ETV Bharat / state

ਦੁੱਧ ਦੇ 25 ਫ਼ੀਸਦ ਤੋਂ ਜ਼ਿਆਦਾ ਸੈਂਪਲ ਫੇਲ੍ਹ, ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ

author img

By

Published : Aug 2, 2023, 4:01 PM IST

ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ ਵਿੱਚ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਮੁਤਾਬਿਕ ਦੁੱਧ ਦੇ 25 ਫ਼ੀਸਦ ਤੋਂ ਜ਼ਿਆਦਾ ਸੈਂਪਲ ਫੇਲ੍ਹ ਹਨ। ਪੰਜਾਬ ਵਿੱਚ ਮੁਫ਼ਤ ਦੁੱਧ ਜਾਂਚ ਲਈ ਕੋਈ ਵੀ ਹਾਈਟੈਕ ਲੈਬ ਨਹੀਂ ਹੈ।

More than 25% of milk samples failed in Ludhiana
ਦੁੱਧ ਦੇ 25 ਫ਼ੀਸਦ ਤੋਂ ਜ਼ਿਆਦਾ ਸੈਂਪਲ ਫੇਲ੍ਹ, ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ

ਦੁੱਧ ਦੇ ਸੈਂਪਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਡੀਨ।

ਲੁਧਿਆਣਾ : ਦੁੱਧ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਬੱਚਿਆਂ ਤੋਂ ਲੈਕੇ ਬਜੁਰਗਾਂ ਤੱਕ ਹਰ ਰੋਜ਼ ਇਸਦਾ ਸੇਵਨ ਕੀਤਾ ਜਾਂਦਾ ਹੈ। ਭਾਵੇਂ ਦੁੱਧ ਤੋਂ ਬਣਿਆ ਦਹੀ ਹੋਵੇ, ਚਾਹ ਹੋਵੇ, ਕਾਫੀ ਹੋਵੇ, ਲੱਸੀ ਹੋਵੇ ਜਾਂ ਸਿੱਧਾ ਦੁੱਧ ਪੀਣਾ ਹੀ ਕਿਉਂ ਨਾ ਹੋਵੇ, ਲੋਕਾਂ ਨੂੰ ਦੁੱਧ ਦੀ ਲੋੜ ਪੈਂਦੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਗਡਵਾਸੂ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ, ਜਿਸਦੇ ਰਾਹੀਂ ਕੋਈ ਵੀ ਵਿਅਕਤੀ ਆਪਣੇ ਘਰ ਦੇ ਦੁੱਧ ਦਾ ਫ੍ਰੀ ਸੈਂਪਲ ਟੈਸਟ ਕਰਵਾ ਸਕਦਾ ਹੈ। ਟੀਮ ਨੇ ਜਦੋਂ ਇਸ ਕੈਂਪ ਵਿੱਚ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗਿਆ ਇਸ ਕੈਂਪ ਵਿੱਚ ਹੁਣ ਤੱਕ 130 ਦੇ ਕਰੀਬ ਸੈਂਪਲ ਆ ਚੁੱਕੇ ਹਨ ਅਤੇ ਨਤੀਜੇ ਹੈਰਾਨ ਕਰ ਦੇਣੇ ਵਾਲੇ ਅਤੇ ਚਿੰਤਾਜਨਕ ਹਨ। ਕਿਉਂਕਿ 30 ਪ੍ਰਤੀਸ਼ਤ ਦੇ ਕਰੀਬ ਸੈਂਪਲ ਦੱਸੇ ਜਾ ਰਹੇ ਹਨ ।


ਬਿਮਾਰੀਆਂ ਪੈਦਾ ਕਰ ਰਿਹਾ ਦੁੱਧ : ਵਿਭਾਗ ਦੇ ਮੁਖੀ ਡਾਕਟਰ ਆਰਐੱਸ ਸੇਠੀ ਦੇ ਮੁਤਾਬਿਕ ਦੁੱਧ ਦੇ ਲਏ ਗਏ ਸੈਂਪਲ ਕੁਝ ਖ਼ਾਸ ਚੰਗੇ ਨਹੀਂ ਹਨ। ਹੁਣ ਤੱਕ ਲਏ ਗਏ 130 ਨਮੂਨਿਆਂ ਵਿੱਚ 30 ਸੈਂਪਲ ਫੇਲ੍ਹ ਹਨ, ਜਿਨ੍ਹਾਂ ਵਿੱਚ ਜਾਂ ਤਾਂ ਪਾਣੀ ਹੈ ਤੇ ਜਾਂ ਫਿਰ ਕੋਈ ਕੈਮੀਕਲ ਮਿਲਾਇਆ ਗਿਆ ਹੈ। ਦੁੱਧ ਦੇ ਸੈਂਪਲਾਂ ਵਿੱਚ ਕਈ ਤਰਾਂ ਦੇ ਕੈਮੀਕਲ ਗੁਲੂਕੋਜ਼ ਆਦਿ ਮਿਲੇ ਹਨ ਜੋਕਿ ਪੇਟ ਦੀਆਂ ਆਮ ਬਿਮਾਰੀਆਂ ਤੋਂ ਲੈਕੇ ਕੈਂਸਰ ਪੈਦਾ ਕਰਨ ਵਾਲੀਆਂ ਬਿਮਾਰੀਆਂ ਵੀ ਪੈਦਾ ਕਰ ਰਹੇ ਹਨ।ਉਨ੍ਹਾ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਜਿਹੀਆਂ ਕਿਟਾਂ ਤਿਆਰ ਕੀਤੀਆਂ ਗਈਆਂ ਹਨ ਜੋਕਿ ਵਾਜਿਬ ਕੀਮਤਾਂ ਤੋਂ ਦੁੱਧ ਦੇ ਵਿੱਚ ਮਿਲਾਵਟੀ ਤੱਤਾਂ ਦੀ ਜਾਂਚ ਕਰ ਸਕਦੀਆਂ ਹਨ।


ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇਸ਼ ਵਿੱਚ ਦੁੱਧ ਦੇ ਉਤਪਾਦਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਪਰ ਪੰਜਾਬ ਵਿੱਚ ਕੋਈ ਅਜਿਹੀ ਲੈਬ ਹੀ ਨਹੀਂ ਹੈ ਜੋਕਿ ਮੁਫ਼ਤ ਦੇ ਵਿੱਚ ਦੁੱਧ ਦੇ ਵਿੱਚ ਕਿਸ ਤਰਾਂ ਦੀ ਮਿਲਾਵਟ ਹੈ। ਉਸਦੀ ਮਾਤਰਾ ਕਿੰਨੀ ਹੈ, ਉਹ ਕਿੰਨਾ ਖਤਰਨਾਕ ਹੈ, ਇਸ ਨੂੰ ਮਾਪ ਸਕੇ। ਉਨ੍ਹਾ ਕਿਹਾ ਕਿ ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਾਂਗੇ ਕਿ ਅਜਿਹੀ ਕੋਈ ਲੈਬ ਸਥਾਪਿਤ ਕੀਤੀ ਜਾਵੇ ਜੋ ਦੁੱਧ ਦੇ ਹਰ ਤਰਾਂ ਦੇ ਸੈਂਪਲਾਂ ਦੀ ਜਾਂਚ ਲਈ ਸਮਰਥ ਹੋਵੇ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.