ETV Bharat / state

ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ

author img

By

Published : Feb 4, 2023, 10:57 AM IST

Sex racket arrested from Ludhiana hotels
ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ

ਲੁਧਿਆਣਾ ਵਿੱਚ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਧੰਦੇ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਵੱਖ ਵੱਖ ਹੋਟਲਾਂ ਉੱਤੇ ਰੇਡ ਕਰਕੇ 13 ਲੜਕੀਆਂ ਅਤੇ 5 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਬੰਧਿਤ ਹੋਟਲਾਂ ਦੇ ਮੈਨੇਜਰ ਅਤੇ ਮਾਲਿਕਾਂ ਉੱਤੇ ਵੀ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਗੁਪਤ ਸੂਚਨਾ ਦੇ ਅਧਾਰ ਉੱਤੇ ਕੀਤੀ ਗਈ ਹੈ।

ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ

ਲੁਧਿਆਣਾ: ਸਥਾਨਕ ਪੁਲਿਸ ਵੱਲੋਂ ਜਿਸਮਫਿਰੋਸ਼ੀ ਦੇ ਚੱਲ ਰਹੇ ਨਾਜਾਇਜ਼ ਧੰਦੇ ਉੱਤੇ ਸਖਤ ਕਾਰਵਾਈ ਕਰਦਿਆਂ ਲੁਧਿਆਣਾ ਬੱਸ ਸਟੈਂਡ ਦੇ ਨੇੜੇ-ਤੇੜੇ ਤਿੰਨ ਹੋਟਲ ਜਿਨ੍ਹਾਂ ਵਿੱਚ ਹੋਟਲ ਪਾਲਮ ਇਨ, ਹੋਟਲ ਰੀਗਲ ਕਲਾਸਿਕ, ਹੋਟਲ ਪਾਰਕ ਬਲੂ ਦੇ ਵਿੱਚ ਛਾਪੇਮਾਰੀ ਕਰਕੇ ਜਿਸਮਫਿਰੋਸ਼ੀ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 13 ਲੜਕੀਆਂ ਅਤੇ 5 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਲੜਕੀਆਂ ਦੀ ਖਰੀਦੋ ਫਰੋਖਤ: ਮਾਮਲੇ ਉੱਤੇ ਏ ਡੀ ਸੀ ਪੀ ਸ਼ੁਭਮ ਅੱਗਰਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਇਨ੍ਹਾਂ ਤਿੰਨ ਹੋਟਲਾਂ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲ ਮਾਲਕਾਂ ਨੂੰ ਵੀ ਇਸ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਉੱਤੇ ਵੀ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲ ਵਿੱਚ ਲੜਕੀਆਂ ਸਪਲਾਈ ਕੀਤੀਆਂ ਜਾਂਦੀਆਂ ਸਨ ਅਤੇ ਹੋਟਲ ਦੇ ਵਿੱਚ ਵੀ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਲੜਕੀਆਂ ਦੀ ਖਰੀਦੋ ਫਰੋਖਤ ਵੀ ਕੀਤੀ ਜਾਂਦੀ ਸੀ ਇਸ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ



ਹੋਟਲ ਮਾਲਕਾਂ ਉੱਤੇ ਕਾਰਵਾਈ: ਸ਼ੁਭਮ ਅਗਰਵਾਲ ਨੇ ਅੱਗੇ ਦੱਸਿਆ ਕਿ ਸਾਨੂੰ ਕਾਫੀ ਲੰਬੇ ਸਮੇਂ ਤੋਂ ਇਸ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਨੇੜੇ ਤੇੜੇ ਦੇ ਲੋਕ ਵੀ ਕਾਫੀ ਪਰੇਸ਼ਾਨ ਸਨ। ਉਨ੍ਹਾਂ ਕਿਹਾ ਜ਼ਿਆਦਾਤਰ ਇਹ ਹੋਟਲ ਬੱਸ ਸਟੈਂਡ ਦੇ ਨੇੜੇ ਹਨ ਅਤੇ ਦਲਾਲ ਇੱਥੋਂ ਹੀ ਅੱਗੇ ਲੜਕੀਆਂ ਨੂੰ ਭੇਜਦੇ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਲੜਕੀਆਂ ਇਸ ਧੰਦੇ ਦੇ ਵਿੱਚ ਗ੍ਰਿਫ਼ਤਾਰ ਕੀਤੀਆਂ ਗਈਆਂ ਹਨ ਉਹ ਜ਼ਿਆਦਾਤਰ ਨੇੜੇ-ਤੇੜੇ ਦੇ ਇਲਾਕੇ ਦੀਆਂ ਹੀ ਰਹਿਣ ਵਾਲੀਆਂ ਹਨ। ਇਸ ਤੋਂ ਇਲਾਵਾ ਜਿਹੜੇ ਦਲਾਲ ਹਨ ਉਹ ਵੀ ਨੇੜੇ-ਤੇੜੇ ਦੇ ਇਲਾਕੇ ਤੋਂ ਹੀ ਸਬੰਧਤ ਹਨ ਉਨ੍ਹਾਂ ਕਿਹਾ ਕਿ ਅਸੀਂ ਡੂੰਘਾਈ ਨਾਲ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਇਹ ਨੈਟਵਰਕ ਕਿੱਥੇ ਤਕ ਫੈਲਿਆ ਹੋਇਆ ਹੈ ਅਤੇ ਇਸ ਵਿਚ ਕਿਹੜੇ ਹੋਰ ਹੋਟਲ ਸ਼ਾਮਿਲ ਹਨ ਉਨ੍ਹਾਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਵੀ ਅਜਿਹਾ ਗ਼ੈਰ-ਕਨੂੰਨੀ ਕੰਮ ਕਰਨ ਵਾਲੇ ਹੋਟਲ ਮਾਲਕਾਂ ਨੂੰ ਤਾੜਨਾ ਹੈ ਕਿ ਉਹ ਅਜਿਹਾ ਨਾ ਕਰਨ ਨਹੀਂ ਤਾਂ ਉਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਇਹ ਵੀ ਪੜ੍ਹੋ: Attackers shot: ਗੋਲੀ ਦੀ ਆਵਾਜ਼ ਨਾਲ ਮੁੜ ਕੰਬੀ ਗੁਰੂ ਨਗਰੀ, ਆਟਾ ਚੱਕੀ ਮਾਲਕ ਨੂੰ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.