ETV Bharat / state

ਲੁਧਿਆਣਾ ਦੇ ਨੌਜਵਾਨ ਦੀ ਕਾਰੀਗਿਰੀ ਦੇ ਮੁਰੀਦ ਹੋਏ ਲੋਕ, ਉਦੇ ਥਾਪਰ ਵੱਲੋਂ ਬਣਾਏ ਸਾਈਕਲਾਂ ਨਾਲ ਲੈਂਦੇ ਨੇ ਸੈਲਫੀਆਂ

author img

By

Published : Jul 15, 2023, 5:19 PM IST

Updated : Jul 16, 2023, 10:12 AM IST

ਲੁਧਿਆਣਾ ਦੇ ਉਦੇ ਥਾਪਰ ਨੇ ਆਪਣੇ ਸ਼ੌਂਕ ਨੂੰ ਹੀ ਆਪਣਾ ਜਨੂੰਨ ਬਣਾ ਲਿਆ। ਦਰਅਸਲ ਉਦੇ ਨੂੰ ਸ਼ੌਂਕ ਸੀ ਸਾਈਕਲਿੰਗ ਦਾ, ਮਹਿੰਗੇ ਤਰੀਨ ਸਾਈਕਲਾਂ ਦੀ ਖਰੀਦੋ-ਫਰੋਖਤ ਦੇ ਨਾਲ-ਨਾਲ ਉਦੇ ਨੇ ਆਪਣੇ ਹੱਥੀਂ ਵੀ ਕਈ ਸਾਈਕਲਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਨੂੰ ਦੇਖਣ ਲੋਕ ਆਉਂਦੇ ਹਨ ਤੇ ਸੈਲਫੀਆਂ ਲੈਂਦੇ ਹਨ। ਆਓ ਤੁਹਾਨੂੰ ਵੀ ਮਿਲਵਾਉਂਦੇ ਹਾਂ ਲੁਧਿਆਣਾ ਦੇ ਉਦੇ ਥਾਪਰ ਨੂੰ...

People admire the workmanship of the youth of Ludhiana
People admire the workmanship of the youth of Ludhiana

ਅਜਿਹੇ ਸਾਈਕਲ ਨਹੀਂ ਵੇਖੇ ਹੋਣੇ ਤੁਸੀ

ਲੁਧਿਆਣਾ : ਕਹਿੰਦੇ ਨੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅਜਿਹਾ ਹੀ ਨੌਜਵਾਨ ਉਦੇ ਥਾਪਰ ਲੁਧਿਆਣਾ ਦਾ ਵਸਨੀਕ ਹੈ, ਜਿਸ ਸਾਇਕਲਿੰਗ ਦਾ ਬਚਪਨ ਤੋਂ ਹੀ ਸ਼ੌਂਕ ਹੈ ਅਤੇ ਉਸ ਕੋਲ ਸਾਈਕਲਾਂ ਦੀ ਅਜਿਹੀ ਕੁਲੈਕਸ਼ਨ ਹੈ, ਜੋ ਸ਼ਾਇਦ ਹੀ ਕਿਸੇ ਕੋਲ ਪੂਰੇ ਦੇਸ਼ ਵਿੱਚ ਹੋਵੇਗੀ। ਉਦੇ ਸਾਈਕਲ ਖਰੀਦਣ ਦੇ ਨਾਲ ਸਾਈਕਲ ਬਣਾਉਣ ਦਾ ਵੀ ਸ਼ੌਂਕ ਰੱਖਦਾ ਹੈ, ਉਹ ਹੁਣ ਤੱਕ ਚਾਰ ਅਜਿਹੇ ਸਾਈਕਲਾਂ ਦਾ ਨਿਰਮਾਣ ਕਰ ਚੁੱਕਾ ਹੈ, ਜਿਸ ਨੂੰ ਲੋਕ ਵੇਖ ਕੇ ਸੈਲਫੀਆਂ ਲੈਂਦੇ ਹਨ। ਦਰਅਸਲ ਉਦੇ ਆਟੋ ਪਾਰਟਸ ਫੈਕਟਰੀ ਚਲਾਉਂਦਾ ਹੈ, 4 ਸਾਲ ਦੀ ਉਮਰ ਦੇ ਵਿੱਚ ਜਦੋਂ ਉਸ ਨੇ ਸਾਇਕਲਿੰਗ ਸ਼ੁਰੂ ਕੀਤੀ ਤਾਂ ਉਸ ਨੂੰ ਇੱਕ ਵੱਖਰੀ ਹੀ ਆਜ਼ਾਦੀ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਖੁਦ ਬਣਾਏ ਸਾਇਕਲ : ਉਦੇ ਚਾਰ ਸਾਈਕਲਾਂ ਦਾ ਨਿਰਮਾਣ ਕਰ ਚੁੱਕਾ ਹੈ। ਇਨ੍ਹਾਂ ਵਿੱਚ ਇੱਕ ਸਾਈਕਲ ਪੰਜ ਫੁੱਟ ਉੱਚੀ ਹੈ, ਜਿਸ ਨੂੰ ਉਹ ਖੁਦ ਹੀ ਚਲਾਉਂਦਾ ਹੈ। ਜਦੋਂ ਇਹ ਸਾਈਕਲ ਲੈ ਕੇ ਉਹ ਸੜਕਾਂ ਉਤੇ ਉਤਰਦਾ ਹੈ ਤਾਂ ਲੋਕ ਸੈਲਫੀਆਂ ਲੈਂਦੇ ਹਨ। ਇੱਕ ਸਾਈਕਲ ਉਸ ਨੇ ਅਜਿਹੀ ਬਣਾਈ ਹੈ ਜੋ ਕਾਫ਼ੀ ਨੀਵੀਂ ਹੈ, ਮਹਿਜ਼ ਧਰਤੀ ਤੋਂ 2 ਫੁੱਟ ਉੱਚੀ। ਇਸ ਸਾਈਕਲ ਵੀ ਲੋਕ ਕਾਫ਼ੀ ਪਸੰਦ ਕਰਦੇ ਨੇ ਇਹ ਸਾਰੀ ਸਾਇਕਲ ਉਸ ਨੇ ਖੁਦ ਹੀ ਬਣਾਈਆਂ ਹਨ। ਉਦੇ ਹੁਣ ਤੱਕ ਚਾਰ ਸਾਇਕਲ ਬਣਾ ਚੁੱਕਾ ਹੈ ਅਤੇ ਹਾਲੇ ਵੀ ਉਹ ਸਾਈਕਲਾਂ ਬਣਾ ਰਿਹਾ ਹੈ। ਇਹ ਸਾਈਕਲ ਕਿਸੇ ਨੂੰ ਵੇਚਣ ਲਈ ਨਹੀਂ ਸਗੋਂ ਖੁੱਦ ਦੇ ਲਈ ਬਣਾਉਂਦਾ ਹੈ।


ਸਾਇਕਲਾਂ ਦੀ ਕੁਲੈਕਸ਼ਨ : ਉਦੇ ਕੋਲ 20 ਦੇ ਕਰੀਬ ਸਾਈਕਲ ਹਨ, ਉਸ ਦੇ ਘਰ ਵਿੱਚ ਹਰ ਕੋਨੇ ਹਰ ਕਮਰੇ ਵਿੱਚ ਸਾਈਕਲ ਖੜ੍ਹੀ ਹੈ। 2 ਲੱਖ ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਦੀ ਵੀ ਉਸ ਕੋਲ ਸਾਈਕਲ ਉਪਲਬਧ ਹਨ। ਉਸਦੇ ਕੋਲ ਵਿਦੇਸ਼ੀ ਸਾਈਕਲਾਂ ਦੀ ਵੱਡੀ ਕੁਲੈਕਸ਼ਨ ਹੈ। ਇਕ ਪਹੀਏ ਵਾਲੇ ਸਾਈਕਲ, 4 ਪੈਡਲਾਂ ਵਾਲੇ ਸਾਈਕਲ, ਫੋਲਡ ਹੋਣ ਵਾਲੀ ਸਾਈਕਲ ਹੈ, ਅਮਰੀਕਾ, ਆਸਟ੍ਰੇਲੀਆ, ਫਰਾਂਸ, ਜਪਾਨ ਆਦਿ ਮੁਲਕਾਂ ਦੀਆਂ ਸਾਈਕਲ ਉਸ ਕੋਲ ਮੌਜੂਦ ਹਨ। ਜਦੋਂ ਵੀ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਜਾਂਦਾ ਹੈ ਤਾਂ ਉੱਥੋਂ ਸਾਈਕਲ ਜ਼ਰੂਰ ਖਰੀਦ ਕੇ ਲੈ ਕੇ ਆਉਂਦਾ ਹੈ। ਕਿਸੇ ਵੀ ਥਾਂ ਉਤੇ ਘੁੰਮਣ ਜਾਣ ਵੇਲੇ ਵੀ ਉਹ ਆਪਣੀ ਸਾਈਕਲ ਆਪਣੇ ਨਾਲ ਲੈਕੇ ਜਾਂਦਾ ਹੈ।

ਸਾਈਕਲਿੰਗ ਦਾ ਸ਼ੌਂਕ : ਉਦੇ ਦੀ ਫੈਕਟਰੀ ਉਸਦੇ ਘਰ ਤੋਂ 18 ਕਿਲੋਮੀਟਰ ਦੂਰ ਹੈ। ਜ਼ਿਆਦਾਤਰ ਉਹ ਸਾਈਕਲ ਉਤੇ ਹੀ ਆਪਣੀ ਫੈਕਟਰੀ ਵਿੱਚ ਜਾਣਾ ਪਸੰਦ ਕਰਦਾ ਹੈ, ਹਾਲਾਂਕਿ ਆਪਣੀ ਸੁਵਿਧਾ ਲਈ ਉਸ ਨੇ ਫੈਕਟਰੀ ਦੇ ਵਿਚ ਕਾਰਾਂ ਵੀ ਰੱਖੀਆਂ ਹਨ। ਬਾਰਿਸ਼ ਵਿੱਚ ਜਾਂ ਜ਼ਿਆਦਾ ਗਰਮੀ, ਜ਼ਿਆਦਾ ਠੰਡ ਵਿੱਚ ਉਹ ਕਾਰ ਦੀ ਵਰਤੋਂ ਕਰਦਾ ਹੈ, ਪਰ ਜ਼ਿਆਦਾਤਰ ਸਾਈਕਲ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਈਕਲ ਅਜਿਹੀ ਸਵਾਰੀ ਹੈ ਜੇਕਰ ਲੋਕ ਇਸ ਨੂੰ ਚਲਾਉਣ ਤਾਂ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਲੋਕ ਸਾਈਕਲਿੰਗ ਕਰਨਗੇ ਤਾਂ ਉਹਨਾਂ ਨੂੰ ਨਾ ਤਾਂ ਜਿਮ ਜਾਣ ਦੀ ਲੋੜ ਪਵੇਗੀ ਅਤੇ ਨਾ ਹੀ ਬਿਮਾਰ ਹੋਣ ਤੋਂ ਬਾਅਦ ਹਸਪਤਾਲਾਂ ਦੇ ਮਹਿੰਗੇ ਬਿੱਲ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਸਾਈਕਲ ਸਮੇਂ ਦੀ ਲੋੜ ਹੈ ਇਸ ਨੂੰ ਗਰੀਬੀ ਨਾਲ ਜੋੜ ਕੇ ਨਾ ਵੇਖਿਆ ਜਾਵੇ ਇਸ ਨੂੰ ਆਪਣੀ ਫਿਟਨੈਸ ਅਤੇ ਆਪਣੀ ਲੋੜ ਦੇ ਮੁਤਾਬਿਕ ਵਰਤਿਆ ਜਾਣਾ ਚਾਹੀਦਾ ਹੈ।

Last Updated : Jul 16, 2023, 10:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.