ETV Bharat / state

Ludhiana Police arreste accused: ਲੁਧਿਆਣਾ ਪੁਲਿਸ ਨੇ ਸੁਲਝਾਇਆ ਰਘਬੀਰ ਪਾਰਕ 'ਚ ਹੋਏ ਕਤਲ ਦਾ ਮਾਮਲਾ, ਦੋ ਮੁਲਜ਼ਮ ਗ੍ਰਿਫਤਾਰ

author img

By ETV Bharat Punjabi Team

Published : Nov 24, 2023, 8:07 PM IST

Ludhiana Police has arrested two accused in the case of the youth who was murdered in Raghbir Park
Ludhiana Police arreste accused: ਲੁਧਿਆਣਾ ਪੁਲਿਸ ਨੇ ਸੁਲਝਾਇਆ ਰਘਬੀਰ ਪਾਰਕ 'ਚ ਹੋਏ ਕਤਲ ਦਾ ਮਾਮਲਾ, ਦੋ ਮੁਲਜ਼ਮ ਗ੍ਰਿਫਤਾਰ

ਬੀਤੇ ਦਿਨੀਂ ਲੁਧਿਆਣਾ ਦੇ ਹੈਬੋਵਾਲ ਰਘਬੀਰ ਪਾਰਕ ਨਜ਼ਦੀਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ (youth was killed with a sharp weapon) ਕਰਨ ਦੇ ਮਾਮਲੇੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋ ਮੁਲਜ਼ਮ ਗ੍ਰਿਫਤਾਰ

ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਬੀਤੇ ਦਿਨੀ ਬੇਰਹਿਮੀ ਨਾਲ ਕਤਲ ਕੀਤੇ ਗਏ ਰਾਹੁਲ ਨਾਂ ਦੇ ਨੌਜਵਾਨ (Murder of a young man named Rahul) ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ। ਪੁਲਿਸ ਨੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਦਿਨੇਸ਼ ਕੁਮਾਰ ਹੈ ਜਦੋਂ ਕਿ (The accused is a minor) ਦੂਜਾ ਮੁਲਜ਼ਮ ਨਾਬਾਲਿਗ ਹੈ, ਜਿਸ ਦੀ ਉਮਰ ਲਗਭਗ 17 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

ਕਤਲ ਵਿੱਚ ਨਬਾਲਿਗ ਵੀ ਸ਼ਾਮਿਲ: ਜੁਆਇੰਟ ਕਮਿਸ਼ਨਰ ਸੋਮਿਆ ਮਿਸ਼ਰਾ (Joint Commissioner Somya Mishra) ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਕਤਲ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਮ੍ਰਿਤਕ ਰਾਹੁਲ ਦੇ ਦੋਸਤ ਦੀ ਨਾਬਾਲਿਗ ਭੈਣ ਦੇ ਨਾਲ ਹੀ ਮੁਲਜ਼ਮ ਪੜਦਾ ਸੀ ਅਤੇ ਉਸ ਉੱਤੇ ਗਲਤ ਨਜ਼ਰ ਰੱਖਦਾ ਸੀ, ਜਿਸ ਕਰਕੇ ਰਾਹੁਲ ਨੇ ਉਸ ਨੂੰ ਸਮਝਾਉਣ ਦੇ ਲਈ ਬੁਲਾਇਆ ਅਤੇ ਅਜਿਹਾ ਨਾ ਕਰਨ ਲਈ ਕਿਹਾ ਜਿਸ ਕਾਰਨ ਮੁਲਜ਼ਮ ਦਿਨੇਸ਼ ਨੇ ਰੰਜਿਸ਼ ਵਿੱਚ ਆਪਣੇ ਇੱਕ ਹੋਰ ਦੋਸਤ ਦੇ ਨਾਲ ਮਿਲ ਕੇ ਰਾਹੁਲ ਦਾ ਹੀ ਕਤਲ ਕਰ ਦਿੱਤਾ ਜਿਸ ਦੀ ਉਮਰ ਲਗਭਗ 19 ਸਾਲ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਦੂਜਾ ਮੁਲਜ਼ਮ ਨਾਬਾਲਿਗ ਹੈ ਇਸ ਕਰਕੇ ਉਸ ਦੀ ਸ਼ਨਾਖ਼ਤ ਮੀਡੀਆ ਅੱਗੇ ਨਹੀਂ ਦੱਸੀ ਜਾ ਸਕਦੀ।



ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ: ਦਰਅਸਲ ਬੀਤੇ ਦੋ ਦਿਨ ਪਹਿਲਾਂ ਦਿਨ ਦਿਹਾੜੇ 2 ਲੜਕਿਆਂ ਨੇ ਰਾਹੁਲ ਨੂੰ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਦਬਾਅ ਦੇ ਚੱਲਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਿਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.