ETV Bharat / state

ਲੁਧਿਆਣਾ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ

author img

By

Published : Jul 12, 2022, 11:53 AM IST

ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ
ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ

ਲੁਧਿਆਣਾ ਵਿੱਚ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ ਖੋਲ੍ਹਿਆ ਗਿਆ ਹੈ। ਇਸ ਦੇ ਪਹਿਲੇ ਪੜਾਅ ਦੇ ਤਹਿਤ 180 ਨੌਜਵਾਨਾਂ ਨੂੰ ਤਿੰਨ ਹੁਨਰ ਵਿਕਾਸ ਦੇ ਕੋਰਸ ਕਰਵਾਏ ਜਾਣਗੇ।

ਲੁਧਿਆਣਾ: ਗੁੱਜਰਾਂਵਾਲਾ ਗੁਰੂ ਨਾਨਕ ਕੈਂਪਸ (Gujranwala Guru Nanak Campus) ਦੇ ਵਿੱਚ ਪੰਜਾਬ ਸਰਕਾਰ (Government of Punjab) ਅਤੇ ਹੁਨਰ ਵਿਕਾਸ ਵਿਭਾਗ (Department of Skill Development) ਦੇ ਸਹਿਯੋਗ ਦੇ ਨਾਲ ਪੰਜਾਬ ਦਾ ਪਹਿਲਾਂ ਅਪਾਹਿਜ ਨੌਜਵਾਨਾਂ ਲਈ ਸਕਿੱਲ ਡਿਵਲੈਪਮੈਂਟ ਸਕੂਲ (Skill Development School) ਖੋਲ੍ਹਿਆ ਗਿਆ ਹੈ। ਜਿਸ ਵਿੱਚ ਪਹਿਲੇ ਪੜਾਅ ਦੇ ਤਹਿਤ 180 ਨੌਜਵਾਨਾਂ ਨੂੰ ਤਿੰਨ ਹੁਨਰ ਵਿਕਾਸ ਦੇ ਕੋਰਸ ਕਰਵਾਏ ਜਾਣਗੇ, ਜਿਸ ਨਾਲ ਉਹ ਵੱਖ-ਵੱਖ ਅਦਾਰਿਆਂ ਦੇ ਵਿੱਚ ਜਾ ਕੇ ਰੁਜ਼ਗਾਰ ਹਾਸਿਲ ਕਰ ਸਕਣਗੇ।

ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ
ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ

ਇਸ ਸਬੰਧੀ ਪੰਜਾਬ ਸਰਕਾਰ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ (Ludhiana Cricket Association) ਅਤੇ ਹੁਨਰ ਵਿਕਾਸ ਵਿਭਾਗ ਦੇ ਨਾਲ ਗੁੱਜਰਾਂਵਾਲਾ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਸਾਂਝੇ ਉਪਰਾਲੇ ਨਾਲ ਇਸ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਕਰਨ ਲਈ ਅੱਜ ਆਈ.ਏ.ਐੱਸ. ਅਫ਼ਸਰ ਦੀਪਤੀ ਉੱਪਲ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ

ਇਸ ਦੌਰਾਨ ਵੱਡੀ ਤਾਦਾਦ ਵਿੱਚ ਡੈੱਫ ਅਤੇ ਡੰਪ ਨੌਜਵਾਨ ਸੈਂਟਰ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਅਤੇ ਆਈ.ਏ.ਐੱਸ. ਅਫ਼ਸਰ ਦਿੱਤੀ ਉੱਪਲ ਨੇ ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਡੇ ਸਮਾਜ ਦਾ ਇਹ ਨੌਜਵਾਨ ਅਨਿੱਖੜਵਾਂ ਅੰਗ ਹੈ। ਇਨ੍ਹਾਂ ਲਈ ਹੁਨਰ ਵਿਕਾਸ ਸਕੂਲ ਦੀ ਸ਼ੁਰੁਆਤ ਹੋਣਾ ਇੱਕ ਚੰਗੀ ਪਹਿਲ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਹੁਣ ਉਹ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਅਜਿਹੇ ਹੋਰ ਸੈਂਟਰ ਖੋਲ੍ਹਣ ਸਬੰਧੀ ਪ੍ਰਪੋਜ਼ਲ ਭੇਜਣਗੇ ਤਾਂ ਜੋ ਅਜਿਹੇ ਨੌਜਵਾਨਾਂ ਦਾ ਹੁਨਰ ਵਿਕਾਸ ਹੋ ਸਕੇ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਨੌਕਰੀਆਂ ਮਿਲ ਸਕੇ।

ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ
ਲੁਧਿਆਣਾ ਦੇ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾਂ ਅਪਾਹਜ਼ ਬੱਚਿਆਂ ਲਈ ਸਕਿੱਲ ਡਿਵਲੈਪਮੈਂਟ ਸੈਂਟਰ

ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਜ਼ਰੂਰੀ ਹੈ ਅਤੇ ਅੱਜ ਦੇ ਯੁੱਗ ਵਿੱਚ ਜਿੱਥੇ ਲਗਾਤਾਰ ਕੰਪੀਟੀਸ਼ਨ ਵਧ ਰਿਹਾ ਹੈ ਅਪਾਹਿਜ ਬੱਚਿਆਂ ਲਈ ਵੀ ਸਾਨੂੰ ਸੋਚਣਾ ਹੋਵੇਗਾ..ਉਨ੍ਹਾਂ ਕਿਹਾ ਕਿ ਕੁਝ ਕੰਪਨੀਆਂ ਦੇ ਨਾਲ ਵੀ ਅਸੀਂ ਟਾਈਅਪ ਕਰਾਂਗੇ ਅਤੇ ਉਨ੍ਹਾਂ ਦੀ ਲੋਡ਼ ਦੇ ਮੁਤਾਬਿਕ ਹੀ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਦੀ ਪਲੇਸਮੈਂਟ ਕਰਵਾਈ ਜਾਵੇਗੀ ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਐੱਸ.ਪੀ. ਸਿੰਘ ਨੇ ਕਿਹਾ ਕਿ ਇਸ ਕੈਂਪਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਉੱਦਮ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਸਨ ਪਰ ਅਪਾਹਿਜ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਇਸ ਕਰਕੇ ਇਹ ਇੱਕ ਸ਼ਲਾਘਾਯੋਗ ਕਦਮ ਹੈ।

ਇਹ ਵੀ ਪੜ੍ਹੋ: ਮੱਤੇਵਾੜਾ ਟੈਕਸਟਾਈਲ ਪਾਰਕ ਰੱਦ: ਇਲਾਕਾ ਵਾਸੀਆਂ ਨੇ ਲੱਡੂ ਵੰਡ ਮਨਾਈ ਖੁਸ਼ੀ, ਕੀਤੀ ਇਹ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.