ETV Bharat / state

ਲੁਧਿਆਣਾ ਪੁਲਿਸ ਵਲੋਂ ਦੇਰ ਰਾਤ ਮੋਕ ਡਰਿੱਲ, ਪੁਲਿਸ ਦੀ ਤਿਆਰੀ ਨੂੰ ਪਰਖਿਆ ਸੀਨੀਅਰ ਅਫਸਰਾਂ ਨੇ

author img

By

Published : Aug 25, 2021, 12:26 PM IST

ਲੁਧਿਆਣਾ ਪੁਲਿਸ ਵਲੋਂ ਦੇਰ ਰਾਤ ਮੋਕ ਡਰਿੱਲ
ਲੁਧਿਆਣਾ ਪੁਲਿਸ ਵਲੋਂ ਦੇਰ ਰਾਤ ਮੋਕ ਡਰਿੱਲ

ਲੁਧਿਆਣਾ ਸ਼ਹਿਰ ਵਿਚ ਪੁਲਿਸ ਵੱਲੋਂ ਮੋਕ ਡਰਿੱਲ (Mock Drill) ਕੀਤੀ ਗਈ। ਇਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੁਆਰਾ ਸ਼ਹਿਰ ਵਿਚ ਚੈਕਿੰਗ ਕੀਤੀ ਗਈ।

ਲੁਧਿਆਣਾ: ਸ਼ਹਿਰ ਵਿਚ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ (Police) ਵੱਲੋਂ ਚੌਕਸੀ ਵਧਾਈ ਜਾ ਰਹੀ ਹੈ। ਲੁਧਿਆਣਾ ਵਿਚ ਪੁਲਿਸ ਵੱਲੋਂ ਸ਼ਾਮ ਨੂੰ ਮੋਕ ਡਰਿੱਲ ਕੀਤੀ ਗਈ। ਮੋਕ ਡਰਿੱਲ ਦੀ ਸ਼ੁਰੂਆਤ ਦੁੱਗਰੀ ਇਲਾਕੇ ਤੋਂ ਕੀਤੀ ਗਈ।ਪੁਲਿਸ ਵੱਲੋਂ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਡਰਿੱਲ ਕੀਤੀ ਗਈ।

ਇਸ ਮੌਕੇ ਜੋਇੰਟ ਕਮਿਸ਼ਨਰ ਦੀਪਕ ਪਰੀਕ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਚੌਕਸੀ ਕੀਤੀ ਗਈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਮੁਸ਼ਕਿਲ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਲੁਧਿਆਣਾ ਪੁਲਿਸ ਵਲੋਂ ਦੇਰ ਰਾਤ ਮੋਕ ਡਰਿੱਲ

ਪੁਲਿਸ ਅਧਿਕਾਰੀ ਸਚਿਨ ਗੁਪਤਾ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਦੇ ਸਾਰੇ ਹਥਿਆਰ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਪੁਲਿਸ ਫੋਰਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ।ਪੁਲਿਸ ਵੱਲੋਂ ਰਾਤ ਦੇ ਸਮੇਂ ਸ਼ਹਿਰ ਵਿਚ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਲੁਧਿਆਣਾ ਵਿਚ ਨੌਨਿਹਾਲ ਸਿੰਘ ਬਤੌਰ ਪੁਲਿਸ ਕਮਿਸ਼ਨਰ ਦਾ ਆਹੁਦਾ ਸਾਭਲਿਆ ਹੈ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਐਸ ਐਚ ਓ ਨਾਲ ਮੀਟਿੰਗ ਕੀਤੀ ਅਤੇ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਉਤੇ ਜ਼ੋਰ ਦਿੱਤਾ ਹੈ।

ਇਹ ਵੀ ਪੜੋ:ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਭਾਰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.