ETV Bharat / state

ਖੰਨਾ ਵਿੱਚ ਕੌਮੀ ਮਾਰਗ ਉੱਤੇ ਹਾਦਸਾ, ਸਾਧੂਆਂ ਦੀ ਮਾਰੂਤੀ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ

author img

By

Published : Aug 17, 2023, 2:15 PM IST

ਖੰਨਾ ਵਿੱਚ ਕੌਮੀ ਮਾਰਗ ਉੱਤੇ ਹਾਦਸਾ
ਖੰਨਾ ਵਿੱਚ ਕੌਮੀ ਮਾਰਗ ਉੱਤੇ ਹਾਦਸਾ

ਪਟਿਆਲਾ ਤੋਂ ਲੁਧਿਆਣਾ ਜਾ ਰਹੇ ਸਾਧੂਆਂ ਨਾਲ ਖੰਨਾ ਨੈਸ਼ਨਲ ਹਾਈਵੇ ਉੱਤੇ ਸੜਕ ਹਾਦਸਾ ਵਾਪਰ ਗਿਆ। ਜਿਥੇ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਦੀ ਮਾਰੂਤੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਖੰਨਾ ਵਿੱਚ ਕੌਮੀ ਮਾਰਗ ਉੱਤੇ ਹਾਦਸਾ

ਲੁਧਿਆਣਾ: ਖੰਨਾ ਵਿੱਚ ਨੈਸ਼ਨਲ ਹਾਈਵੇ ਉੱਤੇ ਸੜਕ ਹਾਦਸਾ ਵਾਪਰਿਆ ਹੈ। ਪ੍ਰਿਸਟੀਨ ਮਾਲ ਨੇੜੇ ਹੋਏ ਇਸ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਵਾਹਨ ਨੇ ਮਾਰੂਤੀ ਕਾਰ ਨੂੰ ਪਿਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਤੱਕ ਉੱਡ ਗਏ। ਕਾਰ ਵਿੱਚ ਸਵਾਰ ਪੰਜ ਸਾਧੂਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਹੋ ਸਾਧੂ ਜ਼ਖਮੀ ਜ਼ਖ਼ਮੀ ਜ਼ਰੂਰ ਹੋਏ ਹਨ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਇਹ ਸਾਧੂ ਪਟਿਆਲਾ ਤੋਂ ਲੁਧਿਆਣਾ ਜਾ ਰਹੇ ਸਨ। ਹਾਦਸੇ ਵਿੱਚ ਮਰਨ ਵਾਲੇ ਸਾਧੂ ਦੀ ਪਛਾਣ ਰਾਮਾ ਗਿਰੀ ਵਾਸੀ ਪਟਿਆਲਾ ਵਜੋਂ ਹੋਈ ਹੈ।

ਦੋਸਤ ਨੂੰ ਮਿਲਣ ਜਾਂਦੇ ਸਮੇਂ ਹੋਇਆ ਹਾਦਸਾ: ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਅਵਤਾਰ ਨਾਥ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਲੁਧਿਆਣਾ ਜਾ ਰਹੇ ਸੀ ਪਰ ਜਦੋਂ ਉਹ ਖੰਨਾ ਪਹੁੰਚੇ ਤਾਂ ਉਹਨਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਾ ਕਿ ਕਿਸ ਵਾਹਨ ਨੇ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਗੱਡੀ ਦੀ ਟੱਕਰ ਕਾਰਨ ਉਹਨਾਂ ਦੀ ਮਾਰੂਤੀ ਕਾਰ ਤਿੰਨ ਵਾਰ ਗੇੜੀਆਂ ਤੱਕ ਖਾ ਗਈ। ਜਿਸ 'ਚ ਰਾਹਗੀਰਾਂ ਵਲੋਂ ਉਨ੍ਹਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਹੁਣ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਟੱਕਰ ਮਾਰਨ ਵਾਲਾ ਹੋਇਆ ਫ਼ਰਾਰ: ਉਧਰ ਹਸਪਤਾਲ 'ਚ ਜੇਰੇ ਇਲਾਜ ਮਾਰੂਤੀ ਕਾਰ ਚਾਲਕ ਗੋਰਾ ਗਿਰੀ ਨੇ ਦੱਸਿਆ ਕਿ ਇਕ ਤੇਜ਼ ਰਫਤਾਰ ਵਾਹਨ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸਦਾ ਉਸ ਨੂੰ ਪਤਾ ਹੀ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅੱਖ ਦੇ ਝਪਕਣ ਵਾਂਗ ਹੀ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਟੱਕਰ ਮਾਰਨ ਵਾਲਾ ਰੁਕਿਆ ਤੱਕ ਨਹੀਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਉਹਨਾਂ ਨੂੰ ਲੋਕਾਂ ਨੇ ਕਾਰ ਚੋਂ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਾਇਆ।

ਮਾਰੂਤੀ ਡਰਾਈਵਰ ਨੇ ਅਚਾਨਕ ਲਗਾਈ ਬ੍ਰੇਕ: ਉਥੇ ਹੀ ਦੂਜੇ ਪਾਸੇ ਸਿਟੀ ਥਾਣਾ 2 ਦੇ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮਾਰੂਤੀ ਕਾਰ ਦੇ ਅੱਗੇ ਕੋਈ ਚੀਜ਼ ਆ ਗਈ ਸੀ। ਜਿਸ ਕਾਰਨ ਉਸਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਪਿੱਛੇ ਤੋਂ ਆ ਰਹੀ ਕਾਰ ਮਾਰੂਤੀ ਨਾਲ ਟਕਰਾ ਗਈ। ਹਾਦਸੇ ਵਿੱਚ ਇੱਕ ਸਾਧੂ ਦੀ ਮੌਤ ਹੋ ਗਈ, ਬਾਕੀ ਚਾਰ ਜ਼ਖਮੀ ਹਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.