ETV Bharat / state

CM Beant Singh murder case: ਸੁਪਰੀਮ ਕੋਰਟ ਤੋਂ ਬਲਵੰਤ ਰਾਜੋਆਣਾ ਨੂੰ ਰਾਹਤ ਨਹੀਂ, ਭੈਣ ਕਮਲਦੀਪ ਕੌਰ ਨੇ ਕਿਹਾ - ਟੁੱਟੀ ਆਖਰੀ ਉਮੀਦ

author img

By

Published : May 3, 2023, 1:39 PM IST

ਸੁਪਰੀਮ ਕੋਰਟ ਤੋਂ ਬਲਵੰਤ ਰਾਜੋਆਣਾ ਨੂੰ ਰਾਹਤ ਨਹੀਂ ਮਿਲਣ ਤੇ ਉਸਦੀ ਭੈਣ ਕਮਲਦੀਪ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਖਰੀ ਉਮੀਦ ਵੀ ਟੁੱਟ ਗਈ ਹੈ।

Statement of sister Kamaldeep Kaur on Balwant Singh Rajoana not getting relief from the Supreme Court
ਸੁਪਰੀਮ ਕੋਰਟ ਤੋਂ ਬਲਵੰਤ ਰਾਜੋਆਣਾ ਨੂੰ ਰਾਹਤ ਨਹੀਂ, ਭੈਣ ਕਮਲਦੀਪ ਕੌਰ ਨੇ ਕਿਹਾ-ਆਖਰੀ ਉਮੀਦ ਵੀ ਟੁੱਟ ਗਈ

ਸੁਪਰੀਮ ਕੋਰਟ ਤੋਂ ਬਲਵੰਤ ਰਾਜੋਆਣਾ ਨੂੰ ਰਾਹਤ ਨਹੀਂ, ਭੈਣ ਕਮਲਦੀਪ ਕੌਰ ਨੇ ਕਿਹਾ - ਟੁੱਟੀ ਆਖਰੀ ਉਮੀਦ

ਲੁਧਿਆਣਾ : 1995 ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਮਾਮਲੇ ਤੇ ਸੁਪ੍ਰੀਮ ਕੋਰਟ ਨੇ ਅੰਤਿਮ ਫੈਸਲਾ ਕੇਂਦਰੀ ਗ੍ਰਹਿ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਹੀਂ ਮਿਲੀ ਹੈ, ਜਿਸ ਕਰਕੇ ਉਸ ਦੇ ਪਰਿਵਾਰ ਦੇ ਵਿੱਚ ਰੋਸ ਹੈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਹੈ ਕਿ ਸਾਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਦੀ ਉਮੀਦ ਸੀ ਪਰ ਉਹ ਆਖ਼ਰੀ ਉਮੀਦ ਵੀ ਉਹਨਾਂ ਦੀ ਟੁੱਟ ਗਈ ਹੈ।


ਰਾਸ਼ਟਰਪਤੀ ਨੂੰ ਲਾਈ ਸੀ ਗੁਹਾਰ : ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ 2012 ਦੇ ਵਿਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਲਈ ਰਾਸ਼ਟਰਪਤੀ ਦੇ ਕੋਲ ਗੁਹਾਰ ਲਗਾਈ ਸੀ ਅਤੇ ਉਸ ਸਮੇਂ ਤੋਂ ਹੀ ਇਸ ਮਾਮਲੇ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਅੱਜ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 28 ਸਾਲ ਦੇ ਲਗਭਗ ਦਾ ਸਮਾਂ ਹੋ ਚੁੱਕਾ ਹੈ। ਮਾਮਲੇ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਅੱਜ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 28 ਸਾਲ ਦੇ ਲਗਭਗ ਦਾ ਸਮਾਂ ਹੋ ਚੁੱਕਾ ਹੈ। ਬਲਵੰਤ ਸਿੰਘ ਰਾਜੋਆਣਾ ਜੇਲ੍ਹ ਵਿੱਚ ਬੰਦ ਹੈ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Delhi Liquor Scam: ਰਾਘਵ ਚੱਢਾ ਨੇ ਕਿਹਾ- ਈਡੀ ਦੀ ਚਾਰਜਸ਼ੀਟ 'ਚ ਮੇਰਾ ਨਾਂ ਨਹੀਂ, ਗਲਤ ਚੱਲ ਰਹੀਆਂ ਹਨ ਖ਼ਬਰਾਂ


ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿਚ ਕਿਹਾ ਹੈ ਕਿ ਗ੍ਰਹਿ ਵਿਭਾਗ ਇਸ ਤੇ ਅੰਤਿਮ ਫ਼ੈਸਲਾ ਲਵੇ ਕਿਉਂਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਨੇ ਇਸ ਸਬੰਧੀ ਜਵਾਬ ਸੁਪਰੀਮ ਕੋਰਟ ਵਿਚ ਦਾਖਲ ਕਰਨ ਲਈ ਕਿਹਾ ਸੀ, ਜਿਸ ਵਿੱਚ ਕੇਂਦਰ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਇਸ ਉੱਤੇ ਆਪਣਾ ਬਿਆਨ ਜਾਰੀ ਕੀਤਾ ਸੀ। ਇਸ ਕਰਕੇ ਹੁਣ ਗ੍ਰਹਿ ਵਿਭਾਗ ਨੂੰ ਵੀ ਸੁਪਰੀਮ ਕੋਰਟ ਨੇ ਫ਼ੈਸਲਾ ਲੈਣ ਲਈ ਕਿਹਾ ਹੈ। ਇਸ ਫੈਸਲੇ ਤੋਂ ਰਾਜੋਆਣਾ ਦੀ ਭੈਣ ਨੇ ਕਿਹਾ ਹੈ ਕਿ ਉਹ ਖੁਸ਼ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.