ETV Bharat / state

ਲੁਧਿਆਣਾ STF ਨੇ ਹੈਰੋਇਨ ਤੇ ਐਕਟਿਵਾ ਸਮੇਤ 1 ਮੁਲਜ਼ਮ ਕੀਤਾ ਗ੍ਰਿਫ਼ਤਾਰ

author img

By

Published : Jan 11, 2023, 7:10 PM IST

Ludhiana STF recovered 1kg 120gm Heroin
Ludhiana STF recovered 1kg 120gm Heroin

ਲੁਧਿਆਣਾ ਐਸਟੀਐਫ ਵੱਲੋਂ 1 ਕਿਲੋ 120 ਗ੍ਰਾਮ ਹੈਰੋਇਨ ਅਤੇ ਐਕਟਿਵਾ ਸਮੇਤ ਇੱਕ ਮੁਲਜ਼ਮ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਮੁਲਜ਼ਮ ਮਨਜੀਤ ਸਿੰਘ ਮੰਨੂ ਫਰਾਰ ਚੱਲ ਰਿਹਾ ਹੈ।

ਲੁਧਿਆਣਾ STF ਨੇ ਹੈਰੋਇਨ ਤੇ ਐਕਟਿਵਾ ਸਮੇਤ 1 ਮੁਲਜ਼ਮ ਕੀਤਾ ਗ੍ਰਿਫ਼ਤਾਰ

ਲੁਧਿਆਣਾ: ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਚੋਰਾਂ ਅਤੇ ਗਲਤ ਅਨਸਰਾਂ ਉੱਤੇ ਨੱਥ ਪਾਈ ਜਾ ਰਹੀ ਹੈ। ਇਸੇ ਤਹਿਤ ਹੀ ਅੱਜ ਬੁੱਧਵਾਰ ਨੂੰ ਲੁਧਿਆਣਾ ਐਸਟੀਐਫ ਇੰਸੈਕਟਰ ਹਰਬੰਸ ਦੀ ਅਗਵਾਈ ਵਾਲੀ ਟੀਮ ਨੇ ਇੱਕ ਮੁਲਜ਼ਮ ਨੂੰ 1 ਕਿਲੋ 120 ਗ੍ਰਾਮ ਹੈਰੋਇਨ ਅਤੇ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਆਕਾਸ਼ ਕੁਮਾਰ ਵਾਸੀ ਘੋੜਾ ਕਲੋਨੀ ਲੁਧਿਆਣਾ ਵਜੋਂ ਹੋਈ ਹੈ।

ਆਕਾਸ਼ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦਾ :- ਇਸ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਟੀਐਫ ਲੁਧਿਆਣਾ ਦੇ ਡੀ.ਐਸ.ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨਜੀਤ ਸਿੰਘ ਮੰਨੂ ਵਾਸੀ ਤਾਜਪੁਰ ਰੋਡ, ਲੁਧਿਆਣਾ ਅਤੇ ਆਕਾਸ਼ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਹਨ। ਮੰਨੂ ਵੱਲੋਂ ਐਕਟਿਵਾ ਸਕੂਟੀ 'ਤੇ ਹੈਰੋਇਨ ਸਪਲਾਈ ਕਰਨ ਲਈ ਆਕਾਸ਼ ਨੂੰ ਮੋਤੀ ਨਗਰ ਵੱਲ ਭੇਜਿਆ ਜਾਣਾ ਹੈ।

ਤਲਾਸ਼ੀ ਦੌਰਾਨ ਆਕਾਸ਼ ਦੀ ਐਕਟਿਵਾ ਸਕੂਟੀ 'ਚੋਂ ਹੈਰੋਇਨ ਬਰਾਮਦ:- ਇਸ ਉੱਤੇ ਕਰਵਾਈ ਕਰਦਿਆ ਡੀ.ਐਸ.ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਵਰਧਮਾਨ ਲਾਈਟਾਂ ਤੋਂ ਤਾਜਪੁਰ ਰੋਡ ਨੂੰ ਜਾਂਦੀ ਸੜਕ ਦੇ ਏਰੀਏ ਤੋਂ ਆਕਾਸ਼ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਆਕਾਸ਼ ਦੀ ਐਕਟਿਵ ਸਕੂਟੀ ਦੀ ਡਿੱਗੀ 'ਚੋਂ 1 ਕਿਲੋ 120 ਗ੍ਰਾਮ ਹੈਰੋਇਨ, 2 ਛੋਟੇ ਇਲੈਕਟ੍ਰਾਨਿਕ ਕੰਡੇ ਅਤੇ 70 ਖਾਲੀ ਪਲਾਸਟਿਕ ਦੇ ਲਿਫਾਫੇ ਬਰਾਮਦ ਹੋਏ। ਜਿਸ 'ਤੇ ਐਸਟੀਐਫ ਮੋਹਾਲੀ ਥਾਣੇ 'ਚ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਜਦੋਂ ਕਿ ਫਰਾਰ ਮੁਲਜ਼ਮ ਮਨਜੀਤ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਰਾਮਦ ਕਰ ਲਿਆ ਗਿਆ।

ਆਕਾਸ਼ ਨੇ ਆਪਣੇ ਬਾਰੇ ਕੀਤੇ ਵੱਡੇ ਖੁਲਾਸੇ:- ਇਸ ਮੌਕੇ ਪੁੱਛਗਿੱਛ ਦੌਰਾਨ ਆਕਾਸ਼ ਨੇ ਦੱਸਿਆ ਕਿ ਉਹ ਹੋਰ ਕੋਈ ਕੰਮ ਨਹੀਂ ਕਰਦਾ ਅਤੇ ਸਿਰਫ ਹੈਰੋਇਨ ਦੀ ਤਸਕਰੀ ਦਾ ਨਾਜਾਇਜ਼ ਧੰਦਾ ਕਰਦਾ ਹੈ ਅਤੇ ਉਹ ਖੁਦ ਹੈਰੋਇਨ ਦਾ ਆਦੀ ਹੈ। ਜਦਕਿ ਮਨਜੀਤ ਖ਼ਿਲਾਫ਼ ਪਹਿਲਾਂ ਵੀ ਥਾਣਾ ਡਵੀਜ਼ਨ ਨੰਬਰ 7 ਵਿੱਚ ਮਾਮਲਾ ਦਰਜ ਹੈ। ਜਿਸ ਵਿੱਚੋਂ ਉਹ ਕਰੀਬ 6 ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਜ਼ਮਾਨਤ ਉੱਤੇ ਆਇਆ ਹੈ। ਉਹ ਅਗਵਾ ਅਤੇ ਬਲਾਤਕਾਰ ਦੇ ਆਰੋਪ ਵਿੱਚ 2 ਸਾਲ ਦੀ ਕੈਦ ਵੀ ਕੱਟ ਚੁੱਕਾ ਹੈ। ਮੁਲਜ਼ਮ ਆਕਾਸ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ, ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ।



ਇਹ ਵੀ ਪੜੋ:- ਵਿਜੀਲੈਂਸ ਨੇ ASI ਨੂੰ 1 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.