ETV Bharat / state

Ludhiana gas leak : ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ NGT ਨੇ ਕੀਤਾ SIT ਦਾ ਗਠਨ, 1 ਮਹੀਨੇ 'ਚ ਮੰਗੀ ਰਿਪੋਰਟ

author img

By

Published : May 2, 2023, 9:47 PM IST

Updated : May 2, 2023, 10:29 PM IST

ਲੁਧਿਆਣਾ ਗੈਸ ਲੀਕ 'ਤੇ NGT ਨੇ ਸਖ਼ਤੀ ਵਰਤੀ ਹੈ। 8 ਮੈਂਬਰੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ। 1 ਮਹੀਨੇ 'ਚ ਰਿਪੋਰਟ ਮੰਗੀ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 20-20 ਲੱਖ ਰੁਪਏ ਦੇਣ ਦੀ ਗੱਲ ਵੀ ਕਹੀ ਗਈ ਹੈ...

Ludhiana gas leak
Ludhiana gas leak

ਲੁਧਿਆਣਾ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਲੁਧਿਆਣਾ ਗੈਸ ਲੀਕ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਐਨਜੀਟੀ ਨੇ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਨੋਟਿਸ ਜਾਰੀ ਕੀਤਾ ਹੈ, ਇਸ ਮਾਮਲੇ ਦੀ ਸੁਣਵਾਈ ਅੱਜ ਐਨਜੀਟੀ ਵਿੱਚ ਹੋਵੇਗੀ। ਜਿਸ ਤੋਂ ਬਾਅਦ 8 ਮੈਂਬਰੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ।

Ludhiana gas leak
Ludhiana gas leak

ਜਿਸ ਦੀ ਅਗਵਾਈ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਰਨਗੇ। ਕਮੇਟੀ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ), ਉਦਯੋਗਿਕ ਜ਼ਹਿਰ ਵਿਗਿਆਨ ਖੋਜ ਕੇਂਦਰ ਦੇ ਉੱਤਰ ਖੇਤਰੀ ਡਾਇਰੈਕਟਰ, ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ, ਐਨਡੀਆਰਐਫ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਨਗਰ ਨਿਗਮ ਲੁਧਿਆਣਾ ਸ਼ਾਮਲ ਹਨ।

ਸਰਕਾਰ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 20-20 ਲੱਖ ਰੁਪਏ ਦੇਵੇ: ਐਨਜੀਟੀ ਨੇ ਇਸ ਵਿੱਚ ਮ੍ਰਿਤਕਾਂ ਨੂੰ 20-20 ਲੱਖ ਦੇਣ ਦੀ ਗੱਲ ਕਹੀ ਹੈ। ਐਨਜੀਟੀ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਲਈ ਮੌਤ ਹੋਣ 'ਤੇ 20 ਲੱਖ ਰੁਪਏ ਦਿੱਤੇ ਜਾਂਦੇ ਹਨ। ਜ਼ਖਮੀਆਂ ਨੂੰ ਸੱਟ ਦੇ ਆਧਾਰ 'ਤੇ ਮੁਆਵਜ਼ਾ ਦਿੱਤਾ ਜਾਂਦਾ ਹੈ। NGT ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ 'ਚ ਮੁਲਜ਼ਮ ਨਾ ਪਾਇਆ ਗਿਆ ਤਾਂ ਸਰਕਾਰ ਨੂੰ ਇਹ ਰਕਮ ਪੀੜਤਾਂ ਨੂੰ ਦੇਣੀ ਪਵੇਗੀ। ਦੋਸ਼ੀ ਪਾਏ ਜਾਣ 'ਤੇ ਦੋਸ਼ੀਆਂ ਤੋਂ ਇਹ ਰਕਮ ਵਸੂਲੀ ਜਾ ਸਕਦੀ ਹੈ।

ਗੈਸ ਲੀਕ 'ਤੇ NGT ਦਾ ਖਾਸ ਫੋਕਸ: ਐਨਜੀਟੀ ਦਾ ਮੁੱਖ ਫੋਕਸ ਇਸ ਉੱਤੇ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਹੁਣ 5 ਕਿਲੋਮੀਟਰ ਦੇ ਖੇਤਰ ਵਿੱਚ ਹਵਾ ਵਿੱਚ ਜ਼ਹਿਰੀਲੀ ਗੈਸ ਦਾ ਪੱਧਰ ਕੀ ਹੈ। ਐਨਜੀਟੀ ਮਹਿਸੂਸ ਕਰ ਰਿਹਾ ਹੈ ਕਿ ਇਹ ਲੀਕ ਇੱਕ ਦਿਨ ਵਿੱਚ ਨਹੀਂ ਹੋਈ, ਇਸ ਲਈ ਇਸ ਦੀ ਜੜ੍ਹ ਤੱਕ ਜਾਣਾ ਜ਼ਰੂਰੀ ਹੈ। ਇਹ ਟੀਮ ਇਸ ਬਾਰੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰੇਗੀ। ਮਾਮਲੇ ਦੀ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।

ਗੈਸ ਲੀਕ ਦੀ ਪੂਰੀ ਘਟਨਾ ਨੂੰ 3 ਪੜਾਅ 'ਚ ਜਾਣੋ:

1.ਸਵੇਰੇ ਗੈਸ ਲੀਕ ਹੋਣ ਕਾਰਨ ਹੋਈ ਮੌਤ: ਲੁਧਿਆਣਾ 'ਚ 30 ਅਪ੍ਰੈਲ ਨੂੰ ਸਵੇਰੇ 7 ਵਜੇ ਦੇ ਕਰੀਬ ਗਿਆਸਪੁਰਾ ਇਲਾਕੇ 'ਚ ਗੈਸ ਲੀਕ ਹੋਣ ਕਾਰਨ ਹੋਈ ਮੌਤ। ਇਸ ਦਾ ਕੇਂਦਰ ਬਿੰਦੂ ਗੋਇਲ ਕੋਲਡ ਡਰਿੰਕਸ ਨਾਮਕ ਕਰਿਆਨੇ ਦੀ ਦੁਕਾਨ ਅਤੇ ਦੁੱਧ ਦਾ ਬੂਥ ਸੀ। ਗੈਸ ਲੀਕ ਹੋਣ ਕਾਰਨ ਸਟੋਰ ਮਾਲਕ ਜੋੜੇ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਅਤੇ ਨੇੜੇ ਹੀ ਆਰਤੀ ਕਲੀਨਿਕ ਚਲਾਉਣ ਵਾਲੇ ਕਵੀਲਾਸ਼, ਉਸ ਦੀ ਪਤਨੀ ਅਤੇ 3 ਬੱਚਿਆਂ ਦੀ ਮੌਤ ਹੋ ਜਾਣ ਕਾਰਨ ਪੂਰਾ ਪਰਿਵਾਰ ਤਬਾਹ ਹੋ ਗਿਆ। ਇਸ ਗੈਸ ਲੀਕ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ।

2.ਪ੍ਰਸ਼ਾਸਨ ਨੇ ਸੀਵਰੇਜ ਦੇ ਮੈਨਹੋਲ 'ਚੋਂ ਗੈਸ ਨਿਕਲਣ ਦਾ ਜਤਾਇਆ ਸ਼ੱਕ: ਗੈਸ ਲੀਕ ਹੋਣ ਦੀ ਘਟਨਾ ਤੋਂ ਬਾਅਦ ਡੀਸੀ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਪਹੁੰਚੇ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇੱਥੋਂ ਲੰਘਦੀ ਸੀਵਰੇਜ ਲਾਈਨ ਵਿੱਚੋਂ ਹੀ ਜ਼ਹਿਰੀਲੀ ਗੈਸ ਲੀਕ ਹੋਈ ਹੈ। ਇਸ ਦਾ ਮੁੱਖ ਕਾਰਨ ਇਹ ਸੀ ਕਿ ਮਰਨ ਵਾਲਿਆਂ ਦੇ ਫੇਫੜਿਆਂ 'ਤੇ ਕੋਈ ਅਸਰ ਨਹੀਂ ਹੋਇਆ, ਸਗੋਂ ਉਨ੍ਹਾਂ ਦੇ ਦਿਮਾਗ 'ਤੇ ਜ਼ਹਿਰ ਦੇ ਅਸਰ ਕਾਰਨ ਮੌਤ ਹੋਈ ਹੈ। ਇਸ ਤੋਂ ਬਾਅਦ NDRF ਦੀ ਟੀਮ ਨੇ ਮੈਨਹੋਲ 'ਚੋਂ ਸੈਂਪਲ ਭਰੇ। ਜਿਸ ਵਿੱਚ ਹਾਈਡ੍ਰੋਜਨ ਸਲਫਾਈਡ ਗੈਸ ਪਾਈ ਗਈ ਸੀ। ਇਸ ਕਾਰਨ ਮੌਤਾਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

3. ਜਾਂਚ ਲਈ SIT ਦਾ ਗਠਨ: ਲੁਧਿਆਣਾ ਗੈਸ ਲੀਕ ਦੀ ਜਾਂਚ ਲਈ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਐਸਡੀਐਮ ਸਵਾਤੀ ਟਿਵਾਣਾ ਦੀ ਅਗਵਾਈ ਵਿੱਚ ਬਣਾਈ ਗਈ ਹੈ। ਜਿਸ ਵਿੱਚ ਨਿਗਮ ਦੇ ਸੰਯੁਕਤ ਕਮਿਸ਼ਨਰ, ਜ਼ੋਨ ਦੋ ਦੇ ਏਸੀਪੀ, ਪ੍ਰਦੂਸ਼ਣ ਬੋਰਡ ਦੇ ਐਸਈ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਤਕਨੀਕੀ ਟੀਮ ਸਾਰੀਆਂ ਫੈਕਟਰੀਆਂ ਦੇ ਕੂੜੇ ਦਾ ਆਡਿਟ ਕਰ ਰਹੀ ਹੈ।

ਇਹ ਵੀ ਪੜ੍ਹੋ:- Weather changed in Kedarnath Dham: ਕੇਦਾਰਨਾਥ ਧਾਮ 'ਚ ਬਦਲਿਆ ਮੌਸਮ, 6 ਮਈ ਤੱਕ ਯਾਤਰਾ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ

Last Updated : May 2, 2023, 10:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.