ETV Bharat / state

Petrol-Diesel: ਮਹਿੰਗਾਈ ਨੇ ਕੱਢਿਆ ਲੋਕਾਂ ਦਾ ਤੇਲ

author img

By

Published : Jun 7, 2021, 1:53 PM IST

ਪੈਟਰੋਲ ਤੇ ਡੀਜ਼ਲ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ
ਪੈਟਰੋਲ ਤੇ ਡੀਜ਼ਲ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ

ਦੇਸ਼ ‘ਚ ਵੱਧ ਰਹੀਆਂ ਪੈਟੋਰਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਆਮ ਲੋਕਾਂ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ, ਕਿ ਤੇਲ ਦੀਆਂ ਕੀਮਤਾਂ ਹੁਣ ਆਮ ਬੰਦੇ ਦੀ ਜੇਬ ਤੋਂ ਬਾਹਰ ਹੋ ਚੁੱਕੀਆਂ ਹਨ।

ਲੁਧਿਆਣਾ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਜਿਸ ਨਾਲ ਆਮ ਲੋਕਾਂ ਤੇ ਮਹਿੰਗਾਈ ਦਾ ਕਾਫ਼ੀ ਬੋਝ ਪੈ ਰਿਹਾ ਹੈ। ਤੇ ਆਮ ਲੋਕ ਵੀ ਕੇਂਦਰ ਤੇ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕਾਫ਼ੀ ਗੁੱਸੇ ਚ ਨਜ਼ਰ ਆ ਰਹੇ ਹਨ। ਜੇਕਰ ਅੱਜ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ, ਤਾਂ ਪੈਟਰੋਲ 97.09 ਰੁਪਏ ਪ੍ਰਤੀ ਲੀਟਰ ਜਦੋਂ ਕਿ ਡੀਜ਼ਲ 88.81 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।

ਪੈਟਰੋਲ ਤੇ ਡੀਜ਼ਲ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ

ਜਿਸ ਕਰਕੇ ਲੋਕ ਪੈਟਰੋਲ ਅਤੇ ਡੀਜ਼ਲ ਪਵਾਉਣ ਲੱਗੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਕੋਸ ਦੇ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ। ਕਿ ਜਦੋਂ ਤੱਕ ਸਰਕਾਰ ਨਹੀਂ ਬਦਲਦੀ ਉਦੋਂ ਤੱਕ ਹਾਲਾਤ ਵੀ ਨਹੀਂ ਬਦਲਣੇ। ਲੁਧਿਆਣਾ 'ਚ ਸਾਡੀ ਟੀਮ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ, ਤਾਂ ਹਰ ਤਬਕੇ ਦੇ ਲੋਕਾਂ ਨੇ ਦੱਸਿਆ, ਕਿ ਉਨ੍ਹਾਂ ਲਈ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਬੈਂਕਾਂ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ। ਕਿ ਫੀਲਡ ਦਾ ਕੰਮ ਹੁਣ ਨਹੀਂ ਹੁੰਦਾ, ਕਿਉਂਕਿ ਪੈਟਰੋਲ-ਡੀਜ਼ਲ ਕਰਕੇ ਕੁਝ ਬਚਦਾ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਮਹਿਲਾਵਾਂ ਦਾ ਕਹਿਣਾ ਹੈ, ਕਿ ਪੈਟਰੋਲ-ਡੀਜ਼ਲ ਦੇ ਵਧਣ ਕਰਕੇ ਹਰ ਚੀਜ਼ ਮਹਿੰਗੀ ਹੋ ਗਈ ਹੈ। ਜੋ ਕਿ ਆਮ ਲੋਕਾਂ ਦੇ ਬਜਟ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜਿੱਥੇ ਪਹਿਲੇ ਤਿੰਨ ਗੇੜੇ ਲੱਗਦੇ ਸੀ ਹੁਣ ਇੱਕ ਹੀ ਲਗਦਾ ਹੈ।

ਦੂਜੇ ਪਾਸੇ ਬਜ਼ੁਰਗਾਂ ਦਾ ਕਹਿਣਾ ਹੈ, ਕਿ ਲੋਕਾਂ ਕੋਲ ਤਾਂ ਪਹਿਲਾਂ ਹੀ ਰੋਜਗਾਰ ਨਹੀਂ ਹੈ। ਦੂਜੇ ਪਾਸੇ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੇ ਜੀਵਨ ਨੂੰ ਬਹੁਤ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਮੌਕੇ ਇਨ੍ਹਾਂ ਲੋਕਾਂ ਨੇ ਕੇੇਂਦਰ ਤੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧੇ, ਕਿ ਸਰਕਾਰਾਂ ਆਪਣੇ ਨਜਦੀਕੀਆਂ ਨੂੰ ਨੌਕਰੀਆਂ ਦੇ ਰਹੀਆਂ ਨੇ, ਪਰ ਆਮ ਲੋਕਾਂ ਦੇ ਨੌਜਵਾਨਾਂ ਨੂੰ ਬੇਰੋਜ਼ਗਾਰ ਬਣਾ ਰਹੀਆਂ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.