ETV Bharat / state

Sheller owners proteste: ਖੰਨਾ 'ਚ ਸ਼ੈਲਰ ਮਾਲਕਾਂ ਨੇ ਘੇਰਿਆ ਫੂਡ ਸਪਲਾਈ ਦਫ਼ਤਰ, ਜਬਰੀ ਲਿਫਟਿੰਗ ਦੇ ਵਿਰੋਧ 'ਚ ਕੀਤਾ ਰੋਸ ਮੁਜਾਹਰਾ

author img

By ETV Bharat Punjabi Team

Published : Oct 18, 2023, 10:25 PM IST

Sheller owners protested against the lifting by surrounding the food supply office in Anaj Mandi of sub tehsil Khanna of Ludhiana.
Sheller owners proteste: ਖੰਨਾ 'ਚ ਸ਼ੈਲਰ ਮਾਲਕਾਂ ਨੇ ਘੇਰਿਆ ਫੂਡ ਸਪਲਾਈ ਦਫ਼ਤਰ, ਜਬਰੀ ਲਿਫਟਿੰਗ ਦੇ ਵਿਰੋਧ 'ਚ ਕੀਤਾ ਰੋਸ ਮੁਜਾਹਰਾ

ਪੂਰੇ ਪੰਜਾਬ ਵਿੱਚ ਸ਼ੈਲਰ ਮਾਲਕਾਂ ਦੀ ਹੜਤਾਲ ਦਾ ਅਸਰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ (Khanna is the largest market in Asia) ਵਿੱਚ ਵਿਖਾਈ ਦਿੱਤਾ। ਇੱਥੇ ਸ਼ੈਲਰ ਮਾਲਕਾਂ ਨੇ ਜਬਰੀ ਲਿਫਟਿੰਗ ਰੁਕਵਾਈ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੇ ਧੰਦੇ ਨੂੰ ਬਰਬਾਦ ਕਰਨਾ ਚਾਹੁੰਦੀ ਹੈ।

'ਜਬਰੀ ਲਿਫਟਿੰਗ ਦੇ ਵਿਰੋਧ 'ਚ ਰੋਸ ਮੁਜਾਹਰਾ'

ਖੰਨਾ (ਲੁਧਿਆਣਾ): ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਸ਼ੈਲਰ ਮਾਲਕਾਂ ਨੇ ਫੂਡ ਸਪਲਾਈ ਦਫ਼ਤਰ (Food Supply Office) ਦਾ ਘਿਰਾਓ ਕਰਕੇ ਰੋਸ ਮੁਜਾਹਰਾ ਕੀਤਾ। ਕੇਂਦਰ ਸਰਕਾਰ ਅਤੇ ਐੱਫਸੀਆਈ ’ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ ਗਿਆ। ਉੱਥੇ ਹੀ ਸਥਾਨਕ ਪ੍ਰਸ਼ਾਸਨ ਵੱਲੋਂ ਜਬਰਦਸਤੀ ਲਿਫਟਿੰਗ ਕਰਾਉਣ ਦੀ ਗੱਲ ਵੀ ਆਖੀ ਗਈ। ਉਹਨਾਂ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਐੱਫਆਰਕੇ ਦਾ ਮੁੱਦਾ (The issue of FRK) ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇ। ਸ਼ੈਲਰ ਮਾਲਕਾਂ ਨੂੰ ਮਨਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰੀਬ 5 ਘੰਟੇ ਬੰਦ ਕਮਰਾ ਮੀਟਿੰਗ ਕੀਤੀ ਪਰ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ। ਜਿਸ ਕਾਰਨ ਅਨਾਜ ਮੰਡੀ ਵਿੱਚ ਲਿਫਟਿੰਗ ਦਾ ਕੰਮ ਪੂਰੀ ਤਰ੍ਹਾਂ ਠੱਪ ਹੈ। ਝੋਨੇ ਦੀ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਮਿੱਲਰਾਂ ਨੇ ਲਿਫਟਿੰਗ ਦਾ ਵਿਰੋਧ ਕੀਤਾ: ਰਾਈਸ ਮਿੱਲਰਜ਼ ਐਸੋਸੀਏਸ਼ਨ ਖੰਨਾ (Rice Millers Association Khanna) ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਪੰਜਾਬ ਭਰ ਵਿੱਚ ਹੜਤਾਲ ’ਤੇ ਹੈ। ਐੱਫ.ਆਰ.ਕੇ. ਨੂੰ ਲੈ ਕੇ ਕੇਂਦਰ ਸਰਕਾਰ ਅਤੇ ਐੱਫ.ਸੀ.ਆਈ. ਨਾਲ ਰੇੜਕਾ ਚੱਲ ਰਿਹਾ ਹੈ। ਬੁੱਧਵਾਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਇੱਕ ਸਾਜ਼ਿਸ਼ ਦੇ ਤਹਿਤ ਪ੍ਰਸ਼ਾਸਨ ਨੇ ਪੂਰੇ ਪੰਜਾਬ 'ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਲਿਫਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇੱਥੋਂ ਜ਼ਬਰਦਸਤੀ ਟਰੱਕਾਂ ਵਿੱਚ ਮਾਲ ਲੱਦਣਾ ਸ਼ੁਰੂ ਕੀਤਾ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼ੈਲਰ ਮਾਲਕ ਮਾਰਕੀਟ ਕਮੇਟੀ ਵਿੱਚ ਇਕੱਠੇ ਹੋ ਗਏ।

ਫੂਡ ਸਪਲਾਈ ਦਫ਼ਤਰ ਦਾ ਘਿਰਾਓ: ਪ੍ਰਸ਼ਾਸਨ ਨਾਲ ਮੀਟਿੰਗ ਵਿੱਚ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਫੂਡ ਸਪਲਾਈ ਦਫ਼ਤਰ ਦਾ ਘਿਰਾਓ ਕਰਨਾ ਪਿਆ। ਉਨ੍ਹਾਂ ਦੇ ਗੁੱਸੇ ਨੂੰ ਦੇਖਦੇ ਹੋਏ ਡੀਐੱਫਐੱਸਸੀ ਸ਼ੇਫਾਲੀ ਚੋਪੜਾ ਨੇ ਖੰਨਾ ਆ ਕੇ ਮੀਟਿੰਗ ਕੀਤੀ। ਮੀਟਿੰਗ ਕਰੀਬ 5 ਘੰਟੇ ਬੰਦ ਕਮਰੇ ਵਿੱਚ ਚੱਲਦੀ ਰਹੀ। ਪ੍ਰਸ਼ਾਸਨ ਨੇ ਕਾਫੀ ਦਬਾਅ ਬਣਾਇਆ ਪਰ ਉਹ ਆਪਣੀ ਮੰਗ 'ਤੇ ਅੜੇ ਹੋਏ ਹਨ ਕਿ ਜਦੋਂ ਤੱਕ ਐਫਆਰਕੇ ਦਾ ਮੁੱਦਾ ਹੱਲ ਨਹੀਂ ਹੁੰਦਾ ਉਹ ਹੜਤਾਲ 'ਤੇ ਰਹਿਣਗੇ। ਸ਼ੈਲਰ ਮਾਲਕ (Sheller owner) ਦਿਲਮੇਘ ਸਿੰਘ ਖਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਉਠਾਉਣਾ ਚਾਹੀਦਾ ਹੈ। ਇਸ ਦਾ ਹੱਲ ਪਹਿਲ ਦੇ ਆਧਾਰ 'ਤੇ ਇਕੱਠੇ ਬੈਠ ਕੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਕਾਰਨ ਸ਼ੈਲਰ ਮਾਲਕ, ਆੜ੍ਹਤੀ, ਕਿਸਾਨ ਤੇ ਮਜ਼ਦੂਰ ਸਭ ਦਾ ਨੁਕਸਾਨ ਹੋ ਰਿਹਾ ਹੈ। ਐੱਫਸੀਆਈ ਸ਼ੈਲਰ ਮਾਲਕਾਂ ਨਾਲ ਧੱਕਾ ਕਰ ਰਹੀ ਹੈ। ਇਸ ਨਾਲ ਸ਼ੈਲਰ ਇੰਡਸਟਰੀ ਬਰਬਾਦ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.