ETV Bharat / state

ਲੁਧਿਆਣਾ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, ਔਰਤ ਸਣੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

author img

By

Published : Jun 13, 2023, 4:11 PM IST

ਲੁਧਿਆਣਾ ਪੁਲਿਸ ਨੇ ਕਤਲ ਦਾ ਮਾਮਲਾ ਸੁਲਝਾਇਆ ਹੈ। ਇਸ ਮਾਮਲੇ ਵਿੱਚ ਇੱਕ ਔਰਤ ਸਣੇ ਦੋ ਨੌਜਵਾਨ ਹਿਰਾਸਤ ਵਿੱਚ ਲਏ ਗਏ ਹਨ।

Ludhiana police solved the murder mystery
ਲੁਧਿਆਣਾ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, ਔਰਤ ਸਣੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਕਤਲ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ।

ਲੁਧਿਆਣਾ : ਲੁਧਿਆਣਾ ਪੁਲਿਸ ਨੇ ਇੱਕ ਕਤਲ ਦਾ ਮਾਮਲਾ ਸੁਲਝਾਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਣੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਪਿੰਡ ਬੱਦੋਵਾਲ ਦੇ ਰਹਿਣਾ ਵਾਲੇ ਗੁਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੀ ਉਮਰ ਕਰੀਬ 61 ਸਾਲ ਹੈ ਅਤੇ ਉਸਦਾ ਕਤਲ ਉਸਦੀ ਆਪਣੀ ਭਤੀਜੀ ਨੇ ਮਾਮੇ ਦੇ ਲੜਕੇ ਅਤੇ ਉਸਦੇ ਇਕ ਸਾਥੀ ਨੂੰ 50 ਹਜ਼ਾਰ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ।

ਜਿਨਸੀ ਸੋਸ਼ਣ ਕਰਦਾ ਸੀ ਤਾਇਆ : ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਤਾਇਆ ਗੁਰਦੀਪ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ। ਇਹ ਮਹਿਲਾ ਵਿਧਵਾ ਹੈ ਅਤੇ ਉਸ ਨੇ ਆਪਣੇ ਮਾਮੇ ਦੇ ਪੁੱਤ ਨੂੰ ਇਹ ਸਾਰਾ ਕੁੱਝ ਦੱਸਿਆ ਤਾਂ ਮਾਮੇ ਦੇ ਲੜਕੇ ਨੇ ਇਸਨੂੰ ਮਾਰਨ ਲਈ 50 ਹਜ਼ਾਰ ਰੁਪਏ ਵੀ ਦਿੱਤੇ, ਜਿਸ ਤੋਂ ਬਾਅਦ ਦੋਸ਼ੀਆਂ ਨੇ ਬੱਦੋਵਾਲ ਵਿੱਚ ਗੁਰਦੀਪ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਬੈੱਡ ਵਿੱਚ ਪਾ ਕੇ ਲਾਈ ਅੱਗ : ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੇ ਲਾਸ਼ ਨੂੰ ਰਿਕਸ਼ੇ ਦੇ ਬੈੱਡ ਵਿੱਚ ਪਾ ਕੇ ਘਰ ਤੋਂ ਕਰੀਬ 9 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਾ ਦਿੱਤੀ। ਲਾਸ਼ 80 ਫੀਸਦੀ ਤੱਕ ਸੜ ਗਈ ਸੀ। ਇਕ ਰਾਹਗੀਰ ਨੇ ਜਦੋਂ ਇਹ ਬੈੱਡ ਸੜਦਾ ਦੇਖਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ 'ਚ ਇਕ ਲਾਸ਼ ਪਈ ਹੈ। ਪੁਲਿਸ ਨੇ ਲਾਸ਼ ਦੀ ਸ਼ਨਾਖਤ ਕਰਵਾਉਣ ਤੋਂ ਬਾਅਦ ਇਸ ਦਾ ਪੂਰਾ ਖੁਲਾਸਾ ਕੀਤਾ ਹੈ।

ਮੁਲਜ਼ਮਾਂ ਦੀ ਸ਼ਨਾਖ਼ਤ ਸੁਖਮਿੰਦਰ ਸਿੰਘ ਅਤੇ ਯੋਗੇਸ਼ ਕੁਮਾਰ ਦੇ ਵਜੋਂ ਹੋਈ ਹੈ, ਸੁਖਵਿੰਦਰ ਨੇ 50 ਹਜ਼ਾਰ ਰੁਪਏ ਵਿੱਚੋਂ 27 ਹਜ਼ਾਰ ਆਪਣੇ ਕੋਲ ਰੱਖੇ ਅਤੇ 23 ਹਜ਼ਾਰ ਯੋਗੇਸ਼ ਨੂੰ ਦੇ ਦਿੱਤੇ, ਜਿਨ੍ਹਾਂ ਵਿਚੋਂ ਕੁਝ ਰਕਮ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.