ETV Bharat / state

Sunil Jakhar On CM Mann: ਸੁਨੀਲ ਜਾਖੜ ਨੇ ਸੀਐਮ ਮਾਨ ਵੱਲੋਂ ਸੱਦੀ ਡੀਬੇਟ 'ਤੇ ਚੁੱਕੇ ਸਵਾਲ, ਕਿਹਾ- ਸਰਕਾਰ ਦੀ ਆਪਣੀ ਮੀਡੀਆ ਅਤੇ ਆਪਣੇ ਐਂਕਰ

author img

By ETV Bharat Punjabi Team

Published : Oct 30, 2023, 4:55 PM IST

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਪਹੁੰਚੇ, ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਇਰਾਦਿਆਂ ਉੱਤੇ ਸਵਾਲ ਚੁੱਕੇ। (Sunil Jakhar BJP state president)
Sunil Jakhar raised questions on Bhagwant Mann's invitation to debate in Ludhiana
ਭਗਵੰਤ ਮਾਨ ਵੱਲੋਂ ਡੀਬੇਟ ਦੇ ਸੱਦੇ 'ਤੇ ਸੁਨੀਲ ਜਾਖੜ ਨੇ ਚੂਕੇ ਸਵਾਲ

ਭਗਵੰਤ ਮਾਨ ਵੱਲੋਂ ਡੀਬੇਟ ਦੇ ਸੱਦੇ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ

ਲੁਧਿਆਣਾ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਪਹੁੰਚੇ, ਜਿਥੇ ਉਹਨਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 1 ਨਵੰਬਰ ਨੂੰ ਹੋਣ ਵਾਲੀ ਬਹਿਸ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਸੂਚੀ ਵੀ ਤਿਆਰ ਕਰ ਲਈ ਹੈ ਪਰ ਪ੍ਰਸ਼ਾਸਨ ਨੇ ਇਸ 'ਤੇ ਕੁਝ ਵੀ ਕਹਿਣ ਤੋਂ ਮੂੰਹ ਵੱਟ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਤੋਂ ਮੀਡੀਆ ਟੀਮ ਨੂੰ ਵੀ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਬਹਿਸ ਨਿਰਪੱਖ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਸ ਬਹਿਸ ਦਾ ਕੋਈ ਫਾਇਦਾ ਨਹੀਂ ਹਾਲਾਂਕਿ ਉਹ ਬਹਿਸ ਵਿੱਚ ਜਾਣਗੇ। ਇਸ ਮੌਕੇ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਪਾਣੀਆਂ ਨੂੰ ਲੈ ਕੇ ਸਾਡਾ ਸਟੈਂਡ ਬਿਲਕੁਲ ਸਪੱਸ਼ਟ ਹੈ,ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਲਵੇ 'ਚ ਕਈ ਜ਼ਿਲ੍ਹਿਆਂ ਵਾਂਗ ਅਬੋਹਰ ਇਲਾਕੇ ਵਿੱਚ 1000 ਫੁੱਟ ਤੱਕ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਕਿਸੇ ਹੋਰ ਸੂਬੇ ਨੂੰ ਪਾਣੀ ਦੇਣਾ ਉਚਿਤ ਹੈ।

ਸੁਪਰੀਮ ਕੋਰਟ ਦੇ ਫੈਸਲੇ 'ਤੇ ਟਿੱਪਣੀ : ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਰਾਬ ਨੀਤੀ ਦੇ ਮਾਮਲੇ 'ਚ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਸਬੰਧੀ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ 'ਚ ਵੱਡੀ ਧਾਂਦਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੀਟਿੰਗ ਵਿੱਚ ਸ਼ਾਮਿਲ ਸੀ, ਉਹ ਕਾਨੂੰਨ ਤੋਂ ਨਹੀਂ ਬਚੇਗਾ, ਸੁਨੀਲ ਜਾਖੜ ਨੇ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ 'ਚ ਗੈਂਗਸਟਰ ਇਕ ਤੋਂ ਬਾਅਦ ਇਕ ਕਤਲ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਛੱਤੀਸਗੜ੍ਹ ਜਾ ਰਹੇ ਨੇ ਜਦੋਂ ਕੇ ਉਨ੍ਹਾ ਦਾ ਓਥੇ ਕੋਈ ਕੰਮ ਨਹੀਂ ਹੈ, ਉਹ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਲਈ ਪੰਜਾਬ ਦਾ ਜਹਾਜ਼ ਲਿਜਾਇਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।

ਨਿਰਮਲ ਜੋੜਾ ਅਤੇ ਭਗਵੰਤ ਮਾਨ 'ਤੇ ਟਿੱਪਣੀ : ਸੁਨੀਲ ਜਾਖੜ ਨੇ ਹੋਰ ਮੁੱਦਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਾਡੇ ਵੱਲੋਂ ਮੰਚ ਸੰਚਾਲਨ ਕਰਨ ਲਈ ਜੋ ਨਾਂ ਦਿੱਤੇ ਗਏ ਹਨ, ਉਨ੍ਹਾਂ ਨਾਲ ਕੀ ਸਮੱਸਿਆ ਹੈ, ਸਰਕਾਰ ਉਨ੍ਹਾਂ ਦੀ ਸਿਫਾਰਿਸ਼ ਕਿਉਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਨਿਰਮਲ ਜੋੜਾ ਅਤੇ ਭਗਵੰਤ ਮਾਨ ਪਹਿਲਾਂ ਵੀ ਕਈ ਨਾਟਕ ਇਕੱਠੇ ਕਰ ਚੁੱਕੇ ਹਨ ਪਰ ਇਹ ਪੰਜਾਬ ਦਾ ਮਸਲਾ ਹੈ ਅਤੇ ਇਸ ਨੂੰ ਪੂਰੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਆਪਣੇ ਆਪ ਨੂੰ 30 ਮਿੰਟਾਂ ਵਿੱਚੋਂ 40 ਮਿੰਟ ਦੇਣ ਦੇ ਮੁੱਦੇ ’ਤੇ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਸਿਰਫ਼ ਇੱਕ ਲਾਈਨ ਵਿੱਚ ਸਾਰਾ ਮਾਮਲਾ ਖ਼ਤਮ ਕਰ ਦੇਵਾਂਗਾ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਪੀ ਏ ਯੂ ਦੇ ਵਿਦਿਆਰਥੀ ਜੋਕਿ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਉਨ੍ਹਾ ਨੂੰ ਹੋਸਟਲ ਚ ਹੀ ਸਰਕਾਰ ਸੀਲ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਲੁਧਿਆਣਾ ਨੂੰ ਛਾਉਣੀ ਬਣਾ ਦਿੱਤਾ ਜਾਵੇਗਾ ਜੋਕਿ ਸਹੀ ਨਹੀਂ ਹੈ। ਉਨ੍ਹਾ ਵਿਧਾਨ ਸਭਾ ਦੇ ਸੈਸ਼ਨ ਨੂੰ ਲੈਕੇ ਵੀ ਕਿਹਾ ਕਿ ਜੇਕਰ ਬਹਿਸ ਬਾਹਰ ਕਰਨੀ ਹੈ ਤਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦਾ ਕੀ ਫਾਇਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.