ETV Bharat / state

ਜਬਰਜ਼ਨਾਹ ਮਾਮਲੇ ’ਚ ਸਿਮਰਜੀਤ ਬੈਂਸ ਦੇ ਭਰਾ ਦਾ ਮੁੜ ਮਿਲਿਆ 2 ਦਿਨ ਦਾ ਰਿਮਾਂਡ

author img

By

Published : Jul 5, 2022, 3:38 PM IST

ਸਿਮਰਜੀਤ ਬੈਂਸ ਦੇ ਭਰਾ ਦਾ ਮੁੜ ਮਿਲਿਆ 2 ਦਿਨ ਦਾ ਰਿਮਾਂਡ
ਸਿਮਰਜੀਤ ਬੈਂਸ ਦੇ ਭਰਾ ਦਾ ਮੁੜ ਮਿਲਿਆ 2 ਦਿਨ ਦਾ ਰਿਮਾਂਡ

ਸਿਮਰਜੀਤ ਬੈਂਸ ਜਬਰਜ਼ਨਾਹ ਮਾਮਲੇ ਵਿੱਚ ਪੁਲਿਸ ਵੱਲੋਂ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਮੁਲਜ਼ਮ ਦਾ ਪੁਲਿਸ ਨੂੰ ਮੁੜ ਦੋ ਦਿਨ ਦਾ ਰਿਮਾਂਡ ਦਿੱਤਾ ਹੈ।

ਲੁਧਿਆਣਾ: ਬਲਾਤਕਾਰ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਅੱਜ ਅਦਾਲਤ ਵਿੱਚ ਮੁੜ ਪੇਸ਼ ਕਰ ਕੇ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਨਾਲ ਹੀ ਮੋਬਾਈਲ ਉਨ੍ਹਾਂ ਦਾ ਰਿਕਵਰ ਕਰਨਾ ਹੈ। ਉਸ ਸਬੰਧੀ ਹਾਲੇ ਤੱਕ ਮੁਲਜ਼ਮ ਨੂੰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਿਸ ਕਰਕੇ ਸਮਾਂ ਲੱਗ ਰਿਹਾ ਹੈ।

ਬਚਾਅ ਪੱਖ ਦੇ ਵਕੀਲ ਨੇ ਕਿਹਾ ਕਰਮਜੀਤ ਕੌਰ ਬੈਂਸ ਨੇ ਜੋ ਪਹਿਲਾਂ ਰਿਮਾਂਡ ’ਤੇ ਕਿਹਾ ਸੀ ਉਹੀ ਬਾਰ ਬਾਰ ਜੱਜ ਸਾਹਿਬ ਨੂੰ ਦੁਬਾਰਾ ਦੱਸ ਰਹੀ ਹੈ। ਉਨ੍ਹਾਂ ਕਿਹਾ ਸਿਰਫ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤ ਪੱਖ ਦੇ ਵਕੀਲ ਨੇ ਕਿਹਾ ਕਿ ਅੱਜ ਕਰਮਜੀਤ ਬੈਂਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਅਹਿਮ ਸੁਰਾਗ ਜੋ ਮੁਲਜ਼ਮ ਤੋਂ ਬਰਾਮਦ ਹੋਣੇ ਹਨ। ਉਸ ਤੋਂ ਬਾਅਦ ਹੀ ਜੇਕਰ ਦੁਬਾਰਾ ਲੋੜ ਪਈ ਤਾਂ ਮੁੜ ਤੋਂ ਰਿਮਾਂਡ ਮੰਗਿਆ ਜਾਵੇਗਾ।

ਸਿਮਰਜੀਤ ਬੈਂਸ ਦੇ ਭਰਾ ਦਾ ਮੁੜ ਮਿਲਿਆ 2 ਦਿਨ ਦਾ ਰਿਮਾਂਡ

ਉਨ੍ਹਾਂ ਕਿਹਾ ਜਦੋਂ ਤੱਕ ਪੁਲਿਸ ਦੀ ਤਫਤੀਸ਼ ਪੂਰੀ ਨਹੀਂ ਹੁੰਦੀ ਉਦੋਂ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਨਹੀਂ ਭੇਜਿਆ ਜਾ ਰਿਹਾ। ਉਨ੍ਹਾਂ ਕਿਹਾ ਲੋੜ ਪੈਣ ’ਤੇ ਉਹ ਮੁੜ ਤੋਂ ਰਿਮਾਂਡ ਦੀ ਮੰਗ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਪਿਛਲੀ ਤਰੀਕ ਦੌਰਾਨ ਦਲੀਲਾਂ ਹੋਈਆਂ ਸੀ ਉਹੀ ਇਸ ਵਾਰ ਵੀ ਹੋਈਆਂ ਹਨ। ਮੁਲਜ਼ਮ ਤੋਂ ਮੋਬਾਇਲ ਦੀ ਰਿਕਵਰੀ ਅਤੇ ਉਸ ਦੇ ਸੰਪਰਕਾਂ ਸਬੰਧੀ ਅਤੇ ਬਾਕੀ ਕੇਸਾਂ ਵਿੱਚ ਲੋੜੀਂਦੇ ਮੁਲਜ਼ਮਾਂ ਸਬੰਧੀ ਪੁੱਛ ਪੜਤਾਲ ਕੀਤੀ ਜਾਣੀ ਹੈ।

ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਸਿਰਫ ਕਰਮਜੀਤ ਬੈਂਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਪਿਛਲੀ ਵਾਰ ਵਕੀਲ ਨੇ ਦਲੀਲਾਂ ਦਿੱਤੀਆਂ ਸਨ ਇਸ ਵਾਰ ਵੀ ਸਭ ਅੱਗੇ ਉਹੀ ਗੱਲਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜੋ ਵੀ ਸੱਚਾਈ ਹੈ ਪਹਿਲਾਂ ਹੀ ਦੱਸ ਚੁੱਕੇ ਹਨ। ਵਕੀਲ ਨੇ ਕਿਹਾ ਕਿ ਕਰਮਜੀਤ ਬੈਂਸ ’ਤੇ ਸਿਰਫ਼ 506 ਐਕਟ ਦੇ ਅਧੀਨ ਮਾਮਲਾ ਬਣਦਾ ਹੈ ਜੋ ਉਨ੍ਹਾਂ ’ਤੇ ਡਰਾਉਣ ਧਮਕਾਉਣ ਦੇ ਇਲਜ਼ਾਮ ਲੱਗੇ ਹਨ।

ਇਹ ਵੀ ਪੜ੍ਹੋ: ਮਾਨ ਕੈਬਨਿਟ ’ਚ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.