ETV Bharat / state

ਲੁਧਿਆਣਾ ਦੇ ਹਲਕਾ ਕੇਂਦਰੀ 'ਚ ਨਸ਼ੇ ਨੂੰ ਲੈ ਕੇ ਗਰਮਾਈ ਸਿਆਸਤ, ਇਕ ਦੂਜੇ 'ਤੇ ਦੂਸਣਬਾਜ਼ੀ

author img

By

Published : Jan 27, 2022, 7:42 PM IST

ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿੱਚ ਨਸ਼ੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ, ਵਿਰੋਧੀਆਂ ਨੇ ਮੌਜੂਦਾ ਵਿਧਾਇਕ ਅਤੇ ਕਾਂਗਰਸ ਦੇ ਉਮੀਦਵਾਰ 'ਤੇ ਨਸ਼ੇ ਦੀ ਵਿਕਰੀ ਕਰਵਾਉਣ ਦੇ ਇਲਜ਼ਾਮ ਲਗਾਏ ਹਨ।

ਲੁਧਿਆਣਾ ਦੇ ਹਲਕਾ ਕੇਂਦਰੀ 'ਚ ਨਸ਼ੇ ਨੂੰ ਲੈ ਕੇ ਗਰਮਾਈ ਸਿਆਸਤ
ਲੁਧਿਆਣਾ ਦੇ ਹਲਕਾ ਕੇਂਦਰੀ 'ਚ ਨਸ਼ੇ ਨੂੰ ਲੈ ਕੇ ਗਰਮਾਈ ਸਿਆਸਤ

ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਕੇਂਦਰੀ ਨਿਰੋਲ ਸ਼ਹਿਰੀ ਸੀਟ ਹੈ ਅਤੇ ਇਸ ਇਲਾਕੇ ਦੇ ਵਿਚ ਬੀਤੇ ਕਈ ਸਾਲਾਂ ਦੇ ਅੰਦਰ ਨਸ਼ੇ ਨੂੰ ਲੈ ਕੇ ਲਗਾਤਾਰ ਮਾਮਲੇ ਵੱਧਦੇ ਰਹੇ ਹਨ। ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿੱਚ ਪੈਂਦੇ ਅਮਰਪੁਰਾ ਖੁੱਡ ਮੁਹੱਲਾ ਘੋੜਾ ਕਲੋਨੀ ਅਜਿਹੇ ਇਲਾਕੇ ਹਨ, ਜਿੱਥੇ ਨਸ਼ਾ ਸ਼ਰ੍ਹੇਆਮ ਵਿੱਕਦਾ ਹੈ ਅਤੇ ਨਸ਼ੇ ਕਰਕੇ ਕਈ ਘਰਾਂ ਵਿੱਚ ਸੱਥਰ ਵਿਛਾ ਚੁੱਕੇ ਨੇ ਮਾਵਾਂ ਨੇ ਪੁੱਤ ਗਵਾਲੇ ਨੇ ਅਤੇ ਭੈਣਾਂ ਨੇ ਭਰਾ ਗਵਾਲੇ ਹਨ। ਇਸ ਨਸ਼ੇ ਨੂੰ ਆਧਾਰ ਬਣਾ ਕੇ ਹੁਣ ਉਮੀਦਵਾਰ ਵੀ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਲਗਾ ਰਹੇ ਹਨ।

ਵਿਧਾਇਕ ਅਤੇ ਬੇਟੇ ਨੇ ਮੰਨੀ ਨਸ਼ੇ ਦੀ ਗੱਲ

ਲੁਧਿਆਣਾ ਕੇਂਦਰੀ ਤੋਂ ਲਗਾਤਾਰ ਜਿੱਤਦੇ ਆ ਰਹੇ ਵਿਧਾਇਕ ਸੁਰਿੰਦਰ ਡਾਵਰ ਅਤੇ ਉਨ੍ਹਾਂ ਦੇ ਬੇਟੇ ਮਾਣਿਕ ਡਾਵਰ ਨੇ ਮੰਨਿਆ ਹੈ, ਕਿ ਪੰਜਾਬ ਦੇ ਵਿੱਚ ਅਤੇ ਹਲਕਾ ਕੇਂਦਰੀ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਸੁਰਿੰਦਰ ਡਾਵਰ ਨੇ ਕਿਹਾ ਕਿ ਨਸ਼ੇ 'ਤੇ ਠੱਲ ਪਾਉਣ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਗਏ, ਪਰ ਜਦੋਂ ਤੱਕ ਨੌਜਵਾਨਾਂ ਦੇ ਮਾਪੇ ਇਸ ਮੁਹਿੰਮ ਵਿੱਚ ਸਾਥ ਨਹੀਂ ਦੇਣਗੇ, ਉਦੋਂ ਤੱਕ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੈ। ਪਰ ਇਸਦੇ ਬਾਵਜੂਦ ਸਰਕਾਰ ਨੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਡੱਕਿਆ ਹੈ। ਉੱਥੇ ਹੀ ਮਾਣਿਕ ਡਾਵਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿਤਾ ਸੁਰਿੰਦਰ ਡਾਵਰ ਨੂੰ ਇੱਕ ਵਾਰ ਮੁੜ ਤੋਂ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਉਹ ਵਾਅਦਾ ਕਰਦੇ ਹਨ ਕਿ ਕਿਸੇ ਦਾ ਪੁੱਤ ਨਸ਼ੇ ਦੀ ਭੇਂਟ ਨਹੀਂ ਚੜੇਗਾ।

ਲੁਧਿਆਣਾ ਦੇ ਹਲਕਾ ਕੇਂਦਰੀ 'ਚ ਨਸ਼ੇ ਨੂੰ ਲੈ ਕੇ ਗਰਮਾਈ ਸਿਆਸਤ

ਇਲਾਕਾ ਵਾਸੀਆਂ ਨੇ ਕੀਤੀ ਪੁਸ਼ਟੀ

ਲੁਧਿਆਣਾ ਕੇਂਦਰੀ ਦੇ ਇਲਾਕਾ ਵਾਸੀਆਂ ਨਾਲ ਜਦੋਂ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੇਂਦਰੀ ਹਲਕੇ ਦੇ ਵਿੱਚ ਨਸ਼ੇ ਦੀ ਭਰਮਾਰ ਹੈ, ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਕਈ ਨੌਜਵਾਨ ਹੁਣ ਤੱਕ ਮਰ ਚੁੱਕੇ ਨੇ ਪਰ ਨਸ਼ੇ ਦਾ ਖ਼ਾਤਮਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਨਸ਼ਾ ਸ਼ਰ੍ਹੇਆਮ ਵਿੱਕਦਾ ਹੈ ਅਤੇ ਨਸ਼ੇ ਨੂੰ ਲੈ ਕੇ ਸਰਕਾਰਾਂ ਨਾ ਤਾਂ ਕਦੇ ਸਖ਼ਤੀ ਵਿਖਾ ਸਕੀਆਂ ਅਤੇ ਜੇਕਰ ਸਰਕਾਰ ਚਾਹੁੰਦੀ ਹੋਵੇ ਤਾਂ ਇਕ ਹਫ਼ਤੇ ਅੰਦਰ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ।

ਵਿਰੋਧੀ ਉਮੀਦਵਾਰਾਂ ਨੂੰ ਮਿਲਿਆ ਮੁੱਦਾ

ਲੁਧਿਆਣਾ ਕੇਂਦਰੀ ਤੋਂ ਭਾਜਪਾ ਦੇ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਘਰ ਬੈਠੇ ਹੀ ਨਸ਼ੇ ਦਾ ਇੱਕ ਵੱਡਾ ਮੁੱਦਾ ਮਿਲ ਗਿਆ ਹੈ। ਸੁਰਿੰਦਰ ਡਾਵਰ ਅਤੇ ਉਹਨਾਂ ਦੇ ਬੇਟੇ ਦੇ ਲੁਧਿਆਣਾ ਕੇਂਦਰੀ ਅੰਦਰ ਨਸ਼ਾ ਹੋਣ ਦੇ ਕਬੂਲਨਾਮੇ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਜਿੱਥੇ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਉਹ ਤਾਂ 5 ਸਾਲ ਤੋਂ ਕਹਿ ਰਹੇ ਸਨ ਕਿ ਹਲਕੇ ਵਿੱਚ ਨਸ਼ਾ ਹੈ ਅਤੇ ਹੁਣ ਡਾਵਰ ਸਾਹਿਬ ਆ ਕੇ ਮੰਨੇ ਹਨ। ਉੱਥੇ ਹੀ ਅਸ਼ੋਕ ਪਰਾਸ਼ਰ ਪੱਪੀ ਨੇ ਤਾਂ ਕਿਹਾ ਕਿ ਨਸ਼ਾ ਵਿਕਾਉਣ ਵਿੱਚ ਸਭ ਤੋਂ ਵੱਡਾ ਹੱਥ ਹੀ ਸੁਰਿੰਦਰ ਡਾਵਰ ਦਾ ਹੈ।

ਇਹ ਵੀ ਪੜੋ:- ਨਵਜੋਤ ਸਿੱਧੂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ: ਕਾਂਗਰਸੀ ਉਮੀਦਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.