ETV Bharat / state

Ludhiana news : ਜਨਸੰਖਿਆ ਦੇ ਵਾਧੇ ਖ਼ਿਲਾਫ਼ ਮੇਰਠ ਦੇ ਪਤੀ-ਪਤਨੀ ਦਾ ਅਨੋਖਾ ਪ੍ਰਦਰਸ਼ਨ, 30 ਸਾਲਾਂ ਤੋਂ ਉਲਟਾ ਘੁੰਮ ਰਿਹਾ ਜੋੜਾ, ਜਾਣੋ ਕਿਉਂ ?

author img

By

Published : Apr 12, 2023, 6:22 PM IST

ਮੇਰਠ ਦੇ ਰਹਿਣ ਵਾਲੇ ਪਤੀ ਪਤਨੀ ਜਨਸੰਖਿਆ ਦੇ ਵਾਧੇ ਦੇ ਖਿਲਾਫ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਜੋੜੇ ਨੇ ਦੱਸਿਆ ਕਿ ਉਹ ਲਗਾਤਾਰ 30 ਸਾਲਾਂ ਤੋਂ ਇਸ ਤਰ੍ਹਾਂ ਹੀ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਂਦੇ ਹਨ।

ਜਨਸੰਖਿਆ ਦੇ ਵਾਧੇ ਖਿਲਾਫ ਪਤੀ ਪਤਨੀ ਦਾ ਪ੍ਰਦਰਸ਼ਨ
ਜਨਸੰਖਿਆ ਦੇ ਵਾਧੇ ਖਿਲਾਫ ਪਤੀ ਪਤਨੀ ਦਾ ਪ੍ਰਦਰਸ਼ਨ

ਜਨਸੰਖਿਆ ਦੇ ਵਾਧੇ ਖਿਲਾਫ ਪਤੀ ਪਤਨੀ ਦਾ ਪ੍ਰਦਰਸ਼ਨ

ਲੁਧਿਆਣਾ: ਮੇਰਠ ਦੇ ਰਹਿਣ ਵਾਲੇ ਤਲਵਾੜ ਜੋੜੇ ਵੱਲੋਂ ਆਬਾਦੀ ਨੂੰ ਕੰਟਰੋਲ ਕਰਨ ਲਈ ਅਨੋਖੇ ਤਰੀਕੇ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਦੋਵੇਂ ਪਤੀ-ਪਤਨੀ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਲਟਾ ਘੁੰਮ ਰਹੇ ਹਨ ਤਾਂ ਜੋ ਲੋਕਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਆਬਾਦੀ ਨੂੰ ਕੰਟਰੋਲ ਕਰਨਾ ਕਿੰਨਾਂ ਜਰੂਰੀ ਹੈ। ਦੋਵੇਂ ਪਤੀ ਪਤਨੀ ਅਨੁਸਾਰ ਆਜ਼ਾਦੀ ਦੇ ਸਮੇਂ ਸਾਡੇ ਦੇਸ਼ ਦੀ ਆਬਾਦੀ 33 ਕਰੋੜ ਦੇ ਕਰੀਬ ਸੀ, ਜੋ ਹੁਣ ਵੱਧ ਕੇ 150 ਕਰੋੜ ਦੇ ਕਰੀਬ ਹੋਣ ਜਾ ਰਹੀ ਹੈ। ਅਜਿਹੇ 'ਚ ਸਰੋਤ ਬਹੁਤ ਸੀਮਤ ਹਨ, ਪਾਣੀ ਤੋਂ ਇਲਾਵਾ ਹੋਰ ਸਾਧਨ ਵੀ ਘੱਟ ਹਨ। ਇਸੇ ਲਈ ਉਨ੍ਹਾਂ ਵੱਲੋਂ ਲੋਕਾਂ ਵਿੱਚ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਆਬਾਦੀ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।

ਪਤੀ ਪਤਨੀ ਦਾ ਅਨੋਖਾ ਪ੍ਰਦਰਸ਼ਨ : ਦੋਵੇਂ ਪਤੀ ਪਤਨੀ ਮੁਤਾਬਿਕ ਸਰਕਾਰਾਂ ਨੂੰ ਵੀ ਇਸ ਦੀ ਕੋਈ ਚਿੰਤਾ ਨਹੀਂ ਹੈ। ਉਹ ਪਿਛਲੇ 30 ਸਾਲਾਂ ਤੋਂ ਇਸ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਣ ਲਈ ਬਹੁਤ ਕੋਸ਼ਿਸਾਂ ਕੀਤੀਆਂ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਪ੍ਰਧਾਨਮੰਤਰੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਕਿਸੇ ਵੀ ਪ੍ਰਧਾਨਮੰਤਰੀ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਜੰਤਰ ਮੰਤਰ 'ਤੇ ਵੀ ਬਹੁਤ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ। ਪਰ ਅਜੇ ਤੱਕ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਇਸੇ ਲਈ ਉਹ ਖੁਦ ਇਹ ਪਹਿਲ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਵਧਦੀ ਜਨਸੰਖਿਆ ਬਣੀ ਸਮੱਸਿਆ : ਪਤੀ ਪਤਨੀ ਮੁਤਾਬਿਕ ਬੇਰੁਜ਼ਗਾਰੀ, ਗਰੀਬੀ ਅਤੇ ਹੋਰ ਸਮੱਸਿਆਵਾਂ ਦੇ ਵਧਣ ਮੁੱਖ ਕਾਰਨ ਵਧਦੀ ਵਸੋਂ ਹੈ। ਜਿਸ ਨੂੰ ਕੰਟਰੋਲ ਕਰਨ ਲਈ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ, ਜੇਕਰ ਇਸੇ ਤਰ੍ਹਾਂ ਸਾਡੇ ਦੇਸ਼ ਦੀ ਵਸੋਂ ਵਧਦੀ ਰਹੀ ਤਾਂ ਸਾਡੇ ਘੱਟ ਰਹੇ ਸਰੋਤਾਂ ਦੇ ਲਈ ਸਮਾਜ ਵਿੱਚ ਰਹਿਣਾ ਵੀ ਮੁਸ਼ਕਿਲ ਹੋ ਜਾਵੇਗਾ। ਦਿਸ਼ਾ ਤਲਵਾਰ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਹੁਣ ਕੋਈ ਨੇ ਕੋਈ ਕਨੂੰਨ ਜਰੂਰ ਬਣਾਉਣਾਂ ਚਾਹੀਦਾ ਹੈ ਕਿਉਂਕਿ ਜੇਕਰ ਦੇਸ਼ ਦੀ ਵਸੋਂ ਇਸੇ ਤਰ੍ਹਾਂ ਵਧਦੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦਾ ਜਿਊਣਾ ਵੀ ਮੁਹਾਲ ਹੋ ਜਾਵੇਗਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਉਮੀਦਾਂ: ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਪ੍ਰਧਾਨਮੰਤਰੀ ਤੋਂ ਬਹੁਤ ਉਮੀਦਾਂ ਹਨ ਇਹ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਕੋਈ ਕਾਨੂੰਨ ਜਰੂਰ ਪਾਸ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੇ ਭਾਸ਼ਣ ਵਿੱਚ ਜਨਸੰਖਿਆ ਦੇ ਵਾਧੇ ਬਾਰੇ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਪ੍ਰਧਾਨਮੰਤਰੀ ਸਾਨੂੰ ਮੁਲਾਕਾਤ ਦਾ ਸਮਾਂ ਜਰੂਰ ਦੇਣਗੇ।

ਇਹ ਵੀ ਪੜ੍ਹੋ:- Saffron cultivation in Punjab: ਪੰਜਾਬ ਦੇ ਖੇਤਾਂ ਵਿੱਚੋਂ ਆਵੇਗੀ ਕੇਸਰ ਦੀ ਖੁਸ਼ਬੂ, ਕਣਕ-ਝੋਨੇ ਤੋਂ ਇਲਾਵਾ ਕਿਸਾਨ ਕਰ ਸਕਣਗੇ ਕੇਸਰ ਦੀ ਖੇਤੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.