ETV Bharat / state

ਕਾਂਗਰਸ ਲਈ ਫੈਸਲੇ ਦਾ ਦਿਨ, ਰਾਹੁਲ ਗਾਂਧੀ ਅੱਜ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ

author img

By

Published : Feb 6, 2022, 6:55 AM IST

ਕਾਂਗਰਸ ਲਈ ਫੈਸਲੇ ਦਾ ਦਿਨ
ਕਾਂਗਰਸ ਲਈ ਫੈਸਲੇ ਦਾ ਦਿਨ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਅੱਜ ਰਾਹੁਲ ਗਾਂਧੀ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ (Chief Minister face Congress) ਦਾ ਐਲਾਨ ਕਰਨਗੇ। ਰਾਹੁਲ ਅੱਜ ਪੰਜਾਬ ਆ ਰਹੇ ਹਨ ਜੋ ਲੁਧਿਆਣਾ 'ਚ ਵਰਚੁਅਲ ਰੈਲੀ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਲੋਕਾਂ ਨੂੰ ਭਰਮਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਇਸੇ ਵਿਚਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚ ਰਹੇ ਹਨ ਜੋ ਕਿ ਲੁਧਿਆਣਾ 'ਚ ਵਰਚੁਅਲ ਰੈਲੀ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।

ਇਹ ਵੀ ਪੜੋ: ਚੰਨੀ ਜਾਂ ਸਿੱਧੂ, ਕਾਂਗਰਸ ਲਈ ਕੌਣ ਲਾਹੇਵੰਦ ਤੇ ਕੌਣ ਨੁਕਸਾਨਕੁੰਨ !

ਸਿੱਧੂ ਜਾ ਚੰਨੀ ?

ਮੁੱਖ ਮੰਤਰੀ ਦੀ ਦੌੜ ਵਿੱਚ 2 ਚਿਹਰੇ ਸ਼ਾਮਲ ਹਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੂਜਾ ਨਵਜੋਤ ਸਿੰਘ ਸਿੱਧੂ। ਹਾਲਾਂਕਿ ਸੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਦੇ ਕਈ ਆਗੂ ਕਹਿ ਚੁੱਕੇ ਹਨ ਕਿ ਪਾਰਟੀ ਨੇ ਇੱਕ ਪ੍ਰਕ੍ਰਿਰਿਆ ਦੇ ਤਹਿਤ ਵਰਕਰਾਂ ਤੋਂ ਪੁੱਛਿਆ ਹੈ ਕਿ ਉਹ ਕੀ ਚਾਹੁੰਦੇ ਹਨ, ਪਰ ਆਖਿਰੀ ਫੈਸਲਾ ਰਾਹੁਲ ਗਾਂਧੀ ਭਲਕੇ ਦੁਪਹਿਰ 2 ਵਜੇ ਲੁਧਿਆਣਾ ਤੋਂ ਵਰਚੁਅਲ ਰੈਲੀ ਕਰਨਗੇ ਤੇ ਸੀਐੱਮ ਚਿਹਰੇ ਦਾ ਐਲਾਨ ਕਰਨਗੇ।

ਮੁੱਖ ਮੰਤਰੀ ਚੰਨੀ ਦੇ ਹੱਕ ਵਿੱਚ ਕਈ ਕਾਂਗਰਸੀ ਆਗੂ

ਕਾਂਗਰਸ ਦੇ ਕਈ ਸੀਨੀਅਰ ਆਗੂ ਨੇ ਇੱਛਾ ਜਾਹਿਰ ਕੀਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਚਿਹਰੇ ਵੱਜੋਂ ਐਲਾਨ ਕੀਤਾ ਜਾਵੇ। ਉਥੇ ਹੀ ਹਰੀਸ਼ ਚੌਧਰੀ ਦੇ ਐਲਾਨ ਤੋਂ ਪਹਿਲਾਂ ਸੁਨੀਲ ਜਾਖੜ ਵੀ ਮੀਡੀਆ ਵਿੱਚ ਬਿਆਨ ਦੇ ਚੁੱਕੇ ਹਨ ਕਿ ਇਸ ਮਸਲੇ ’ਤੇ ਆਲਾ ਕਮਾਨ ਨੂੰ ਚੰਨੀ ਨੂੰ ਵਕਤ ਦੇਣਾ ਚਾਹੀਦਾ ਹੈ।

ਕੀ ਸਿੱਧੂ ਹੋਣਗੇ ਨਰਾਜ਼

ਨਵਜੋਤ ਸਿੱਧੂ ਦੇ ਪਤਨੀ ਨਵਜੋਤ ਕੌਰ ਸਿੱਧੂ ਇਹ ਗੱਲ ਕਹਿ ਚੁੱਕੇ ਹਨ ਕਿ ਜੇਕਰ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਇਆ ਗਿਆ ਤਾਂ ਉਹ ਆਪਣੇ ਕਿੱਤੇ ਵਿੱਚ ਪਰਤ ਜਾਣਗੇ। ਉਨ੍ਹਾਂ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਕਿ ਸਿੱਧੂ ਮੁੜ ਆਪਣੇ ਕਿੱਤੇ ਵਿੱਚ ਵਾਪਸੀ ਕਰ ਸਕਦੇ ਹਨ। ਸਿੱਧੂ ਵੀ ਕਈ ਮੌਕਿਆਂ ’ਤੇ ਆਲਾ ਕਮਾਨ ਨੂੰ ਨਮੋਸ਼ ਕਰ ਚੁੱਕੇ ਹਨ ਤੇ ਇੱਟ ਨਾਲ ਇੱਟ ਖੜਕਾਉਣ ਦੀ ਗੱਲਾਂ ਕਹਿ ਚੁੱਕੇ ਹਨ। ਤਾਜਾ ਬਿਆਨ ਵਿੱਚ ਸਿੱਧੂ ਨੇ ਕਿਹਾ ਸੀ ਕਿ ਆਲਾ ਕਮਾਨ ਨੂੰ ਉਹ ਮੁੱਖ ਮੰਤਰੀ ਚਾਹੀਦਾ ਹੈ, ਜਿਹੜਾ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚੇ।

ਹਾਈਕਮਾਨ ਕੋਲ ਨਰਾਜ਼ਗੀ ਦੂਰ ਕਰਨ ਲਈ ਨਹੀਂ ਸਮਾਂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਕਾਂਗਰਸ ਦੇ ਲਈ ਜਰੂਰੀ ਹੈ। ਕਾਂਗਰਸ ਕਿਸੇ ਵੀ ਤਰ੍ਹਾਂ ਦਾ ਜੋਖਮ ਇਸ ਸਮੇਂ ਨਹੀਂ ਲੈ ਸਕਦੀ। ਜਿੱਥੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ 111 ਦਿਨ ਦਾ ਸੀਐੱਮ ਦਾ ਕਾਰਜਕਾਲ ਮਿਲਿਆ ਅਤੇ ਕਾਂਗਰਸ ਇਨ੍ਹਾਂ ਨੂੰ 111 ਦਿਨਾਂ ਦੇ ਆਧਾਰ ਤੇ ਵੋਟ ਮੰਗ ਰਹੀ ਹੈ। ਉੱਥੇ ਹੀ ਦਲਿਤ ਵੋਟ ਬੈਂਕ ਨੂੰ ਵੀ ਆਪਣੇ ਹਿੱਸੇ ’ਤੇ ਕਰਨਾ ਹੈ ਕਿਉਂਕਿ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਸਿਰਫ ਕੁਝ ਦਿਨਾਂ ਦੇ ਲਈ ਹੀ ਸੀਐੱਮ ਦਲਿਤ ਨੂੰ ਬਣਾਇਆ ਗਿਆ।

ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਤਾਂ ਉਹ ਪਾਰਟੀ ਦੇ ਪ੍ਰਧਾਨ ਹਨ, ਸਿੱਧੂ ਆਪਣੇ ਸੀਐੱਮ ਬਣਨ ਦੀ ਇੱਛਾ ਨੂੰ ਕਈ ਵਾਰ ਵੱਖ ਵੱਖ ਮੰਚਾਂ ’ਤੇ ਪੇਸ਼ ਕਰ ਚੁੱਕੇ ਹਨ। ਪਰ ਪਾਰਟੀ ਦੇ ਲਈ ਉਹ ਵੀ ਬੇਹੱਦ ਜਰੂਰੀ ਹੈ। ਕਿਉਂਕਿ ਸਿੱਧੂ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਸਾਹਮਣੇ ਰੱਖਦੇ ਹਨ ਅਤੇ ਇਸ ਸਮਾਂ ਉਹ ਵੀ ਪਾਰਟੀ ਦੇ ਮਜ਼ਬੂਤ ਆਗੂ ਹਨ ਅਜਿਹੇ ਚ ਪਾਰਟੀ ਉਨ੍ਹਾਂ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ। ਨਵਜੋਤ ਸਿੰਘ ਸਿੱਧੂ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ।

ਪੰਜਾਬ ਚ ਡੀਜੀਪੀ ਅਤੇ ਏਜੀ ਦੀ ਨਿਯੁਕਤੀ ’ਤੇ ਵੀ ਉਨ੍ਹਾਂ ਨੇ ਸਵਾਲ ਚੁੱਕੇ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਬਦਲਿਆ ਗਿਆ। ਇਨ੍ਹਾਂ ਸਾਰੇ ਸ਼ਬਦਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਸਿੱਧੂ ਦਾ ਕੱਦ ਕਾਂਗਰਸ ਚ ਕੀ ਹੈ ਅਤੇ ਆਪਣੇ ਬਿਆਨਾਂ ਅਤੇ ਤਸਵੀਰਾਂ ਤੋਂ ਸਿੱਧੂ ਇਹ ਵੀ ਦੱਸ ਚੁੱਕੇ ਹਨ ਕਿ ਗਾਂਧੀ ਪਰਿਵਾਰ ਦਾ ਉਨ੍ਹਾਂ ਦੇ ਪਰਿਵਾਰ ਦੇ ਲਈ ਕੀ ਮਾਇਨੇ ਹਨ।

ਇਹ ਵੀ ਪੜੋ: ਕੀ ਅੱਧੀ-ਅੱਧੀ ਪਾਰੀ ਖੇਡ ਸਕਦੇ ਹਨ ਸਿੱਧੂ-ਚੰਨੀ?

ਐਲਾਨ ਤੋਂ ਪਹਿਲਾਂ ਚਰਚੇ

ਐਲਾਨ ਤੋਂ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਣਗੇ। ਉੱਥੇ ਹੀ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਚੰਨੀ ਅਤੇ ਸਿੱਧੂ ਦੋਨਾਂ ਨੂੰ 2.5-2.5 ਸਾਲ ਤੱਕ ਮੁੱਖ ਮੰਤਰੀ (Channi and Sidhu will be CM for two and a half years) ਬਣਾਇਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.