ETV Bharat / state

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

author img

By

Published : May 18, 2022, 8:17 PM IST

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ
ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

ਲੰਮੇ ਪਾਵਰ ਕੱਟ ਅਤੇ ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਨੇ ਲੁਧਿਆਣਾ ਦੇ ਕਾਰੋਬਾਰੀਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਜਿਸ ਕਰਕੇ ਕਾਰੋਬਾਰੀਆਂ ਨੇ ਕਿਹਾ ਹਾਲੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ, ਉਦੋਂ ਕਿ ਕਰੇਗੀ ਇੰਡਸਟਰੀਜ਼...

ਲੁਧਿਆਣਾ: ਮੈਂਟੀਨੈਂਸ ਦੇ ਨਾਂ ਤੇ ਲਾਏ ਜਾ ਰਹੇ ਬਿਜਲੀ ਦੇ ਕੱਟ ਅਤੇ ਲਗਾਤਾਰ ਵੱਧ ਰਹੀਆਂ ਕੱਚੇ ਮਾਲ ਦੀਆਂ ਕੀਮਤਾਂ ਨੇ ਲੁਧਿਆਣਾ ਦੇ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਤੇ ਖਾਸ ਕਰਕੇ ਲੁਧਿਆਣਾ ਦੀ ਆਟੋ ਪਾਰਟਸ ਇੰਡਸਟਰੀ ਘਾਟੇ ਦੇ ਦੌਰ ਚੋਂ ਲੰਘ ਰਹੀ ਹੈ।

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ
ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

ਲੁਧਿਆਣਾ ਵਿੱਚ ਛੋਟੇ ਅਤੇ ਵੱਡੇ ਲਗਪਗ 450 ਆਟੋ ਪਾਰਟ ਨਾਲ ਜੁੜੇ ਯੂਨਿਟ ਹਨ..ਕਾਰੋਬਾਰੀਆਂ ਨੇ ਕਿਹਾ ਜੇਕਰ ਇਹੀ ਹਾਲ ਰਿਹਾ ਤਾਂ ਇੰਡਸਟਰੀ ਬੰਦ ਹੋ ਜਾਵੇਗੀ। ਦੂਜੇ ਪਾਸੇ ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਕਰਕੇ ਵੀ ਲੁਧਿਆਣਾ ਤੋਂ ਆਟੋ ਪਾਰਟਸ ਐਕਸਪੋਰਟ ਨਹੀਂ ਹੋ ਰਹੇ, ਜਿਸ ਦਾ ਵੱਡਾ ਘਾਟਾ ਸਨਅਤਕਾਰਾਂ ਨੂੰ ਹੋ ਰਿਹਾ ਹੈ, ਜਿਸ ਕਰਕੇ ਪ੍ਰੋਡਕਸ਼ਨ ਘੱਟ ਚੁੱਕੀ ਹੈ।

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ
ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

ਬਿਜਲੀ ਦੇ ਲੰਮੇ ਕੱਟ:- ਪੰਜਾਬ ਦੇ ਵਿੱਚ ਹਾਲੇ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ, ਹਾਲਾਂਕਿ ਇਸ ਨੂੰ ਲੈ ਕੇ ਪਹਿਲਾਂ ਹੀ ਤਰੀਕਾ ਤੇ ਜ਼ੋਨਾਂ ਵਿੱਚ ਪੰਜਾਬ ਦੇ ਵੰਡੇ ਗਏ ਜ਼ਿਲ੍ਹਿਆਂ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਕਾਰ ਸ਼ਸ਼ੋਪੰਜ ਬਰਕਰਾਰ ਹੈ। ਪਰ ਉੱਥੇ ਹੀ ਦੂਜੇ ਪਾਸੇ ਮੈਂਟੇਨੈਂਸ ਦੇ ਨਾਂ ਤੇ ਲੁਧਿਆਣਾ ਦੇ ਵਿੱਚ ਵੱਡੇ-ਵੱਡੇ ਬਿਜਲੀ ਦੇ ਕੱਟ ਲੱਗ ਰਹੇ ਹਨ।

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ
ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

ਇੰਡਸਟਰੀ ਨੂੰ ਵੀਕੈਂਡ ਆਫ ਦਾ ਫੁਰਮਾਨ ਪਹਿਲਾਂ ਹੀ ਸੁਣਾਇਆ ਜਾ ਚੁੱਕਾ ਹੈ, ਅਜਿਹੇ ਵਿੱਚ ਇੰਡਸਟ੍ਰੀਲਿਸਟ ਦੀ ਚਿੰਤਾਵਾਂ ਹੋਰ ਵੱਧ ਗਈਆਂ ਹਨ। ਕਿਉਂਕਿ ਆਟੋ ਪਾਰਟਸ ਨਾਲ ਸਬੰਧਤ ਅਜਿਹੀ ਮਸ਼ੀਨਰੀ ਹੈ ਜੋ ਬੰਦ ਨਹੀਂ ਕੀਤੀ ਜਾ ਸਕਦੀ ਅਤੇ ਜੇਕਰ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਮੁੜ ਤੋਂ ਉਸ ਦੇ ਫਰੇਮ ਬਣਾਉਣ ਲਈ ਇਕ ਇਕ ਮਹੀਨੇ ਦੀ ਉਡੀਕ ਕਰਨੀ ਪੈਂਦੀ ਹੈ। ਲੁਧਿਆਣਾ ਆਟੋ ਪਾਰਟਸ ਇੰਡਸਟਰੀ ਦੇ ਪ੍ਰਧਾਨ ਜੀ ਐਸ ਕਾਹਲੋਂ ਨੇ ਕਿਹਾ ਕਿ ਹਾਲੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੀ ਨਹੀਂ ਹੋਇਆ, ਹੁਣ ਤੋਂ ਹੀ ਬਿਜਲੀ ਦੇ ਵੱਡੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਅੱਗੇ ਜਾ ਕੇ ਹਾਲਾਤ ਹੋਰ ਵਿਗੜ ਜਾਣਗੇ। ਜਿਸ ਨੂੰ ਲੈ ਕੇ ਉਹ ਚਿੰਤਤ ਹਨ।

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

ਬਿਜਲੀ ਦੀ ਵੱਧਦੀ ਡਿਮਾਂਡ:- ਪੰਜਾਬ ਵਿੱਚ ਦਰਅਸਲ ਬਿਜਲੀ ਦੀ ਡਿਮਾਂਡ ਵੱਧ ਗਈ ਹੈ, ਕਿਉਂਕਿ ਇਸ ਸਾਲ ਪਿਛਲੇ ਸਾਲਾਂ ਨਾਲੋਂ ਗਰਮੀ ਵੱਧ ਪੈ ਰਹੀ ਹੈ। ਜਿਸ ਕਰਕੇ ਮਾਰਚ 2022 ਤੋਂ ਬਾਅਦ 14 ਫੀਸਦੀ ਬਿਜਲੀ ਦੀ ਡਿਮਾਂਡ ਵੱਧ ਗਈ ਹੈ ਅਤੇ ਅਪਰੈਲ ਮਹੀਨੇ ਤੱਕ ਇਹ ਡਿਮਾਂਡ 32 ਫ਼ੀਸਦੀ ਵੱਧ ਗਈ ਸੀ। ਜਦੋਂ ਕਿ ਮਈ ਨੂੰ ਵੱਡੀ ਡਿਮਾਂਡ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ ਸਾਲ 2021 ਇਹ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਮਈ ਮਹੀਨੇ ਅੰਦਰ ਬਿਜਲੀ ਦੀ ਡਿਮਾਂਡ 60% ਵੱਧ ਗਈ ਹੈ।

ਓਵਰਆਲ ਜੇਕਰ ਇਸਦਾ ਅੰਕੜਾ ਕੱਢਿਆ ਜਾਵੇਗਾ, ਸਾਲ 2021 ਦੇ ਮੁਕਾਬਲੇ ਇਸ ਸਾਲ ਬਿਜਲੀ ਦੀ ਡਿਮਾਂਡ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ 45 ਫ਼ੀਸਦੀ ਵੱਧ ਚੁੱਕੀ ਹੈ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਨਾ ਸਿਰਫ਼ ਬਾਹਰੋਂ ਬਿਜਲੀ ਖ਼ਰੀਦੀ ਜਾਂਦੀ ਹੈ, ਸਗੋਂ ਆਪਣੇ ਪਾਵਰ ਪਲਾਂਟ ਚਾਲੂ ਕਰਨ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣ ਨੂੰ ਲੈ ਕੇ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਬਿਜਲੀ ਦੀ ਡਿਮਾਂਡ ਨੂੰ ਵੇਖਦੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੀਆਂ ਤਰੀਕਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ। ਪੰਜਾਬ ਨੂੰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਜ਼ੋਨਾਂ ਦੇ ਮੁਤਾਬਿਕ ਹੀ ਤਰੀਕਾਂ ਝੋਨੇ ਦੀ ਲਵਾਈ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ।

ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ
ਬਿਜਲੀ ਕੱਟਾਂ ਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਦੀ ਉਡਾਈ ਨੀਂਦ

ਕਰੋਨਾ ਤੋਂ ਬਾਅਦ ਇੰਡਸਟਰੀ ਵਿੱਚ ਨਹੀਂ ਆਇਆ ਉਛਾਲ:- ਦਰਅਸਲ ਕਰੋਨਾ ਮਹਾਂਮਾਰੀ ਤੋਂ ਬਾਅਦ ਪੰਜਾਬ ਦੀ ਇੰਡਸਟਰੀਜ਼ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਛਾਲ ਨਹੀਂ ਆਇਆ, ਪਹਿਲਾਂ ਜੀ.ਐੱਸ.ਟੀ ਦੀ ਮਾਰ ਅਤੇ ਫਿਰ ਮਹਾਂਮਾਰੀ ਕਰਕੇ ਵੱਡਾ ਨੁਕਸਾਨ ਇੰਡਸਟਰੀ ਨੂੰ ਝੱਲਣਾ ਪੈ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੀ ਆਟੋ ਪਾਰਟਸ ਇੰਡਸਟਰੀ ਕਰੋੜਾਂ ਰੁਪਏ ਦਾ ਐਕਸਪੋਰਟ ਕਰਦੀ ਹੈ, ਪਰ ਇਸ ਵੇਲੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਆਟੋ ਪਾਰਟਸ ਇੰਡਸਟਰੀ ਉਤੇ ਪਿਆ ਹੈ। ਜਿਸ ਕਰਕੇ ਆਰਡਰ ਘੱਟ ਆ ਰਹੇ ਨੇ ਅਤੇ ਜੋ ਆ ਰਹੇ ਨੇ ਉਹ ਵੀ ਪੂਰੇ ਕਰਨੇ ਮੁਸ਼ਕਿਲ ਹੋ ਚੁੱਕੇ ਹਨ।

ਸਰਕਾਰ 'ਤੇ ਭੜਕੇ ਕਾਰੋਬਾਰੀ:- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੁਧਿਆਣਾ ਵਿਖੇ ਕੇਜਰੀਵਾਲ ਵੱਲੋਂ ਖੁਦ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਸਤੀ ਤੇ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। ਪਰ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਚੋਣਾਂ ਤੱਕ ਹੀ ਸੀਮਿਤ ਸੀ ਚੋਣਾਂ ਖਤਮ ਹੁੰਦਿਆਂ ਹੀ ਸਭ ਵਾਅਦੇ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤਾਂ ਕਿਸਾਨਾਂ ਨੂੰ ਨਿਰੰਤਰ ਬਿਜਲੀ ਨਹੀਂ ਦਿੱਤੀ ਜਾ ਰਹੀ, ਜਿਹੜੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਉਦੋਂ ਇੰਡਸਟਰੀ ਵਿੱਚ ਵੱਡੇ ਕੱਟ ਲੱਗਣੇ ਸ਼ੁਰੂ ਹੋ ਜਾਣਗੇ। ਜਿਸ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਹੋਰ ਵਧੀਆਂ ਹੋਈਆਂ ਹਨ।

ਇਹ ਵੀ ਪੜੋ:- 18 ਡਿੱਪੂ ਬੰਦ ਕਰ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਕੱਢੀ ਭੜਾਸ, ਦਿੱਤੀ ਵੱਡੀ ਚਿਤਾਵਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.