ETV Bharat / state

ਪੁਲਿਸ ਨੇ ਹਿੰਦੂ ਆਗੂਆਂ ਨੂੰ ਵੰਡੀਆਂ ਬੁਲੇਟ ਪਰੂਫ ਜੈਕੇਟਾਂ

author img

By

Published : Nov 7, 2022, 3:38 PM IST

Updated : Nov 7, 2022, 4:15 PM IST

ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਹਿੰਦੂ ਆਗੂਆਂ ਨੂੰ ਬੁਲੇਟ ਪਰੂਫ ਜੈਕੇਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਾਹਰ ਜਾਣ ਸਮੇਂ ਜੈਕੇਟਾਂ ਪਾਉਣ ਦੀ ਹਿਦਾਇਤ ਵੀ ਦਿੱਤੀ ਜਾ ਰਹੀ ਹੈ। ਇਸ ਉਤੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਡਰਪੋਕ ਲੋਕਾਂ ਦੀ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ।

distributed bullet proof jackets to Hindu leaders
distributed bullet proof jackets to Hindu leaders

ਲੁਧਿਆਣਾ : ਅੰਮ੍ਰਿਤਸਰ ’ਚ ਮੰਦਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰਦੇ ਸਮੇਂ ਹਿੰਦੂ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੂਰੀ ਦੀ ਮੌਤ ਤੋਂ ਬਾਅਦ ਪੰਜਾਬ ’ਚ ਮਾਹੌਲ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ। ਹਿੰਦੂ ਆਗੂਆਂ ’ਚ ਰੋਸ ਦੇਖਿਆ ਜਾ ਰਿਹਾ ਹੈ। ਹੁਣ ਪੰਜਾਬ ਪੁਲਿਸ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸੇ ਤਰ੍ਹਾਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਇਸ ਲਈ ਜਿਨ੍ਹਾਂ ਹਿੰਦੂ ਆਗੂਆਂ ਨੂੰ ਜ਼ਿਆਦਾ ਖ਼ਤਰਾ ਨਜ਼ਰ ਆ ਰਿਹਾ ਹੈ, ਉਨ੍ਹਾਂ ਆਗੂਆਂ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਬੁਲੇਟ ਪਰੂਫ ਜੈਕੇਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਾਹਰ ਜਾਣ ਸਮੇਂ ਜੈਕੇਟਾਂ ਪਾਉਣ ਦੀ ਹਿਦਾਇਤ ਵੀ ਦਿੱਤੀ ਜਾ ਰਹੀ ਹੈ। (Ludhiana Police distributed bullet proof jackets to Hindu leaders)

bullet proof jackets to Hindu leaders

ਦਰਅਸਲ, ਹਿੰਦੂ ਆਗੂ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਹੋਰ ਆਗੂਆਂ ਨੂੰ ਲਗਾਤਾਰ ਹੁਣ ਕਾਲ ਜਾਂ ਵ੍ਹਟਸਐਪ ਮੈਸਜ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ ਕਿ ਸੂਰੀ ਨੂੰ ਮਾਰ ਦਿੱਤਾ, ਹੁਣ ਤੁਹਾਡੀ ਵਾਰੀ ਹੈ। ਪਾਕਿਸਤਾਨ ’ਚ ਬੈਠੇ ਖ਼ਾਲਿਸਤਾਨੀ ਚਾਵਲਾ ਨੇ ਤਾਂ ਸਾਫ਼ ਹੀ ਲੁਧਿਆਣਾ ਦੇ 2 ਆਗੂਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਐਤਵਾਰ ਸ਼ਾਮ ਨੂੰ ਪੁਲਸ ਕਮਿਸ਼ਨਰ ਵੱਲੋਂ ਕੁੱਝ ਹਿੰਦੂ ਆਗੂਆਂ ਨੂੰ ਪੁਲਿਸ ਲਾਈਨ ’ਚ ਬੁਲਾਇਆ ਗਿਆ ਸੀ, ਜਿੱਥੇ ਹਿੰਦੂ ਨੇਤਾ ਰਾਜੀਵ ਟੰਡਨ, ਯੋਗੇਸ਼ ਬਖਸ਼ੀ, ਅਮਿਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਨੂੰ ਬੁਲੇਟ ਪਰੂਫ ਜੈਕੇਟਾਂ ਦਿੱਤੀਆਂ ਗਈਆਂ ਹਨ।

ਦਰਅਸਲ, ਹਿੰਦੂ ਆਗੂ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਹੋਰ ਆਗੂਆਂ ਨੂੰ ਲਗਾਤਾਰ ਹੁਣ ਕਾਲ ਜਾਂ ਵ੍ਹਟਸਐਪ ਮੈਸਜ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ ਕਿ ਸੂਰੀ ਨੂੰ ਮਾਰ ਦਿੱਤਾ, ਹੁਣ ਤੁਹਾਡੀ ਵਾਰੀ ਹੈ। ਪਾਕਿਸਤਾਨ ’ਚ ਬੈਠੇ ਖ਼ਾਲਿਸਤਾਨੀ ਚਾਵਲਾ ਨੇ ਤਾਂ ਸਾਫ਼ ਹੀ ਲੁਧਿਆਣਾ ਦੇ 2 ਆਗੂਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਐਤਵਾਰ ਸ਼ਾਮ ਨੂੰ ਪੁਲਸ ਕਮਿਸ਼ਨਰ ਵੱਲੋਂ ਕੁੱਝ ਹਿੰਦੂ ਆਗੂਆਂ ਨੂੰ ਪੁਲਸ ਲਾਈਨ ’ਚ ਬੁਲਾਇਆ ਗਿਆ ਸੀ, ਜਿੱਥੇ ਹਿੰਦੂ ਨੇਤਾ ਰਾਜੀਵ ਟੰਡਨ, ਯੋਗੇਸ਼ ਬਖਸ਼ੀ, ਅਮਿਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਨੂੰ ਬੁਲੇਟ ਪਰੂਫ ਜੈਕੇਟਾਂ ਦਿੱਤੀਆਂ ਗਈਆਂ ਹਨ।

ਇਸ ਮਾਮਲੇ ਉਤੇ ਕਾਂਗਰਸ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੋ ਕੋਈ ਇੱਥੇ ਬੁਲੇਟ ਪਰੂਫ ਜੈਕਿਟ ਪਾ ਕੇ ਫਿਰੇਗਾ ਉਹ ਪੰਜਾਬੀ ਨਹੀਂ ਹੈ। ਇੱਥੋ ਦੇ ਦਲੇਰ ਲੋਕਾਂ ਨੂੰ ਇਸ ਦੀ ਕੋਈ ਜਰੂਰਤ ਨਹੀਂ ਹੈ। ਇਥੇ ਡਰਪੋਕ ਲੋਕਾਂ ਦੀ ਕੋਈ ਜਗ੍ਹਾਂ ਨਹੀ ਹੈ।

ਇਹ ਵੀ ਪੜ੍ਹੋ:- ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਕੱਢਿਆ

Last Updated : Nov 7, 2022, 4:15 PM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.