ETV Bharat / state

corona news: ਨਕਲੀ ਐਂਬੂਲੈਂਸ ਚਾਲਕਾਂ ਖਿਲਾਫ਼ ਐਕਸ਼ਨ ‘ਚ ਪੁਲਿਸ

author img

By

Published : Jun 16, 2021, 10:19 PM IST

ਕੋਰੋਨਾ(corona) ਦੌਰਾਨ ਮਰੀਜ਼ਾਂ ਤੋਂ ਵੱਧ ਪੈਸੇ ਵਸੂਲਣ ਵਾਲਿਆਂ ਐਂਬੂਲੈਂਸ ਚਾਲਕਾਂ(fake ambulance drivers) ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਤਿਆਰੀ ਵਿੱਢ ਦਿੱਤੀ ਗਈ ਹੈ।ਵੱਧ ਪੈਸੇ ਵਸੂਲਣ ਨੂੰ ਲੈਕੇ ਟੈਕਸੀ ਚਾਲਕ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸਨ।ਉਨ੍ਹਾਂ ਕਿਹਾ ਕਿ ਨਕਲੀ ਟੈਕਸੀ ਚਾਲਕ ਵੱਧ ਪੈਸੇ ਵਸੂਲ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਨਕਲੀ ਐਂਬੂਲੈਂਸ ਚਾਲਕਾਂ ਖਿਲਾਫ਼ ਐਕਸ਼ਨ ‘ਚ ਪੁਲਿਸ
ਨਕਲੀ ਐਂਬੂਲੈਂਸ ਚਾਲਕਾਂ ਖਿਲਾਫ਼ ਐਕਸ਼ਨ ‘ਚ ਪੁਲਿਸ

ਲੁਧਿਆਣਾ: ਕੋਰੋਨਾ ਕਾਲ ਦੇ ਚੱਲਦੇ ਦੇਸ਼ ਭਰ ਵਿਚ ਐਂਬੂਲੈਂਸ ਚਾਲਕਾਂ ਨੇ ਵੱਧ ਚਾਰਜ ਵਸੂਲੇ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ।ਇਸ ਮਾਮਲੇ ਸਬੰਧੀ ਪੁਲਿਸ ਨੂੰ ਵੀ ਇਸ ਗੱਲ ਦੀ ਕਾਫ਼ੀ ਸੂਚਨਾ ਮਿਲ ਰਹੀ ਸੀ ਤੇ ਹੁਣ ਇਸਦੇ ਚਲਦੇ ਲੁਧਿਆਣਾ ਦੇ ਸਿਵਲ ਹਸਪਤਾਲ ਅਤੇ ਹੋਰ ਨਾਮੀ ਹਸਪਤਾਲਾਂ ਦੇ ਅੱਗੇ ਐਂਬੂਲੈਂਸ ਸਟੈਂਡ ‘ਤੇ ਖੜੀਆਂਅ ਐਂਬੂਲੈਂਸ ਉਤੇ ਲੁਧਿਆਣਾ ਪੁਲਿਸ ਨੇ ਨੋ ਓਵਰ ਚਾਰਜ ਲਿਖ ਕੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਜੋ ਜ਼ਿਆਦਾ ਪੈਸੇ ਵਸੂਲਣ ਵਾਲੇ ਚਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ|

ਨਕਲੀ ਐਂਬੂਲੈਂਸ ਚਾਲਕਾਂ ਖਿਲਾਫ਼ ਐਕਸ਼ਨ ‘ਚ ਪੁਲਿਸ

ਇਸ ਮੌਕੇ ਲੁਧਿਆਣਾ ਟ੍ਰੈਫਿਕ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀ ਸੀ ਕਿ ਐਂਬੂਲੈਂਸ ਚਾਲਕ ਮਰੀਜ਼ਾਂ ਤੋਂ ਉਵਰ ਚਾਰਜ ਕਰ ਰਹੇ ਹੈਂ।ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਪੁਲਿਸ ਨੇ ਗੰਭੀਰਤਾ ਦੇ ਨਾਲ ਇਹ ਕਦਮ ਉਠਾਇਆ ਤਾਂ ਜੋ ਆਮ ਲੋਕ ਜਾਗਰੂਕ ਹੋ ਸਕਣ ਜਿਸ ਕਾਰਨ ਹਰ ਐਂਬੂਲੈਂਸ ਉੱਤੇ ਟ੍ਰੈਫਿਕ ਪੁਲਿਸ ਵੱਲੋਂ ਸਟਿੱਕਰ ਲਗਾ ਦਿੱਤੇ ਗਏ ਹਨ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਐਂਬੂਲੈਂਸ ਚਾਲਕ ਓਵਰ ਚਾਰਜ ਕਰੇ ਤਾਂ ਉਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਜਾ ਸਕੇ ।

ਉੱਥੇ ਹੀ ਐਂਬੂਲੈਂਸ ਚਾਲਕ ਨੇ ਕਿਹਾ ਕਿ ਸ਼ਹਿਰ ਵਿਚ ਨਕਲ਼ੀ ਐਂਬੂਲੈਂਸ ਚੱਲ ਰਹੀ ਹੈ ਜੋ ਵੱਧ ਪੈਸੇ ਵਸੂਲ ਕਰ ਰਹੀ ਹੈ|ਉਨ੍ਹਾਂ ਨੇ ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗਏ ਸਟਿੱਕਰ ਨੂੰ ਇਕ ਚੰਗਾ ਤਰੀਕਾ ਦਸਿਆ ਅਤੇ ਕਿਹਾ ਕੇ ਹੁਣ ਦਿੱਤੇ ਹੋਏ ਕਿਲੋਮੀਟਰ ਰੇਟ ਤੇ ਹੀ ਐਂਬੂਲੈਂਸ ਚਲੇਗੀ ਅਤੇ ਜੇਕਰ ਕੋਈ ਓਵਰ ਚਾਰਜ ਕਰੇਗਾ ਤਾਂ ਉਹ ਫੜ੍ਹਿਆ ਜਾਵੇਗਾ।

ਇਹ ਵੀ ਪੜ੍ਹੋ:ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਲਗਾਈ ਫਟਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.