ਲੁਧਿਆਣਾ: ਜ਼ਿਲ੍ਹੇ ਦੀ ਪੁਲਿਸ ਨੇ 6 ਜੁਲਾਈ ਨੂੰ ਆਦਰਸ਼ ਨਗਰ ਇਲਾਕੇ ਦੇ ਵਿੱਚੋਂ ਬਰਾਮਦ ਹੋਈ ਸਿਰ ਕਟੀ ਲਾਸ਼ ਦੇ ਮਾਮਲੇ ਦੇ ਵਿੱਚ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੇ ਬੇਰਹਿਮੀ ਦੇ ਨਾਲ ਰਾਮ ਪ੍ਰਸਾਦ ਨਾਮਕ ਵਿਅਕਤੀ ਦਾ ਕਤਲ ਕੀਤਾ ਸੀ, ਕਤਲ ਕਰਨ ਦਾ ਮੁੱਖ ਮੰਤਵ ਪਵਨ ਨੂੰ ਬਚਾਉਣਾ ਸੀ, ਕਿਉਂਕਿ ਪਵਨ ਅਪਰਾਧੀ ਹੈ ਅਤੇ ਉਸ ਤੋਂ ਪਹਿਲਾਂ ਵੀ 5 ਤੋਂ ਵਧੇਰੇ ਮਾਮਲੇ ਦਰਜ ਹਨ, ਜਿਸ ਵਿਚ ਕਤਲ ਦੇ ਮਾਮਲੇ ਵੀ ਹਨ।
ਆਪਣੇ ਆਪ ਨੂੰ ਬਚਾਉਣ ਲਈ ਕਿਸੇ ਬੇਗੁਨਾਹ ਨੂੰ ਚਾੜ੍ਹਿਆ ਮੌਤ ਦੇ ਘਾਟ : ਪਵਨ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸ਼ਕਲ ਦੇ ਨਾਲ ਮਿਲਦੇ-ਜੁਲਦੇ ਕਿਸੇ ਵਿਅਕਤੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ, ਤਾਂ ਜੋ ਪੁਲਿਸ ਨੂੰ ਲੱਗੇ ਕੇ ਪਵਨ ਮਰ ਚੁੱਕਾ ਹੈ ਅਤੇ ਉਸ ਦੇ ਸਾਰੇ ਹੀ ਮਾਮਲੇ ਖਤਮ ਹੋ ਜਾਣ। ਇਸ ਨੀਅਤ ਦੇ ਨਾਲ ਉਹਨਾਂ ਨੇ ਰਾਮਪ੍ਰਸਾਦ ਨਾਲ ਪਹਿਲਾਂ ਦਾ ਯਾਰੀ ਪਾਈ ਫਿਰ ਉਸ ਨੂੰ ਆਪਣੇ ਨੇੜੇ ਘਰ ਦਿਵਾਇਆ, ਫਿਰ ਉਸ ਨੂੰ ਸ਼ਰਾਬ ਪਿਲਾ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸਦੇ ਮੂੰਹ ਉਤੇ ਫੈਫੀਕੁਇਕ ਲਗਾ ਦਿੱਤੀ, ਤਾਂ ਕੀ ਉਹ ਕੁਝ ਬੋਲ ਨਾ ਸਕੇ। ਫਿਰ ਉਸ ਦਾ ਆਰੀ ਦੇ ਨਾਲ ਸਿਰ ਵੱਢਿਆ। ਉਸਦੇ ਦੋਵੇਂ ਹੱਥਾਂ ਦੀਆਂ ਉਂਗਲੀਆਂ ਤੱਕ ਕੱਟ ਦਿੱਤੀਆਂ ਤਾਂ ਜੋ ਉਸ ਦੀ ਪਹਿਚਾਣ ਫਿੰਗਰ ਪ੍ਰਿੰਟ ਤੋਂ ਵੀ ਨਾ ਹੋ ਸਕੇ। ਫਿਰ ਪਵਨ ਦੇ ਸ਼ਨਾਖਤੀ ਕਾਰਡ ਅਤੇ ਬਰੈਸਲੇਟ ਰਾਮਪ੍ਰਸਾਦ ਨੂੰ ਪਵਾ ਕੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ। ਜਦੋਂ ਪੁਲਿਸ ਨੇ ਲਾਸ਼ ਬਰਾਮਦ ਕੀਤੀ ਤਾਂ ਲਾਸ਼ ਦੀ ਤਲਾਸ਼ੀ ਲੈਣ ਉਤੇ ਪਵਨ ਦੇ ਸ਼ਨਾਖਤੀ ਪੱਤਰ ਮਿਲੇ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਕੁਝ ਹੋਰ ਹੀ ਮਾਮਲਾ ਨਿਕਲਿਆ।
- Heavy Rain in Punjab: ਸੂਬੇ ਵਿੱਚ ਸਥਿਤੀ ਕਾਬੂ ਤੋਂ ਬਾਹਰ, ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਤੇ ਮੰਤਰੀਆਂ ਨੂੰ ਸਖ਼ਤ ਨਿਰਦੇਸ਼
- Chorni song: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਰਨੀ ਗੀਤ ਤੇ ਪ੍ਰਤੀਕਿਰਿਆ ਦੇਣ ਵਾਲਿਆਂ ਨੂੰ ਦਿੱਤੀ ਨਸੀਹਤ
- ਚੰਡੀਗੜ੍ਹ 'ਚ ਟੁੱਟਿਆ 23 ਸਾਲਾਂ ਦਾ ਰਿਕਾਰਡ, ਪਿਛਲੇ 30 ਘੰਟਿਆਂ 'ਚ 322.2 ਮਿਲੀਮੀਟਰ ਬਾਰਿਸ਼, ਪੰਚਕੂਲਾ 'ਚ ਢਿੱਗਾਂ ਡਿੱਗੀਆਂ
ਮੁਲਜ਼ਮ ਪਹਿਲਾਂ ਵੀ ਕਰ ਚੁੱਕਾ ਹੈ ਤਿੰਨ ਕਤਲ : ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਸਾਂਝੀ ਕੀਤੀ। ਮੁਲਜ਼ਮ ਪਵਨ ਕੁਮਾਰ ਦੀ ਉਮਰ ਕਰੀਬ 32 ਸਾਲ ਜਦਕਿ ਉਸ ਦੀ ਪਤਨੀ ਨੇਹਾ ਦੀ ਉਮਰ 28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਕਤਲ ਦੀ ਵਾਰਦਾਤ ਚ ਵਰਤੇ ਹਥਿਆਰ ਅਤੇ ਮ੍ਰਿਤਕ ਦਾ ਧੜ ਵੀ ਬਰਾਮਦ ਕਰ ਲਿਆ ਹੈ। ਬੇਰਹਿਮੀ ਨਾਲ ਦੋਵਾਂ ਮਿਲ ਕੇ ਉਸ ਦਾ ਕਤਲ ਕੀਤਾ ਹੈ। ਫਿਰ ਉਸਦੀ ਸ਼ਨਾਖ਼ਤ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਡੂੰਘੀ ਤਫਤੀਸ਼ ਤੋਂ ਬਾਅਦ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਪੁਲਿਸ ਕਮਿਸ਼ਨਰ ਨੇ ਮੁਲਜ਼ਮ ਨੂੰ ਸੀਰੀਅਲ ਕਿਲਰ ਦੱਸਿਆ ਹੈ। ਉਹ ਪਹਿਲਾਂ ਵੀ ਤਿੰਨ ਕਤਲ ਕਰ ਚੁੱਕਾ ਹੈ।
ਕੁਰਾਲੀ, ਬਲੌਂਗੀ ਤੇ ਮੋਹਾਲੀ ਵਿੱਚ ਕੀਤੇ ਤਿੰਨ ਕਤਲ : ਪੁਲਿਸ ਦੇ ਮੁਤਾਬਕ ਮੁਲਜ਼ਮ ਉਤੇ ਪਹਿਲਾਂ ਵੀ 5 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 3 ਕਤਲ ਦੇ ਮਾਮਲੇ ਹਨ। ਉਹ ਪਹਿਲਾਂ ਵੀ ਤਿੰਨ ਕਤਲ ਕਰ ਚੁੱਕਾ ਹੈ। ਚੌਥਾ ਕਤਲ ਉਸ ਨੇ ਲੁਧਿਆਣਾ ਵਿੱਚ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਮੁਹਾਲੀ ਵਿਖੇ ਇੱਕ ਕਤਲ, ਬਲੌਂਗੀ ਵਿੱਚ ਇਕ ਕਤਲ ਅਤੇ ਕੁਰਾਲੀ ਦੇ ਵਿੱਚ ਵੀ ਇੱਕ ਕਤਲ ਕੀਤਾ ਹੋਇਆ ਹੈ। ਇਨ੍ਹਾਂ ਮਾਮਲਿਆਂ ਦੇ ਵਿਚ ਉਹ ਭਗੌੜਾ ਸੀ। 2018, 2019 ਅਤੇ 2021 ਦੇ ਵਿੱਚ ਉਸਨੇ ਇਹਨਾਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਆਪਣੇ ਜੁਰਮ ਨੂੰ ਲੁਕਾਉਣ ਲਈ ਉਸ ਨੇ ਰਾਮ ਪ੍ਰਸਾਦ ਦਾ ਕਤਲ ਕੀਤਾ ਅਤੇ ਲੁਧਿਆਣਾ ਪੁਲਿਸ ਨੇ ਉਸ ਨੂੰ ਪਤਨੀ ਸਣੇ ਗ੍ਰਿਫਤਾਰ ਕਰ ਲਿਆ ਹੈ।