ETV Bharat / state

Mystery of blind murder: ਲੁਧਿਆਣਾ ਪੁਲਿਸ ਨੇ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਨੌਕਰ ਹੀ ਨਿਕਲਿਆ ਮਾਲਕ ਦਾ ਕਾਤਲ, ਗ੍ਰਿਫਤਾਰ

author img

By

Published : Feb 28, 2023, 4:31 PM IST

ਲੁਧਿਆਣਾ ਵਿੱਚ ਪੁਲਿਸ ਨੇ ਦੋਹਰੇ ਅਤੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਜੱਦੋ-ਜਹਿਦ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਕਰ ਨੇ ਹੀ ਮਾਲਕ ਅਤੇ ਇੱਕ ਹੋਰ ਕਰਿੰਦੇ ਦਾ ਕਤਲ ਕੀਤਾ ਸੀ।

Ludhiana police solved the mystery of blind murder
Mystery of blind murder: ਪੁਲਿਸ ਨੇ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਨੌਕਰ ਹੀ ਨਿਕਲਿਆ ਮਾਲਕ ਦਾ ਕਾਤਲ, ਗ੍ਰਿਫਤਾਰ
Mystery of blind murder: ਲੁਧਿਆਣਾ ਪੁਲਿਸ ਨੇ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਨੌਕਰ ਹੀ ਨਿਕਲਿਆ ਮਾਲਕ ਦਾ ਕਾਤਲ, ਗ੍ਰਿਫਤਾਰ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਵਾਪਰੇ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਲੁਧਿਆਣਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸਥਾਨਕ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਥਾਣਾ ਸਦਰ ਅਧੀਨ ਪੈਂਦੇ ਡੇਅਰੀ ਫਾਰਮ ਸੂਆ ਰੋਡ ਪਿੰਡ ਬੁਲਾਰਾ ਵਿੱਚ ਇੱਕ ਦੋਹਰਾ ਕਤਲ ਕਾਂਡ ਵਾਪਰਿਆ ਸੀ। ਡੇਅਰੀ ਦੇ ਮਾਲਕ ਜੋਤਰਾਮ ਅਤੇ ਕੰਮ ਕਰਨ ਵਾਲੇ ਭਗਵੰਤ ਸਿੰਘ ਦੋਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਦੂਜੇ ਨੌਕਰ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦਾ ਨਾਮ ਗਿਰਧਾਰੀ ਲਾਲ ਹੈ।

ਗ੍ਰਿਫ਼ਤਾਰੀ ਮਨਸਾ ਦੇਵੀ ਦੇ ਮੰਦਿਰ ਤੋਂ: ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਗੇ ਕਿਹਾ ਕਿ ਮੁਲਜ਼ਮ ਨੂੰ ਹਰਿਦੁਆਰ ਨੇੜਿਓਂ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਮਨਸਾ ਦੇਵੀ ਦੇ ਮੰਦਿਰ ਤੋਂ ਹੋਈ ਹੈ। ਉਨ੍ਹਾਂ ਕਿਹਾ ਦੋਹਰਾ ਕਤਲਕਾਂਡ ਕਰਨ ਤੋਂ ਮਗਰੋਂ ਮੁਲਜ਼ਮ ਬਾਅਦ ਦੁਪਹਿਰ ਹਰਿਦੁਆਰ ਪੁੱਜ ਗਿਆ ਸੀ, ਪਰ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਲਗਾਤਾਰ ਲੱਭੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਲਈ ਇਸ ਨੂੰ ਗ੍ਰਿਫਤਾਰ ਕਰਨਾ ਵੱਡਾ ਚੈਲਿੰਜ ਸੀ ਕਿਉਂਕਿ ਮੁਲਜ਼ਮ ਕੋਲ ਨਾ ਤਾਂ ਕੋਈ ਮੋਬਾਇਲ ਸੀ ਅਤੇ ਨਾ ਹੀ ਕੋਈ ਉਸ ਦਾ ਪਤਾ ਸੀ। ਪੁਲਿਸ ਨੇ ਕਿਹਾ ਕਿ ਸਾਡੇ ਹੱਥ ਬਿਲਕੁਲ ਖਾਲੀ ਸੀ, ਪਰ ਆਖਿਰਕਾਰ ਪੁਲਿਸ ਨੇ ਇੱਕ ਚੰਗੀ ਟੀਮ ਬਣਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਮੁਸ਼ਕਿਲ ਕੰਮ ਸੀ ਕਿਉਂਕਿ ਸਾਡੇ ਕੋਲ਼ ਇਸਦਾ ਕੋਈ ਰਿਕਾਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਬੱਸ ਚਾਲਕਾਂ ਨਾਲ ਗੱਲਬਾਤ ਕੀਤੀ ਅੰਬਾਲਾ ਅਤੇ ਯਮੁਨਾਨਗਰ ਜਾ ਕੇ ਇਸ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਤੋਂ ਮਗਰੋਂ ਸੀਸੀਟੀਵੀ ਫੁਟੇਜ ਕੱਢੀ ਗਈ ਅਤੇ ਪੁਲਿਸ ਨੇ ਮੁਲਜ਼ਮ ਨੂੰ ਲਗਭਗ 48 ਘੰਟੇ ਵਿੱਚ ਘਾਟ ਉੱਤੇ ਬੈਠੇ ਨੂੰ ਗ੍ਰਿਫਤਾਰ ਕਰ ਲਿਆ।

ਮੁਲਜ਼ਮ ਉੱਤੇ ਪਹਿਲਾਂ ਵੀ ਮਾਮਲੇ ਦਰਜ: ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਦੇ ਮਗਰੋਂ ਇਹ ਵੀ ਸਾਫ਼ ਹੋਇਆ ਕਿ ਉਹ 1996 ਵਿੱਚ ਵੀ ਇੱਕ ਕੇਸ ਜੇਲ੍ਹ ਕੱਟ ਚੁੱਕਾ ਹੈ ਅਤੇ ਮੁਲਜ਼ਮ ਉੱਤੇ ਚੂਰਾ ਪੋਸਤ ਦੇ ਮਾਮਲੇ ਦਰਜ ਨੇ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਮੌਕਾ ਦੇਖ ਕੇ ਡੇਅਰੀ ਮਾਲਕ ਅਤੇ ਉਸ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ ਕੀਤਾ ਅਤੇ ਫਿਰ ਵੱਡੀ ਚਲਾਕੀ ਨਾਲ ਬਚਦਾ ਹੋਇਆ ਉਹ ਕਈ ਜ਼ਿਲ੍ਹੇ ਟੱਪ ਕੇ ਪੰਜਾਬ ਦੀ ਹਦੂਦ ਤੋਂ ਬਾਹਰ ਨਿਕਲ ਗਿਆ। ਉਨ੍ਹਾਂ ਕਿਹਾ ਮੁਲਜ਼ਮ ਖੁੱਦ ਨੂੰ ਛੁਪਾਉਣ ਲਈ ਸਾਧੂਆਂ ਵਾਲਾ ਭੇਸ ਵੀ ਬਣਾ ਕੇ ਰੱਖਦਾ ਸੀ।

ਇਹ ਵੀ ਪੜ੍ਹੋ: Earing Snatching in Moga: ਪਤਾ ਪੁੱਛਣ ਲਈ ਰੁਕੇ ਮੋਟਰਸਾਇਕਲ ਸਵਾਰ, ਕੰਨਾਂ ਦੀਆਂ ਵਾਲੀਆਂ ਧੂਹ ਕੇ ਹੋ ਗਏ ਫਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.