ETV Bharat / state

Poor child of Ludhiana: ਨਾਂ ਰਾਜਕੁਮਾਰਾਂ ਵਾਲਾ ਤੇ ਵੇਚਣੀਆਂ ਪੈ ਰਹੀਆਂ ਸੜਕ 'ਤੇ ਜੁਰਾਬਾਂ, ਪੜ੍ਹੋ ਕੀ ਹੈ ਇਸ ਬੱਚੇ ਦੀ ਮਜ਼ਬੂਰੀ

author img

By

Published : Feb 7, 2023, 6:14 PM IST

Prince, a Sikh child of Ludhiana, is raising his family by selling socks
Poor child of Ludhiana : ਨਾਂ ਰਾਜਕੁਮਾਰਾਂ ਵਾਲਾ ਤੇ ਵੇਚਣੀਆਂ ਪੈ ਰਹੀਆਂ ਸੜਕ 'ਤੇ ਜੁਰਾਬਾਂ, ਪੜ੍ਹੋ ਕੀ ਹੈ ਇਸ ਬੱਚੇ ਦੀ ਮਜ਼ਬੂਰੀ

ਲੁਧਿਆਣਾ ਵਿੱਚ ਇਕ ਸਿੱਖ ਪਰਿਵਾਰ ਦੇ ਬੱਚੇ ਨੂੰ ਜੁਰਾਬਾਂ ਵੇਚੇ ਕੇ ਪਰਿਵਾਰ ਪਾਲਣਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 6 ਸਾਲ ਦੀ ਉਮਰ ਵਿੱਚ ਇਸਦੇ ਮਾਪੇ ਇਸਨੂੰ ਛੱਡ ਕੇ ਤੁਰ ਗਏ ਸੀ। ਹੁਣ ਇਹ ਆਪਣੇ ਤਿੰਨ ਭੈਣ ਭਰਾਵਾਂ ਤੇ ਦਾਦੀ ਦਾ ਪੋਲਣ ਪੋਸ਼ਣ ਕਰ ਰਿਹਾ ਹੈ।

Poor child of Ludhiana : ਨਾਂ ਰਾਜਕੁਮਾਰਾਂ ਵਾਲਾ ਤੇ ਵੇਚਣੀਆਂ ਪੈ ਰਹੀਆਂ ਸੜਕ 'ਤੇ ਜੁਰਾਬਾਂ, ਪੜ੍ਹੋ ਕੀ ਹੈ ਇਸ ਬੱਚੇ ਦੀ ਮਜ਼ਬੂਰੀ

ਲੁਧਿਆਣਾ: ਇਕ ਹੁੰਦੀ ਹੈ ਬਾਲ ਮਜ਼ਦੂਰੀ ਜੋ ਬੱਚਿਆਂ ਤੋਂ ਵੱਡੇ ਕਰਵਾਉਂਦੇ ਹਨ ਅਤੇ ਇੱਕ ਹੁੰਦੀ ਹੈ ਉਹ ਮਜ਼ਦੂਰੀ ਜੋ ਕਿਸੇ ਬਾਲ ਨੂੰ ਇਸ ਲਈ ਕਰਨੀ ਪੈਂਦੀ ਹੈ ਤਾਂ ਜੋ ਉਹ ਆਪਣੇ ਵੱਡ ਵਡੇਰਿਆਂ ਨੂੰ ਪਾਲ ਸਕੇ। ਪਰ ਸਵਾਲ ਇਹ ਵੀ ਹੈ ਕਿ ਜੇ ਸਰਕਾਰਾਂ ਕੁੱਝ ਕਰਦੀਆਂ ਤਾਂ ਨਾ ਤਾਂ 500 ਤੇ 1000 ਰੁਪਏ ਦੀ ਪੈਂਸ਼ਨ ਪਿੱਛੇ ਬਜ਼ੁਰਗ ਰੁਲਦੇ ਤੇ ਨਾ ਹੀ ਕਿਸੇ ਬੱਚੇ ਨੂੰ ਗਰੀਬੀ ਦੂਰ ਕਰਨ ਲਈ ਸੜਕਾਂ ਉੱਤੇ ਰੁਲਣਾ ਪੈਂਦਾ। ਇਸ ਰਿਪੋਰਟ ਵਿੱਚ ਲੁਧਿਆਣਾ ਦੇ ਜਿਸ ਪ੍ਰਿੰਸ ਨਾਂ ਦੇ ਬੱਚੇ ਦੀ ਗੱਲ ਕਰ ਰਹੇ ਹਾਂ, ਉਸਦਾ ਵੀ ਕੁੱਝ ਹਾਲ ਇਹੋ ਜਿਹਾ ਹੈ।

ਸੜਕਾਂ ਉੱਤੇ ਵੇਚ ਰਿਹਾ ਹੈ ਜ਼ੁਰਾਬਾਂ : 12 ਸਾਲ ਦੀ ਉਮਰ ਵਿੱਚ ਲੁਧਿਆਣਾ ਦਾ ਸਿੱਖ ਬੱਚਾ ਪ੍ਰਿੰਸ ਆਪਣੇ ਪਰਿਵਾਰ ਨੂੰ ਪਾਲਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਜੁਰਾਬਾਂ ਵੇਚ ਕੇ ਆਪਣਾ ਅਤੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਇਹ ਬੱਚਾ ਜੁਰਾਬਾਂ ਵੇਚਦਾ ਹੈ ਅਤੇ ਇਸੇ ਤੋਂ ਆਪਣਾ ਗੁਜਾਰਾ ਕਰ ਰਿਹਾ ਹੈ। ਜਿਸ ਉਮਰ ਵਿਚ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਅਤੇ ਆਪਣੇ ਦੋਸਤਾਂ ਨਾਲ ਸਕੂਲ ਵਿੱਚ ਜਾ ਕੇ ਪੜਾਈ ਕਰਦੇ ਹਨ, ਉਸ ਉਮਰ ਵਿੱਚ ਪ੍ਰਿੰਸ ਜਿੰਦਗੀ ਦਾ ਸਬਕ ਸਿੱਖ ਰਿਹਾ ਹੈ ਅਤੇ ਠੰਢ ਦੇ ਬਾਵਜੂਦ ਸੜਕਾਂ ਉਤੇ ਜੁਰਾਬਾਂ ਵੇਚਦਾ ਹੈ।


ਇਹ ਵੀ ਪੜ੍ਹੋ: Sidhwa Kanal Canal: ਅਪੀਲ ਦੇ ਨਾਲ ਵਿਧਾਇਕ ਦੀ ਚਿਤਾਵਨੀ, ਪੜ੍ਹੋ ਕਿਹੜੇ ਅੰਦਾਜ਼ ਵਿੱਚ ਪਹੁੰਚੇ ਸਿਧਵਾਂ ਕਨਾਲ ਨਹਿਰ



ਮਾਤਾ ਪਿਤਾ ਦਾ ਸਿਰੋਂ ਉੱਠਿਆ ਹੱਥ: ਜੁਰਾਬਾਂ ਵੇਚਦਿਆਂ ਪ੍ਰਿੰਸ ਨੇ ਦੱਸਿਆ ਕਿ ਉਹ 3 ਭੈਣ ਭਰਾ ਹਨ ਅਤੇ ਸ਼ਿਵਪੁਰੀ ਵਿੱਚ ਆਪਣੀ ਦਾਦੀ ਨਾਲ ਰਹਿੰਦੇ ਹਨ। ਉਨ੍ਹਾ ਦੀ ਦਾਦੀ ਹੀ ਉਨ੍ਹਾ ਦਾ ਪਾਲਣ ਪੋਸ਼ਣ ਕਰਦੀ ਹੈ। ਪ੍ਰਿੰਸ ਨੇ ਦੱਸਿਆ ਕਿ ਮਹਿਜ਼ 6 ਸਾਲ ਦੀ ਉਮਰ ਵਿੱਚ ਉਸਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਆਪਣੀ ਪੜਾਈ ਛੱਡਣੀ ਪਈ। ਪ੍ਰਿੰਸ ਨੇ ਦੱਸਿਆ ਕਿ ਉਹ ਹੁਣ ਜੁਰਾਬਾਂ ਵੇਚ ਕੇ ਘਰ ਦਾ ਗੁਜਾਰਾ ਚਲਾਉਂਦਾ ਹੈ ਉਸ ਦੀ ਭੈਣ ਉਸ ਤੋਂ ਵਡੀ ਹੈ। ਉਹ ਵੀ ਉਸ ਨਾਲ ਇਹ ਕੰਮ ਕਰਦੀ ਹੈ।


ਕਦੀ ਪੜ੍ਹਦੇ ਸੀ ਕਾਨਵੇਂਟ ਸਕੂਲ 'ਚ: ਪ੍ਰਿੰਸ ਨੇ ਦੱਸਿਆ ਕਿ ਉਸ ਦਾ ਭਰਾ ਗਰੀਨ ਲੈਂਡ ਕਾਨਵੇਂਟ ਸਕੂਲ ਵਿੱਚ ਪੜਦਾ ਹੈ ਅਤੇ ਉਸਨੇ ਉਸ ਦੇ ਸਕੂਲ ਦੀ ਵਰਦੀ ਦਾ ਹੀ ਸਵੈਟਰ ਪਾਇਆ ਹੈ। ਉਸਨੇ ਦੱਸਿਆ ਕਿ ਉਹ ਵੀ ਸਕੂਲ ਜਾਂਦਾ ਸੀ ਪਰ ਉਸ ਨੂੰ ਆਪਣੀ ਪੜਾਈ ਘਰ ਦੀਆਂ ਮਜ਼ਬੂਰੀਆਂ ਕਰਕੇ ਛੱਡਣੀ ਪਈ ਹੈ। ਹੁਣ ਉਹ ਅਤੇ ਉਸ ਦੀ ਭੈਣ ਜੁਰਾਬਾਂ ਵੇਚਦੇ ਨੇ ਅਤੇ ਉਨ੍ਹਾਂ ਦਾ ਇਕ ਭਰਾ ਹਾਲੇ ਵੀ ਸਕੂਲ ਜਾਂਦਾ ਹੈ। ਉਨ੍ਹਾ ਦੱਸਿਆ ਕਿ ਉਹ ਵੀ ਸਕੂਲ ਜਾਣ ਦਾ ਚਾਹਵਾਨ ਹੈ ਅਤੇ ਜੇਕਰ ਉਨ੍ਹਾ ਦੇ ਘਰ ਦਾ ਖਰਚਾ ਅਸਾਨੀ ਨਾਲ ਤੁਰ ਜਾਵੇ ਤਾਂ ਉਹ ਵੀ ਸਕੂਲ ਜਾਵੇਗਾ। ਉਨ੍ਹਾ ਕਿਹਾ ਕਿ ਪਰ ਉਨ੍ਹਾ ਦੀ ਕਿਸੇ ਨੇ ਅੱਜ ਤੱਕ ਕੋਈ ਮਦਦ ਨਹੀਂ ਕੀਤੀ।


ਭਵਿੱਖ ਲਈ ਲਾਈ ਬੁਗਣੀ: ਪ੍ਰਿੰਸ ਨੇ ਦੱਸਿਆ ਕਿ ਉਹ ਘਰ ਦੇ ਖਰਚੇ ਨਾਲ ਆਪਣੀ ਕਮਾਈ ਚੋਂ ਕੁਝ ਰੁਪਏ ਜੋੜਦਾ ਵੀ ਹੈ ਤਾਂ ਜੋ ਔਖੇ ਸਮੇਂ ਉਨ੍ਹਾ ਦੇ ਪੈਸੇ ਕੰਮ ਆ ਸਕਣ । ਓਹ ਇਕ ਬੂਗਣੀ ਵਿੱਚ ਪੈਸੇ ਇਕੱਠੇ ਕਰਦਾ ਹੈ। ਪ੍ਰਿੰਸ ਨੇ ਦੱਸਿਆ ਕਿ ਉਹ ਕਿਸੇ ਤੋਂ ਭੀਖ ਨਹੀਂ ਮੰਗਦਾ ਜੇਕਰ ਉਸ ਨੂੰ ਕੋਈ ਦੋ ਚਾਰ ਰੁਪਏ ਜਾ 10 ਰੁਪਏ ਦਿੰਦਾ ਹੈ ਤਾਂ ਉਹ ਲੈਣ ਤੋਂ ਇਨਕਾਰ ਕਰ ਦਿੰਦਾ ਹੈ। ਉਹ ਮੇਹਨਤ ਕਰਕੇ ਕਮਾਈ ਕਰਨ ਵਿੱਚ ਯਕੀਨ ਰੱਖਦਾ ਹੈ ਅਤੇ ਜੁਰਾਬਾਂ ਵੇਚ ਕੇ ਹੀ ਉਨ੍ਹਾ ਵਿੱਚੋਂ ਪੈਸੇ ਕਮਾਉਂਦਾ ਹੈ। ਉਸਨੇ ਦੱਸਿਆ ਕਿ ਉਹ ਫਿਰੋਜ਼ਪੁਰ ਰੋਡ ਲੁਧਿਆਣਾ ਮੇਨ ਹਾਈਵੇਅ ਉੱਤੇ ਮਾਲ ਨੇੜੇ ਜੁਰਾਬਾਂ ਵੇਚਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.