ETV Bharat / state

Governor and Bhagwant Mann: ਰਾਜਪਾਲ ਅਤੇ ਮੁੱਖ ਮੰਤਰੀ ਆਹਮੋ ਸਾਹਮਣੇ, ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਈ ਚੁਟਕੀ

author img

By

Published : Feb 14, 2023, 3:50 PM IST

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਚੱਲ ਰਹੇ ਵਿਵਾਦ ਉੱਤੇ ਹੁਣ ਵਿਰੋਧੀ ਵੀ ਸਿਆਸਤ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸੰਵਿਧਾਨਿਕ ਅਹੁਦਿਆਂ ਉੱਤੇ ਬੈਠੇ ਦੋਵਾਂ ਲੋਕਾਂ ਨੂੰ ਚਾਹੀਦਾ ਸੀ ਕਿ ਅਜਿਹੀਆਂ ਗੱਲਾਂ ਨੂੰ ਫੋਨ ਉੱਤੇ ਨਬੇੜਿਆ ਜਾਵੇ ਪਰ ਹੁਣ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਕੇ ਦੋਵਾਂ ਨੇ ਕੋਈ ਜ਼ਿਆਦਾ ਸਮਝਦਾਰੀ ਦਾ ਸਬੂਤ ਨਹੀਂ ਦਿੱਤਾ।

Shiromani Akali Dals conflict over the dispute between the Governor and Bhagwant Mann
Governor and Bhagwant Mann: ਰਾਜਪਾਲ ਅਤੇ ਮੁੱਖ ਮੰਤਰੀ ਆਹਮੋ ਸਾਹਮਣੇ, ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਈ ਚੁਟਕੀ

Governor and Bhagwant Mann: ਰਾਜਪਾਲ ਅਤੇ ਮੁੱਖ ਮੰਤਰੀ ਆਹਮੋ ਸਾਹਮਣੇ, ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਈ ਚੁਟਕੀ

ਲੁਧਿਆਣਾ: ਪੰਜਾਬ ਦੇ ਰਾਜਪਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਨੂੰ ਲੈ ਕੇ ਇੱਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਇਸ ਸਬੰਧੀ ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਭਾਵੇਂ ਸਰਕਾਰ ਕਾਨੂੰਨ ਦੀ ਪ੍ਰਕਿਰਿਆ ਅਨੁਸਾਰ ਆਪਣਾ ਕੰਮ ਕਰਨ ਦੀ ਹੱਕਦਾਰ ਹੈ, ਪਰ ਰਾਜਪਾਲ ਦੇ ਵੱਲੋਂ ਉਠਾਏ ਗਏ ਮੁੱਦੇ ਬਿਲਕੁਲ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਭਾਵੇਂ ਮਾਮਲਾ ਸਿੰਗਾਪੁਰ ਦੇ ਵਿੱਚ ਟੂਰ ਉੱਤੇ ਗਏ 36 ਪ੍ਰਿੰਸੀਪਲ ਦੀ ਚੋਣ ਦਾ ਹੈ ਜਾਂ ਫਿਰ ਹੋਰ ਮਾਮਲਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਨੂੰ ਇਸ ਸਬੰਧੀ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਉਹਨਾਂ ਨੂੰ 3 ਕਰੋੜ ਪੰਜਾਬੀਆਂ ਨੂੰ ਜ਼ਰੂਰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।

ਪੰਜਾਬ ਨਿਵੇਸ਼ ਮਿਲਣੀ 2023: ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਨਿਵੇਸ਼ ਮਿਲਣੀ 2023 ਨੂੰ ਲੈ ਕੇ ਵੀ ਮਹੇਸ਼ ਇੰਦਰ ਗਰੇਵਾਲ ਨੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਰੋੜਾਂ ਰੁਪਏ ਦਾ ਨਿਵੇਸ਼ ਸਨਅਤਕਾਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੋ ਜਹੇ ਹਾਲਾਤ ਹਨ ਇੱਥੇ ਨਵੇਂ ਨਿਵੇਸ਼ਕ ਤਾਂ ਨਹੀਂ ਆਉਣਗੇ ਪਰ ਮੌਜੂਦਾ ਸਰਕਾਰ ਪੰਜਾਬ ਅੰਦਰ ਜੋ ਪੁਰਾਣੇ ਨਿਵੇਸ਼ਕ ਅਤੇ ਸਨਅਤਕਾਰ ਹਨ ਉਨ੍ਹਾਂ ਨੂੰ ਹੀ ਬਚਾ ਲੈਣ ਤਾਂ ਇਹ ਵੀ ਪੰਜਾਬ ਸਰਕਾਰ ਦੀ ਵੱਡੀ ਕਾਮਯਾਬੀ ਹੋਵੇਗੀ ।

ਇਹ ਵੀ ਪੜ੍ਹੋ: Search Operation Against Gangsters: ਗੈਂਗਸਟਰਾਂ ਦੇ ਹਮਦਰਦਾਂ ਖ਼ਿਲਾਫ਼ ਪੁਲਿਸ ਨੇ ਦਿੱਤੀ ਦਬਿਸ਼, 80 ਥਾਵਾਂ ਉੱਤੇ ਛਾਪੇਮਾਰੀ


ਵਿਧਾਇਕਾਂ ਲਈ ਸਿਖਲਾਈ ਸੈਸ਼ਨ: ਉੱਥੇ ਹੀ ਉਨ੍ਹਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਟਰੇਨਿੰਗ ਸੈਸ਼ਨ ਨੂੰ ਲੈ ਕੇ ਵੀ ਕਿਹਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦੇਣ ਤੋਂ ਪਹਿਲਾਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾ ਵਿਧਾਇਕਾਂ ਨੂੰ ਵੀ ਸਿਖਲਾਈ ਦੇ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਤੋਂ ਸਾਫ ਹੈ ਕਿ ਇਹ ਕਹਿ ਰਹੇ ਨੇ ਕਿ ਸਰਕਾਰ ਅਤੇ ਵਿਧਾਇਕ ਅਣਜਾਣ ਹਨ ਅਤੇ ਇਹ ਹੁਣ ਸਰਕਾਰ ਨੇ ਖੁੱਦ ਸਾਬਤ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.