ਲੁਧਿਆਣਾ: ਆਉਂਦੇ 24 ਘੰਟਿਆਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ (forecasts rains in Punjab) ਜਤਾਈ ਜਾ ਰਹੀ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਇਸ ਨਾਲ ਜਿੱਥੇ ਠੰਢ ਵਧੇਗੀ ਉਥੇ ਹੀ ਇਹ ਮੀਂਹ ਫ਼ਸਲਾਂ ਲਈ ਵੀ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਚਾਰ ਜਨਵਰੀ ਯਾਨੀ ਅੱਜ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਸ਼ੁਰੂ ਹੋ ਜਾਵੇਗੀ ਅਤੇ ਪੰਜ ਅਤੇ ਛੇ ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਅਤੇ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ ਇਸਦੇ ਨਾਲ ਹੀ ਜੋ ਸੁੱਕੀ ਠੰਢ ਪੈ ਰਹੀ ਸੀ ਉਸ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਨਵੰਬਰ ਅਤੇ ਦਸੰਬਰ ਮਹੀਨੇ ਦੇ ਵਿੱਚ ਮੀਂਹ ਨਹੀਂ ਪਿਆ ਇਸ ਕਰਕੇ ਹੁਣ ਜਨਵਰੀ ਮਹੀਨੇ ਦੇ ਅੰਦਰ ਮੀਂਹ ਪਵੇਗਾ। ਇਸ ਮੀਂਹ ਨੂੰ ਫਸਲਾਂ ਲਈ ਕਾਫੀ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਪੀਏਯੂ ਦੇ ਮੌਸਮ ਮਾਹਿਰਾਂ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਇੱਕ ਨਵਾਂ ਫਰੈੱਸ਼ ਸਿਸਟਮ ਉੱਤਰ ਭਾਰਤ ਵੱਲ ਮੂਵ ਹੋ ਰਿਹਾ ਹੈ ਜਿਸ ਕਰਕੇ ਮੀਂਹ ਪੈਣ ਦੀ ਲਗਪਗ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਵੀ ਸੰਭਾਵਨਾ ਹੈ। ਸੰਭਾਵਨਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਉਂਦੇ ਦੋ ਦਿਨ ਅੰਦਰ ਮੀਂਹ ਪਵੇਗਾ। ਮੀਂਹ ਤੋਂ ਬਾਅਦ ਤਾਪਮਾਨ ਹੇਠਾਂ ਜਾਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ’ਚ ਮੀਂਹ ਪੈਣ ਨਾਲ ਠੰਢ ਵਧੇਗੀ।
ਇਹ ਵੀ ਪੜ੍ਹੋ: ਪੰਜਾਬ ’ਚ ਲੱਗਾ ਨਾਈਟ ਕਰਫਿਊ, ਸਕੂਲ-ਕਾਲਜ ਕੀਤੇ ਬੰਦ