ETV Bharat / state

ਪਾਕਿਸਤਾਨ ਦੀ ਮੈਰਿਸ਼ ਨੇ ਲੁਧਿਆਣਾ 'ਚ ਦਿੱਤਾ ਬੱਚੀ ਨੂੰ ਜਨਮ, ਆਗਰਾ ਤੋਂ ਵਾਪਸ ਜਾ ਰਹੀ ਸੀ ਲਾਹੌਰ

author img

By ETV Bharat Punjabi Team

Published : Jan 12, 2024, 3:44 PM IST

Pakistan Women Give Birth To Baby Girl
Pakistan Women Give Birth To Baby Girl

Pak Women Give Birth To Baby In Punjab : ਪਾਕਿਸਤਾਨ ਦੀ ਮੈਰਿਸ਼ ਨੇ ਲੁਧਿਆਣਾ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਮੈਰਿਸ਼ ਸਮਝੌਤਾ ਐਕਸਪ੍ਰੈਸ ਦੇ ਜ਼ਰੀਏ ਆਗਰਾ ਤੋਂ ਲਾਹੌਰ ਜਾ ਰਹੀ ਸੀ। ਬੱਚੀ ਅਤੇ ਮਾਂ ਦੋਵੇਂ ਸੁਰੱਖਿਅਤ ਹਨ।

ਪਾਕਿਸਤਾਨ ਦੀ ਮੈਰਿਸ਼ ਨੇ ਲੁਧਿਆਣਾ 'ਚ ਦਿੱਤਾ ਬੱਚੀ ਨੂੰ ਜਨਮ

ਲੁਧਿਆਣਾ : ਪਾਕਿਸਤਾਨ ਦੀ ਰਹਿਣ ਵਾਲੀ ਮੈਰਿਸ਼ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਮੈਰਿਸ਼ ਆਗਰਾ ਤੋਂ ਲਾਹੌਰ ਸਮਝੌਤਾ ਐਕਸਪ੍ਰੈਸ ਟਰੇਨ ਵਿੱਚ ਜਾ ਰਹੀ ਸੀ, ਤਾਂ ਜਦੋਂ ਉਹ ਲੁਧਿਆਣਾ ਨੇੜੇ ਪਹੁੰਚੀ, ਤਾਂ ਉਸ ਨੂੰ ਦਰਦ ਹੋਣ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਇੱਥੇ ਇਹ ਵੀ ਦੱਸ ਦਈਏ ਕਿ ਮੈਰਿਸ਼ ਵੱਲੋਂ ਇਸ ਬੱਚੀ ਨੂੰ ਪਾਕਿਸਤਾਨ ਵਿੱਚ ਹੀ ਜਨਮ ਦਿੱਤਾ ਜਾਣਾ ਸੀ, ਤਾਂ ਕਿ ਉਸ ਦੀ ਨਾਗਰਿਕਤਾ ਨਾ ਬਦਲੇ ਪਰ ਹਾਲਾਤਾਂ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਉਸ ਦੀ ਡਿਲੀਵਰੀ ਕੀਤੀ ਗਈ ਹੈ ਅਤੇ ਐਸਐਮਓ ਨੇ ਦੱਸਿਆ ਕਿ ਬੱਚਾ ਅਤੇ ਮਾਂ ਦੋਵੇਂ ਠੀਕ ਹਨ।

ਮੈਰਿਸ਼ ਪਾਕਿਸਤਾਨ 'ਚ ਹੀ ਦੇਣਾ ਚਾਹੁੰਦੀ ਸੀ ਬੱਚੀ ਨੂੰ ਜਨਮ : ਉੱਥੇ ਹੀ, ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਮਓ ਮਨਦੀਪ ਸਿੱਧੂ ਅਤੇ ਡਾਕਟਰ ਰੁਚੀ ਸਿੰਗਲਾ ਨੇ ਦੱਸਿਆ ਕਿ ਮੈਰਿਸ਼ ਨਾਮ ਦੀ 32 ਸਾਲਾਂ ਲੜਕੀ ਨੂੰ ਕੱਲ੍ਹ 9:30 ਵਜੇ ਦੇ ਕਰੀਬ ਸਿਵਲ ਹਸਪਤਾਲ ਲਿਆਂਦਾ ਗਿਆ। ਮੈਰਿਸ਼ ਨੂੰ ਸੰਵੇਦਨਾ ਟਰੱਸਟ ਦੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲਿਆਂਦਾ ਗਿਆ ਸੀ। ਇਹ ਔਰਤ ਆਗਰਾ ਤੋਂ ਲਾਹੌਰ ਲਈ ਜਾ ਰਹੀ ਸੀ ਅਤੇ ਅਚਾਨਕ ਉਸ ਦੀ ਥੈਲੀ ਫੱਟ ਗਈ ਸੀ ਜਿਸ ਤੋਂ ਬਾਅਦ ਇਸ ਨੂੰ ਇਲਾਜ ਲਈ ਲਿਆਂਦਾ ਗਿਆ ਤਾਂ ਉਸ ਨੇ ਡਿਲੀਵਰੀ ਦੌਰਾਨ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ। ਟੀਮ ਨੇ ਕਿਹਾ ਕਿ ਮਾਂ ਅਤੇ ਬੱਚੀ ਦੋਵੇਂ ਸੁਰੱਖਿਅਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਾਗਰਿਕਤਾ ਨਾ ਬਦਲੇ ਇਸ ਲਈ ਮੈਰਿਸ਼ ਵੱਲੋਂ ਉਨ੍ਹਾਂ ਨੂੰ ਡਿਲੀਵਰੀ ਦੇ ਲਈ ਰੋਕਿਆ ਜਾ ਰਿਹਾ ਸੀ, ਪਰ ਹਾਲਾਤਾਂ ਨੂੰ ਦੇਖਦੇ ਹੋਏ ਇਲਾਜ ਜ਼ਰੂਰੀ ਸੀ।

ਬੱਚੀ ਤੇ ਮਾਂ ਦੋਵੇਂ ਸੁਰੱਖਿਅਤ : ਉਧਰ ਸੰਵੇਦਨਾ ਟਰੱਸਟ ਦੇ ਮੁਖੀ ਜੱਜਪ੍ਰੀਤ ਨੇ ਕਿਹਾ ਕਿ ਕੱਲ੍ਹ ਉਨ੍ਹਾਂ ਨੂੰ 9:30 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਢੰਡਾਰੀ ਨੇੜੇ ਟ੍ਰੇਨ ਦੇ ਵਿੱਚ ਇੱਕ ਲੜਕੀ ਦੀ ਹਾਲਤ ਖ਼ਰਾਬ ਹੈ। ਇਸ ਤੋਂ ਬਾਅਦ, ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਤਾਂ ਉਸ ਨੇ ਬੱਚੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਰਾਚੀ ਦੇ ਪਾਕਿਸਤਾਨ ਦੀ ਰਹਿਣ ਵਾਲੀ ਹੈ ਅਤੇ ਸਮਝੌਤਾ ਐਕਸਪ੍ਰੈਸ ਦੇ ਜਰੀਏ ਲਾਹੌਰ ਜਾ ਰਹੀ ਸੀ, ਤਾਂ ਉਸ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ ਸੀ। ਹੁਣ ਬੱਚੀ ਅਤੇ ਮਾਂ ਦੋਵੇਂ ਸੁਰੱਖਿਤ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.