ETV Bharat / state

ਜ਼ਿਮਨੀ ਚੋਣਾਂ: ਹਲਕਾ ਦਾਖਾ ਦੇ ਵੋਟਰ ਨਿਰਾਸ਼, ਨਸ਼ਾ ਬਣਿਆ ਵੱਡੀ ਸਮੱਸਿਆ

author img

By

Published : Oct 1, 2019, 2:33 PM IST

ਜ਼ਿਮਨੀ ਚੋਣ ਨੂੰ ਲੈ ਕੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਹਨ। ਹਲਕੇ ਵਿੱਚ ਵਿਕਾਸ ਦੀ ਕਮੀ ਤੇ ਉਮੀਦਵਾਰਾਂ ਵੱਲੋਂ ਲਾਏ ਜਾ ਰਹੇ ਲਾਰਿਆਂ ਨੂੰ ਲੈ ਕੇ ਵੋਟਰਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।

ਫ਼ੋਟੋ

ਲੁਧਿਆਣਾ: ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਨੂੰ ਲੈ ਕੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਹਨ। 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਜਦੋਂ ਕਿ 2 ਦਿਨ ਬਾਅਦ ਹੀ ਨਤੀਜੇ ਐਲਾਨ ਦਿੱਤੇ ਜਾਣਗੇ। ਮੁੱਲਾਂਪੁਰ ਦਾਖਾਂ ਦੇ ਵੋਟਰਾਂ ਨਾਲ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਲਾਕੇ ਦੀਆਂ ਸਮੱਸਿਆਵਾਂ ਦੱਸੀਆਂ ਅਤੇ ਉਮੀਦਵਾਰਾਂ ਵੱਲੋਂ ਲਾਏ ਜਾ ਰਹੇ ਲਾਰਿਆਂ ਦਾ ਵੀ ਜ਼ਿਕਰ ਕੀਤਾ।

ਵੀਡੀਓ

ਇਲਾਕੇ 'ਚ ਨਹੀਂ ਹੋਇਆ ਵਿਕਾਸ

ਮੁੱਲਾਂਪੁਰ ਦਾਖਾ ਦੇ ਵੋਟਰਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਸੀਵਰੇਜ ਵੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਇਲਾਕੇ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਆਉਂਦੀਆਂ ਹਨ।

ਖੁਲ੍ਹੇਆਮ ਵਿਕਦਾ ਨਸ਼ਾ

ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੁੱਲਾਂਪੁਰ ਦਾਖਾ 'ਚ ਨਸ਼ਾ ਵੱਡੀ ਸਮੱਸਿਆ ਹੈ। ਚਿੱਟੇ ਕਰਕੇ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਵੋਟਰਾਂ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੋਟਾਂ ਦੇ ਦੌਰਾਨ ਤਾਂ ਜ਼ਰੂਰ ਨਜ਼ਰ ਆਉਂਦੇ ਨੇ ਪਰ ਚੋਣਾਂ ਤੋਂ ਬਾਅਦ ਫਿਰ ਲੋਕਾਂ ਦੀ ਸਾਰ ਨਹੀਂ ਲੈਂਦੇ।

ਮੈਡੀਕਲ ਸਹੂਲਤਾਂ ਦੀ ਘਾਟ

ਸਥਾਨਕ ਲੋਕਾਂ ਨੇ ਕਿਹਾ ਕਿ ਵੱਡਾ ਹਲਕਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਇਲਾਕੇ ਵਿੱਚ ਇਲਾਜ ਲਈ ਕੋਈ ਚੰਗਾ ਹਸਪਤਾਲ ਨਹੀਂ ਹੈ। ਸਿਹਤ ਸਹੂਲਤਾਂ ਲਈ ਲੋਕਾਂ ਨੂੰ ਲੁਧਿਆਣਾ, ਜਗਰਾਓਂ ਜਾਂ ਰਾਏਕੋਟ ਜਾਣਾ ਪੈਂਦਾ ਹੈ।

ਫੂਲਕਾ ਨੇ ਫੇਰਿਆ ਉਮੀਦਾਂ 'ਤੇ ਪਾਣੀ

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ ਤੋਂ ਕਾਫੀ ਉਮੀਦਾਂ ਸਨ ਪਰ ਉਹ ਵੀ ਸਥਾਨਕ ਲੋਕਾਂ ਦੀ ਪਰਵਾਹ ਕੀਤੇ ਬਿਨ੍ਹਾਂ ਹਲਕਾ ਛੱਡ ਕੇ ਚਲੇ ਗਏ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਈਵੀਐਮ ਮਸ਼ੀਨਾਂ 'ਤੇ ਈਵੀਐਮ 'ਤੇ ਵੀ ਸਵਾਲ ਚੁੱਕੇ ਅਤੇ ਵੋਟਿੰਗ ਬੈਲੇਟ ਪੇਪਰ 'ਤੇ ਕਰਵਾਉਣ ਦੀ ਮੰਗ ਕੀਤੀ।

ਜ਼ਿਕਰੇਖ਼ਾਸ ਹੈ ਕਿ ਦਾਖਾ ਸੀਟ ਲਈ ਕਾਂਗਰਸ ਵੱਲੋਂ ਮੁੱਣ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਕੈਪਟਨ ਸੰਦੀਪ ਸੰਧੂ ਚੋਣ ਲੜ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਵੱਲੋਂ ਮਨਪ੍ਰੀਤ ਇਆਲੀ, ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਮੋਹੀ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਸੁਖਦੇਵ ਸਿੰਘ ਚੱਕ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਬੇਸ਼ੱਕ ਸੂਬੇ ਵਿੱਚ ਕਾਂਗਰਸ ਦਾ ਰਾਜ ਹੈ ਪਰ ਫਿਰ ਵੀ ਕਾਂਗਰਸ ਲਈ ਇਹ ਸੀਟ ਜਿੱਤਣੀ ਸੌਖੀ ਨਹੀਂ ਹੋਵੇਗੀ ਕਿਉਂਕਿ ਪਿਛਲੀ ਵਾਰ ਕਾਂਗਰਸ ਦੇ ਮੇਜਰ ਸਿੰਘ ਨੂੰ 30 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਾਰ ਮਿਲੀ ਸੀ।

Intro:Hl..ਮੁੱਲਾਂਪੁਰ ਦਾਖਾ ਦੇ ਵੋਟਰਾਂ ਨੇ ਕਿਹਾ ਨਹੀਂ ਹੋਇਆ ਇਲਾਕੇ ਦਾ ਕੋਈ ਵਿਕਾਸ ਈਵੀਐਮ ਤੇ ਵੀ ਚੁੱਕੇ ਸਵਾਲ, ਕਿਹਾ ਬੈਲੇਟ ਪੇਪਰ ਤੋਂ ਹੋਵੇ ਵੋਟਿੰਗ..


Anchor..ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਨੂੰ ਲੈ ਕੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਦਾਖਲ ਕਰ ਦਿੱਤੇ ਗਏ ਨੇ..21 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਜਦੋਂ ਕਿ ਦੋ ਦਿਨ ਬਾਅਦ ਹੀ ਨਤੀਜੇ ਐਲਾਨ ਦਿੱਤੇ ਜਾਣਗੇ ਮੁੱਲਾਂਪੁਰ ਦਾਖਾਂ ਦੇ ਵੋਟਰਾਂ ਨਾਲ ਜਦੋਂ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਲਾਕੇ ਦੀਆਂ ਸਮੱਸਿਆਵਾਂ ਦੱਸੀਆਂ ਅਤੇ ਉਮੀਦਵਾਰਾਂ ਵੱਲੋਂ ਲਾਏ ਜਾ ਰਹੇ ਲਾਰਿਆਂ ਦਾ ਵੀ ਜ਼ਿਕਰ ਕੀਤਾ...





Body:Vo..1 ਮੁੱਲਾਂਪੁਰ ਦਾਖਾ ਦੇ ਵੋਟਰਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਕੋਈ ਵਿਕਾਸ ਨਹੀਂ ਹੋਇਆ ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਬਰਸਾਤਾਂ ਦੌਰਾਨ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਬੱਸ ਅੱਡਾ ਇਲਾਕੇ ਵਿੱਚ ਨਹੀਂ ਹੈ ਉਨ੍ਹਾਂ ਕਿਹਾ ਕਿ ਨਸ਼ੇ ਦੀ ਵੀ ਮੁੱਲਾਂਪੁਰ ਦਾਖਾ ਚ ਵੱਡੀ ਸਮੱਸਿਆ ਹੈ ਚਿੱਟੇ ਕਰਕੇ ਕਈ ਨੌਜਵਾਨ ਮੌਤ ਦੇ ਮੂੰਹ ਚ ਜਾ ਚੁੱਕੇ ਹਨ ਉਨ੍ਹਾਂ ਕਿਹਾ ਕਿ ਉਹ ਖਸਖਸ ਦੀ ਖੇਤੀ ਦਾ ਸਮਰਥਨ ਕਰਦੇ ਨੇ..ਵੋਟਰਾਂ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਵੋਟਾਂ ਦੇ ਦੌਰਾਨ ਤਾਂ ਜ਼ਰੂਰ ਨਜ਼ਰ ਆਉਂਦੇ ਨੇ ਪਰ ਫਿਰ ਲੋਕਾਂ ਦੀ ਸਾਰ ਨਹੀਂ ਲੈਂਦੇ ਉਨ੍ਹਾਂ ਨੇ ਦੱਸਿਆ ਕਿ..ਇਲਾਕੇ ਵਿੱਚ ਮੀਂਹ ਦੌਰਾਨ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਨੇ..ਇਲਾਜ ਲਈ ਕੋਈ ਚੰਗਾ ਇਲਾਕੇ ਵਿੱਚ ਹਸਪਤਾਲ ਨਹੀਂ ਹੈ ਲੋਕਾਂ ਨੂੰ ਲੁਧਿਆਣਾ ਜਾਂ ਰਾਏਕੋਟ ਜਾਣਾ ਪੈਂਦਾ ਹੈ..ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ ਤੋਂ ਕਾਫੀ ਉਮੀਦਾਂ ਸਨ ਪਰ ਉਹ ਵੀ ਹਲਕਾ ਛੱਡ ਕੇ ਚਲੇ ਗਏ..


Byte..ਸਥਾਨਕ ਲੋਕ ਮੁੱਲਾਪੁਰ ਦਾਖਾ





Conclusion:Clozing..ਜ਼ਿਕਰੇਖ਼ਾਸ ਹੈ ਕਿ ਕਾਂਗਰਸ ਵੱਲੋਂ ਕੈਪਟਨ ਸੰਦੀਪ ਸੰਧੂ ਅਕਾਲੀ ਦਲ ਵੱਲੋਂ ਮਨਪ੍ਰੀਤ ਇਆਲੀ ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਮੋਹੀ ਜਦੋਂ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਸੁਖਦੇਵ ਸਿੰਘ ਚੱਕ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ..

ETV Bharat Logo

Copyright © 2024 Ushodaya Enterprises Pvt. Ltd., All Rights Reserved.