ ਬਣਾਈ ਗਈ ਸੀ ਉਸ ਟੀਮ ਨੇ ਕਈ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਸਜ਼ਾਵਾਂ ਵੀ ਮਿਲੀਆਂ ਹੁਣ ਅਸੀਂ ਇਕ ਉੱਚ ਪੱਧਰੀ ਟੀਮ ਬਣਾਵਾਂਗੇ ਜਿਹੜੀ ਇਸ ਸਵੀਮਿੰਗ ਪੂਲ ਦੀ ਜਾਂਚ ਕਰੇਗੀ ਕੀ ਇਸ ਪੂਲ ਨੂੰ ਚਾਲੂ ਕੀਤਾ ਜਾਵੇ ਜਾਂ ਨਹੀਂ।

ਇਹ ਵੀ ਪੜ੍ਹੋ: 'ਪੰਜਾਬ ਰੋਡਵੇਜ਼ ਕੋਲ ਬੱਸਾਂ ’ਚ ਡੀਜ਼ਲ ਪਵਾਉਣ ਲਈ ਨਹੀਂ ਪੈਸੇ'

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.