ETV Bharat / state

ਵਿਦੇਸ਼ ਜਾਣ ਲਈ ਦੋਸਤ ਨੂੰ ਦਿੱਤੇ 10 ਲੱਖ ਵਾਪਸ ਨਾ ਮੋੜਨ ’ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

author img

By

Published : Jun 9, 2020, 1:59 AM IST

ਸ੍ਰੀ ਭੈਣੀ ਸਾਹਿਬ ਦੇ ਨਿਵਾਸੀ 37 ਵਰ੍ਹਿਆਂ ਦੇ ਨੌਜਵਾਨ ਜਗਮੋਹਣ ਸਿੰਘ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦਾ ਕਾਰਨ ਨੌਜਵਾਨ ਨੇ ਸੁਸਾਇਡ ਨੋਟ 'ਚ ਆਪਣੇ ਦੋਸਤ ਨੂੰ ਵਿਦੇਸ਼ ਜਾਣ ਲਈ ਦਿੱਤੇ 10 ਲੱਖ ਰੁਪਏ ਵਾਪਸ ਨਾ ਮੋੜਨ ਨੂੰ ਦੱਸਿਆ ਹੈ।

ludhiana man commits suicide after friend dupes him of rs 10 lakh
ਵਿਦੇਸ਼ ਜਾਣ ਲਈ ਦੋਸਤ ਨੂੰ ਦਿੱਤੇ 10 ਲੱਖ ਵਾਪਸ ਨਾ ਮੋੜਨ ’ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ: ਥਾਣਾ ਕੂੰਮਕਲਾਂ ਅਧੀਨ ਪੈਂਦੇ ਸ੍ਰੀ ਭੈਣੀ ਸਾਹਿਬ ਦੇ ਨਿਵਾਸੀ 37 ਵਰ੍ਹਿਆਂ ਦੇ ਨੌਜਵਾਨ ਜਗਮੋਹਣ ਸਿੰਘ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦਾ ਕਾਰਨ ਨੌਜਵਾਨ ਨੇ ਸੁਸਾਇਡ ਨੋਟ 'ਚ ਆਪਣੇ ਦੋਸਤ ਨੂੰ ਵਿਦੇਸ਼ ਜਾਣ ਲਈ ਦਿੱਤੇ 10 ਲੱਖ ਰੁਪਏ ਵਾਪਸ ਨਾ ਮੋੜਨ ਨੂੰ ਦੱਸਿਆ ਹੈ।

ਵਿਦੇਸ਼ ਜਾਣ ਲਈ ਦੋਸਤ ਨੂੰ ਦਿੱਤੇ 10 ਲੱਖ ਵਾਪਸ ਨਾ ਮੋੜਨ ’ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮ੍ਰਿਤਕ ਦੀ ਭੈਣ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਭਰਾ ਜਗਮੋਹਣ ਸਿੰਘ ਅਜੇ ਤੱਕ ਕੁਆਰਾ ਸੀ ਅਤੇ ਕਰੀਬ 12 ਸਾਲ ਪਹਿਲਾਂ ਇੰਗਲੈਂਡ ਗਿਆ ਸੀ। ਉੱਥੇ ਸਾਢੇ 4 ਸਾਲ ਕੰਮ ਕਰਕੇ ਉਹ ਵਾਪਸ ਭਾਰਤ ਪਰਤ ਆਇਆ ਸੀ। ਜਗਮੋਹਣ ਸਿੰਘ ਫਿਰ ਇੰਗਲੈਂਡ ਜਾਣਾ ਚਾਹੁੰਦਾ ਸੀ ਜਿਸ ਲਈ ਉਸ ਨੇ 7 ਸਾਲ ਪਹਿਲਾਂ ਆਪਣੇ ਦੋਸਤ ਗੁਰਿੰਦਰ ਸਿੰਘ ਵਾਸੀ ਸਾਹਨੇਵਾਲ ਖੁਰਦ ਨੂੰ 10 ਲੱਖ ਰੁਪਏ ਦਿੱਤੇ ਤਾਂ ਜੋ ਉਹ ਆਪਣੀ ਪਛਾਣ ਦੇ ਏਜੰਟ ਰਾਹੀਂ ਉਸ ਨੂੰ ਵਿਦੇਸ਼ ਲੈ ਜਾਵੇ।

ਉਸ ਨੇ ਦੱਸਿਆ ਕਿ ਜਗਮੋਹਣ ਸਿੰਘ 5 ਜੂਨ ਸ਼ਾਮ ਨੂੰ ਇੱਕ ਖਾਲ੍ਹੀ ਕਾਪੀ 'ਚ ਕੁੱਝ ਲਿਖ ਕੇ ਬਾਹਰ ਚਲਾ ਗਿਆ ਅਤੇ ਕਰੀਬ ਸਵਾ 8 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦਾ ਭਰਾ ਭੈਣੀ ਸਾਹਿਬ ਵਿਖੇ ਹਾਕੀ ਦੇ ਗਰਾਂਊਡ ਵਿੱਚ ਬੇਸੁਧ ਪਿਆ ਹੈ।

ਬਿਆਨਕਰਤਾ ਅਨੁਸਾਰ ਉਹ ਆਪਣੇ ਭਰਾ ਨੂੰ ਗੱਡੀ ਰਾਹੀਂ ਅਪੋਲੋ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ 'ਚ ਉਸ ਨੇ ਦੱਸਿਆ ਕਿ ਗੁਰਿੰਦਰ ਸਿੰਘ ਵੱਲੋਂ ਵਿਦੇਸ਼ ਨਾ ਭੇਜਣ ਅਤੇ ਨਾ ਹੀ 10 ਲੱਖ ਰੁਪਏ ਵਾਪਸ ਮੋੜਨ ਕਾਰਨ ਉਸ ਨੇ ਜ਼ਹਿਰੀਲੀ ਵਸਤੂ ਖਾ ਲਈ ਹੈ। ਲੁਧਿਆਣਾ ਹਸਪਤਾਲ ਪੁੱਜਣ 'ਤੇ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਜਗਮੋਹਣ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਜਗਮੋਹਣ ਸਿੰਘ ਨੇ ਜਿੱਥੇ ਆਪਣੀ ਮੌਤ ਦਾ ਜ਼ਿੰਮੇਵਾਰ 10 ਲੱਖ ਰੁਪਏ ਵਾਪਸ ਨਾ ਦੇਣ ਵਾਲੇ ਗੁਰਿੰਦਰ ਸਿੰਘ ਨੂੰ ਦੱਸਿਆ, ਉੱਥੇ ਹੀ ਉਸ ਨੇ ਆਪਣੀ ਮਾਂ ਅਤੇ ਭੈਣਾਂ ਤੋਂ ਮੁਆਫ਼ੀ ਮੰਗੀ ਕਿ ਉਹ ਆਪਣੇ ਪਰਿਵਾਰ ਲਈ ਕੁੱਝ ਨਾ ਕਰ ਸਕਿਆ।

ਕੇਸ ਦੀ ਪੈਰਵੀ ਕਰ ਰਹੇ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਜਗਮੋਹਣ ਸਿੰਘ ਵੱਲੋਂ ਲਿਖਿਆ ਸੁਸਾਇਡ ਨੋਟ ਵੀ ਬਰਾਮਦ ਕਰ ਲਿਆ ਹੈ ਜਿਸ ਦੇ ਅਧਾਰ ’ਤੇ ਪੈਸੇ ਨਾ ਮੋੜਨ ਵਾਲੇ ਗੁਰਿੰਦਰ ਸਿੰਘ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰ ਕਰ ਲਿਆ ਹੈ। ਮ੍ਰਿਤਕ ਜਗਮੋਹਣ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.